ਐਸ.ਐਸ.ਪੀ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਤੰਦਰੁਸਤੀ ਅਤੇ ਮਨੋਬਲ ਵਧਾਉਣ ਲਈ ਵਿਸ਼ੇਸ਼ ਫਿਟਨੈੱਸ ਸੈਸ਼ਨ ਤੇ ਰੱਸਾ ਕੱਸੀ ਮੁਕਾਬਲਿਆਂ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ, 25 ਮਈ 2025 : ਪੁਲਿਸ ਫੋਰਸ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ, ਡਿਊਟੀ ਦੌਰਾਨ ਉਤਸ਼ਾਹ ਅਤੇ ਤਨਾਅ-ਮੁਕਤ ਮਹੌਲ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਡਾ. ਅਖਿਲ ਚੌਧਰੀ, ਆਈ.ਪੀ.ਐਸ. ਵੱਲੋਂ ਅੱਜ ਸਵੇਰੇ 5:30 ਵਜੇ ਪੁਲਿਸ ਲਾਈਨ ਵਿਖੇ ਇਕ ਵਿਸ਼ੇਸ਼ ਫਿਟਨੈੱਸ ਐਕਸਰਸਾਈਜ਼ ਅਤੇ ਰੱਸਾ ਕੱਸੀ ਮੁਕਾਬਲਾ ਸੈਸ਼ਨ ਕਰਵਾਇਆ ਗਿਆ। ਇਸ ਅਭਿਆਸ ਦਾ ਮਕਸਦ ਸੀ ਕਿ ਮੁਲਾਜ਼ਮ ਸਿਰਫ਼ ਡਿਊਟੀ ਤੱਕ ਸੀਮਿਤ ਨਾ ਰਹਿਣ, ਸਗੋਂ ਆਪਣੇ ਸਿਹਤਕਾਰੀ ਜੀਵਨ ਲਈ ਵੀ ਜਾਗਰੂਕ ਹੋਣ। ਐਸ.ਐਸ.ਪੀ ਨੇ ਕਿਹਾ ਕਿ ਇਸ event ਦਾ ਮਕਸਦ ਮੁਲਾਜਮਾਂ ਵਿੱਚ team spirit ਨੂੰ ਵਧਾਉਣਾ ਅਤੇ work stress ਨੂੰ ਦੂਰ ਕਰਨਾ ਅਤੇ ਉਹਨਾਂ ਦੀ ਸਿਹਤ ਸੰਬੰਧੀ ਅਤੇ ਤੰਦਰੁਸਤ ਜੀਵਨ ਜਿਉਣ ਲਈ ਜਾਗਰੂਕ ਕਰਨਾ ਹੈ। ਇਸ ਸੈਸ਼ਨ ਵਿੱਚ ਮੁਲਾਜ਼ਮਾ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਵਿੱਚ ਸ੍ਰੀ ਅਮਨਦੀਪ ਸਿੰਘ ਡੀ.ਐਸ.ਪੀ(ਐੱਚ)ਅਤੇ ਲਗਭਗ 250 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ। ਸੈਸ਼ਨ ਵਿੱਚ ਸ਼ਾਮਲ ਕਸਰਤਾਂ ਵਿੱਚ ਜੋਗਿੰਗ, ਸਟ੍ਰੈਚਿੰਗ, ਯੋਗ ਅਤੇ ਕਸਰਤਾਂ ਕਰਵਾਈਆਂ ਗਈਆਂ। ਇਹ ਸਿਰਫ਼ ਸਰੀਰਕ ਅਭਿਆਸ ਨਹੀਂ ਸਨ, ਸਗੋਂ ਮਨ ਨੂੰ ਵੀ ਤਾਜ਼ਗੀ ਦੇਣ ਵਾਲੀ ਪ੍ਰਕਿਰਿਆ ਬਣੀ। ਉਪਰੰਤ, ਰੱਸਾ ਕੱਸੀ ਮੁਕਾਬਲੇ ਕਰਵਾਏ ਗਏ, ਜਿਥੇ ਪੁਲਿਸ ਮੁਲਾਜ਼ਮਾਂ ਦੀਆਂ 10 ਟੀਮਾਂ ਬਣਾਈਆਂ ਗਈਆਂ, ਜਿਸ ਵਿੱਚੋਂ 8 ਟੀਮਾਂ ਲੜਕਿਆਂ ਦੀਆਂ ਅਤੇ 2 ਟੀਮਾਂ ਲੜਕੀਆਂ ਦੀਆਂ ਸਨ। ਹਰ ਟੀਮ ਵਿੱਚ 8 ਮੈਂਬਰ ਸਨ ਜੋ ਪੂਰੀ ਤਿਆਰੀ ਅਤੇ ਜੋਸ਼ ਦੇ ਨਾਲ ਭਾਗ ਲੈ ਰਹੇ ਸਨ। ਇਹ ਮੁਕਾਬਲੇ ਕੋਈ ਖੇਡ ਨਹੀਂ ਸਨ, ਸਗੋਂ ਏਕਤਾ, ਸਹਿਯੋਗ ਅਤੇ ਮਨੋਬਲ ਵਧਾਉਣ ਵਾਲਾ ਮੰਚ ਸਾਬਤ ਹੋਏ। ਜੇਤੂ ਟੀਮਾਂ ਨੂੰ ਸਨਮਾਨ ਚਿੰਨ, ਤਾਲੀਆਂ ਅਤੇ ਸ਼ਲਾਘਾ ਦੇ ਨਾਲ ਸਨਮਾਨਿਤ ਕੀਤਾ ਗਿਆ। ਐਸ.ਐਸ.ਪੀ ਨੇ ਵੀ ਵਿਅਕਤੀਗਤ ਤੌਰ 'ਤੇ ਟੀਮਾਂ ਦੀ ਹੌਸਲਾ ਅਫਜ਼ਾਈ ਕੀਤੀ। ਸੈਸ਼ਨ ਦੀ ਸਮਾਪਤੀ 'ਤੇ ਸਾਰਿਆਂ ਲਈ ਰੀਫਰੈਸ਼ਮੈਂਟ ਦੀ ਵਿਵਸਥਾ ਕੀਤੀ ਗਈ, ਜੋ ਸਿਹਤ ਮੁਤਾਬਕ  ਪੌਸਟਿਕ ਵੀ ਸੀ। ਇਹਨਾਂ ਸਮੂਹਿਕ ਗਤੀਵਿਧੀਆਂ ਨੇ ਪੁਲਿਸ ਫੋਰਸ ਵਿੱਚ ਨਵੀਂ ਉਰਜਾ ਭਰੀ। ਸੈਸ਼ਨ ਤੋਂ ਬਾਅਦ ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਮੁਲਾਜ਼ਮਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਮੁਲਾਜ਼ਮਾਂ ਦੇ ਰੀਵਿਊ ਅਤੇ ਡਿਊਟੀ ਸੰਬੰਧੀ ਚੁਣੌਤੀਆਂ ਸੁਣੀਆਂ। ਕਈ ਮੁਲਾਜ਼ਮਾਂ ਨੇ ਆਪਣੇ ਘਰੇਲੂ ਤਣਾਅ ਜਾਂ ਨਿੱਜੀ ਸਮੱਸਿਆਵਾਂ ਵੀ ਐਸ.ਐਸ.ਪੀ ਸਾਹਿਬ ਨਾਲ ਸਾਂਝੀਆਂ ਕੀਤੀਆਂ। ਐਸ.ਐਸ.ਪੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੋੜੀਂਦੇ ਹੱਲ ਵੀ ਤੁਰੰਤ ਦਿੱਤੇ। ਆਪਣੀ ਗੱਲ ਵਿੱਚ ਐਸ.ਐਸ.ਪੀ ਨੇ ਕਿਹਾ, “ਤੰਦਰੁਸਤੀ ਸਿਰਫ਼ ਸਰੀਰਕ ਹਾਲਤ ਨਹੀਂ ਹੁੰਦੀ, ਇਹ ਤੁਹਾਡੇ ਮਨ ਦੀ ਸ਼ਾਂਤੀ, ਪਰਿਵਾਰ ਦੀ ਖੁਸ਼ਹਾਲੀ ਅਤੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਵੀ ਹੁੰਦੀ ਹੈ। ਜਦੋਂ ਤੁਸੀਂ ਖੁਸ਼ ਹੋ, ਤੰਦਰੁਸਤ ਹੋ, ਤਾਂ ਤੁਸੀਂ ਆਪਣੇ ਫਰਜ਼ ਵੀ ਨਿਡਰਤਾ ਨਾਲ ਨਿਭਾ ਸਕਦੇ ਹੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਪੁਲਿਸ ਕਰਮਚਾਰੀ ਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਅਤੇ ਪੌਸਟਿਕ ਭੋਜਨ ਲੈਣਾ ਚਾਹੀਦਾ ਹੈ ।