ਸੰਗਰੂਰ,11ਜੂਨ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ 11 ਜੂਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਬਠਿੰਡਾ ਰੇਲਵੇ ਸਟੇਸ਼ਨ ਉੱਪਰ ਵੱਡੇ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਪੁੱਜ ਰਹੇ ਹਨ। ਗੱਲਬਾਤ ਕਰਦੇ ਪਰਵਾਸੀ ਮਜ਼ਦੂਰਾਂ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਪੰਜਾਬ ਦੇ ਵਿੱਚ ਆ ਰਹੇ ਹਾਂ ਜਿਸ ਨੂੰ ਲੈ ਕੇ ਸਾਡੇ ਵੱਲੋਂ ਝੋਨਾ ਲਾਇਆ ਜਾਂਦਾ ਹੈ ਅਤੇ ਇਥੋਂ ਹੀ ਸਾਨੂੰ ਜਿਮੀਦਾਰ ਆਪਣੇ ਖੇਤਾਂ ਵਿੱਚ ਲੈ ਕੇ ਜਾਂਦਾ ਹੈ ਪ੍ਰੰਤੂ ਇਸ ਵਾਰ ਸਾਡੇ ਵੱਲੋਂ ਉਹਨਾਂ ਜ਼ਿਮੀਦਾਰਾਂ ਦੇ ਘਰ ਪੁੱਜਣਾ ਹੈ ਜਿਨਾਂ ਨੇ ਸਾਨੂੰ ਪਹਿਲਾ ਹੀ ਬੁਲਾਇਆ ਹੋਇਆ ਹੈ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਅਸੀਂ ਰੇਲਵੇ ਸਟੇਸ਼ਨ ਉੱਪਰ ਬੈਠ ਕੇ ਚਲੇ ਜਾ ਰਹੇ ਹਾਂ ਪਰੰਤੂ ਵੱਡੇ ਗਿਣਤੀ ਵਿੱਚ ਪੁੱਜੇ ਪ੍ਰਵਾਸੀ ਮਜ਼ਦੂਰ ਕੋਈ ਵੀ ਸਾਡੇ ਨਾਲ ਜਾਣ ਨੂੰ ਤਿਆਰ ਨਹੀਂ ਹੈ।