ਮਾਲਵਾ

ਸਪੀਕਰ ਸੰਧਵਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਰਾਂਵਾਲੀ ਵਿੱਚ ਇੰਟਰਲਾਕ ਅਤੇ ਐਜੂਕੇਸ਼ਨਲ ਪਾਰਕ ਦਾ ਨੀਂਹ ਪੱਥਰ ਰੱਖਿਆ
ਫਰੀਦਕੋਟ 17 ਫਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਰਾਂਵਾਲੀ ਵਿਖੇ ਢਾਈ ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿੱਚ ਇੰਟਰਲਾਕ ਅਤੇ ਐਜੂਕੇਸ਼ਨਲ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਪੰਜਾਬ ਸਰਕਾਰ ਦਾ ਇਕ ਅਹਿਮ ਮੁੱਦਾ ਹੈ। ਇਸ ਮੁੱਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੂਰੀ....
ਸਪੀਕਰ ਸੰਧਵਾ ਨੇ ਸਰਕਾਰੀ ਮਿਡਲ ਸਕੂਲ ਪਿੰਡ ਪੱਕਾ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦਾ ਚੈਕ ਭੇਂਟ ਕੀਤੇ
ਸਕੂਲਾਂ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਵਚਨਬੱਧ ਫਰੀਦਕੋਟ 17 ਫਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਕਾਰੀ ਮਿਡਲ ਸਕੂਲ ਪਿੰਡ ਪੱਕਾ ਨੂੰ ਵਿਕਾਸ ਕਾਰਜ ਦੇ ਲਈ 5 ਲੱਖ ਰੁਪਏ ਦਾ ਚੈਕ ਭੇਂਟ ਕੀਤਾ। ਉਨ੍ਹਾਂ ਸਕੂਲਾਂ ਨੂੰ ਚੈਕ ਭੇਂਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਅਤੇ ਸਿਹਤ ਦੀਆਂ ਸੰਸਥਾਵਾਂ ਨੂੰ ਆਧੁਨਿਕ ਸਾਧਨਾਂ ਦੇ ਨਾਲ ਅੱਪਗ੍ਰੇਡ ਕਰਨ ਲਈ ਹਰੇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੂਲਾਂ ਦੀ ਨੁਹਾਰ ਸੁਧਾਰਨ....
ਫਰੀਦਕੋਟ ਵਿਖੇ ਲੱਗ ਰਹੇ ਵਿੱਚ ਐਮ.ਐਲ.ਏ ਸੇਖੋ ਨੇ ਕੀਤੀ ਸ਼ਿਰਕਤ
ਜੈਤੋ ਵਿਖੇ ਲੱਗ ਰਹੇ ਕੈਂਪਾਂ ਵਿੱਚ ਐਮ.ਐਲ.ਏ ਅਮੋਲਕ ਨੇ ਕੀਤੀ ਸ਼ਿਰਕਤ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ ਫ਼ਰੀਦਕੋਟ 17 ਫ਼ਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਸੁਖਾਲੇ ਤੇ ਸਮਾਂਬੱਧ ਸਮੇਂ ਦੌਰਾਨ ਕੀਤੇ ਜਾਂਦੇ ਹੱਲ ਲਈ ’ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਦਾ ਪੰਜਾਬ ਦੀ ਜਨਤਾ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਐਮ.ਐਲ.ਏ ਸ. ਗੁਰਦਿੱਤ ਸਿੰਘ....
ਫ਼ਿਰੋਜ਼ਪੁਰ ਦੇ ਨੈਸ਼ਨਲ ਹਾਈਵੇਅ 54 ’ਤੇ ਵੱਡਾ ਸੜਕ ਹਾਦਸਾ, 5 ਲੋਕਾਂ ਦੀ ਮੌਤ
ਜੀਰਾ, 16 ਫ਼ਰਵਰੀ : ਫ਼ਿਰੋਜ਼ਪੁਰ ਦੇ ਨੈਸ਼ਨਲ ਹਾਈਵੇਅ 54 ’ਤੇ ਜੀਰਾ ਤੋਂ ਮੱਖੂ ਵੱਲ ਆ ਰਹੀ ਸਵਿਫ਼ਟ ਕਾਰ ਪਿੰਡ ਖਡੂਰ ’ਚ ਸਥਿਤ ਮੈਰਿਜ ਪੈਲੇਸ ਦੀ ਕੰਧ ਨਾਲ ਟਕਰਾ ਗਈ। ਇਸ ਹਾਦਸੇ ’ਚ ਕਾਰ ’ਚ ਸਵਾਰ 5 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਲਈ ਰੈਫਰ ਕਰ ਦਿੱਤਾ, ਸੂਚਨਾ ਮਿਲਦੇ ਹੀ ਥਾਣਾ ਮੱਖੂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ....
ਕਿਸਾਨ ਅੰਦੋਲਨ 2.0, ਸ਼ੰਭੂ ਬਾਰਡਰ ’ਤੇ ਬਜ਼ੁਰਗ ਕਿਸਾਨ ਦੀ ਮੌਤ
ਸ਼ੰਭੂ ਬਾਰਡਰ, 16 ਫਰਵਰੀ : ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਚੌਥਾ ਦਿਨ ਹੈ। ਪ੍ਰਦਰਸ਼ਨ ਦੌਰਾਨ ਅੱਥਰੂ ਗੈਸ ਦੇ ਗੋਲੇ ਨਾਲ ਜ਼ਖਮੀ ਹੋਏ ਕਿਸਾਨ ਗਿਆਨ ਸਿੰਘ ਦੀ ਮੌਤ ਹੋ ਗਈ। ਉਹ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਇਸ ਅੰਦੋਲਨ ਵਿੱਚ ਮੌਤ ਦਾ ਇਹ ਪਹਿਲਾ ਮਾਮਲਾ ਹੈ। ਸ਼ੰਭੂ ਬਾਰਡਰ ‘ਤੇ ਇੱਕ ਬਜੁਰਗ ਕਿਸਾਨ ਦੀ ਮੌਤ ਹੋ ਗਈ, ਮ੍ਰਿਤਕ ਕਿਸਾਨ ਦੀ ਪਛਾਣ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਵਾਸੀ ਪਿੰਡ ਚਾਚੋਕੀ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਉਕਤ ਕਿਸਾਨ 11 ਫਰਵਰੀ ਨੂੰ ਕਿਸਾਨ....
ਨਹਿਰੂ ਯੁਵਾ ਕੇਂਦਰ ਵਲੋਂ ਸਰਕਾਰੀ ਕਾਲਜ (ਲੜਕੀਆਂ) 'ਚ ਰਾਜ ਪੱਧਰੀ ਘੋਸ਼ਣਾ ਮੁਕਾਬਲੇ ਕਰਵਾਏ ਗਏ
ਵਿਧਾਇਕ ਬੱਗਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਲੁਧਿਆਣਾ, 16 ਫਰਵਰੀ : ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਅੱਜ ਸਰਕਾਰੀ ਕਾਲਜ (ਲੜਕੀਆਂ) ਵਿਖੇ ਰਾਜ ਪੱਧਰੀ ਘੋਸ਼ਣਾ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪੱਧਰ 'ਤੇ ਘੋਸ਼ਣਾ ਮੁਕਾਬਲੇ ਦੇ ਪਹਿਲੇ ਇਨਾਮ ਜੇਤੂਆਂ ਨੇ MYBharat- Viksit Bharat@2047 ਥੀਮ 'ਤੇ ਭਾਗ ਲਿਆ। ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਬੱਗਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ....
ਡਿਪਟੀ ਕਮਿਸ਼ਨਰ ਸਾਹਨੀ ਨੇ ਮਹਿਲਾ ਲਾਭਪਾਤਰੀ ਨੂੰ ਇੰਸੂਲੇਟਿਡ ਵਾਹਨ ਦੀ ਸਪੁਰਦ ਕੀਤੀਆਂ ਚਾਬੀਆਂ
ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਲੁਧਿਆਣਾ, 16 ਫਰਵਰੀ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) ਤਹਿਤ ਪਾਇਲ ਸਬ-ਡਵੀਜ਼ਨ ਦੇ ਪਿੰਡ ਕਰੋਦੀਆ ਦੀ ਵਸਨੀਕ ਜਸਪ੍ਰੀਤ ਕੌਰ ਨੂੰ ਇੰਸੂਲੇਟਿਡ ਵਾਹਨ ਦੀਆਂ ਚਾਬੀਆਂ ਸੌਂਪੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਸਹਾਇਕ ਡਾਇਰੈਕਟਰ ਮੱਛੀ ਪਾਲਣ ਦਲਬੀਰ ਸਿੰਘ, ਮੱਛੀ ਪਾਲਣ ਅਫਸਰ ਮਮਤਾ ਸ਼ਰਮਾ ਦੇ ਨਾਲ ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਜਸਪ੍ਰੀਤ ਕੌਰ ਲੁਧਿਆਣਾ ਦੀ....
ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 32 'ਚ ਕੰਪੈਕਟਰ ਦਾ ਉਦਘਾਟਨ 
ਕਿਹਾ! 2 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਤਹਿਤ ਲੋਕਾਂ ਨੂੰ ਕੂੜੇ ਦੇ ਢੇਰਾਂ ਤੋਂ ਮਿਲੇਗਾ ਛੁਟਕਾਰਾ ਲੁਧਿਆਣਾ, 16 ਫਰਵਰੀ : ਹਲਕੇ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ, ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਅੱਜ ਸਥਾਨਕ ਵਾਰਡ ਨੰਬਰ 32 ਅਧੀਨ ਢੰਡਾਰੀ ਕਲਾਂ ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਕੰਪੈਕਟਰ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਛੀਨਾ ਨੇ ਕਿਹਾ ਕਿ ਇਸ ਕੰਪੈਕਟਰ ਦੇ ਕਾਰਜਸ਼ੀਲ ਹੋਣ ਨਾਲ ਇਲਾਕੇ ਦੇ ਵਿੱਚ ਆ....
ਡਿਪਟੀ ਕਮਿਸ਼ਨਰ ਵਲੋਂ ਪ੍ਰਧਾਨ ਮੰਤਰੀ ਗਤੀਸ਼ਕਤੀ ਪ੍ਰੋਜੈਕਟ ਅਧੀਨ ਸਟੇਟ ਮਾਸਟਰ ਪਲਾਨ 'ਤੇ ਵਿਚਾਰ ਚਰਚਾ
ਲੁਧਿਆਣਾ, 16 ਫਰਵਰੀ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪ੍ਰਧਾਨ ਮੰਤਰੀ ਗਤੀਸ਼ਕਤੀ ਪ੍ਰੋਜੈਕਟ ਦੇ ਹਿੱਸੇ ਵਜੋਂ ਸਟੇਟ ਮਾਸਟਰ ਪਲਾਨ ਯੋਜਨਾ ਦੇ ਤਹਿਤ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਨੂੰ ਚਲਾਉਣ ਵਾਲੇ ਪ੍ਰਮੁੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਲੋਕਲ ਬਾਡੀਜ਼, ਪੀ.ਐਸ.ਪੀ.ਸੀ.ਐਲ., ਟਰਾਂਸਪੋਰਟ, ਪੁਲਿਸ, ਪੀ.ਡਬਲਯੂ.ਡੀ, ਐਨ.ਐਚ.ਏ.ਆਈ. ਅਤੇ....
ਸੀ.ਆਈ.ਆਈ. ਲੁਧਿਆਣਾ ਜ਼ੋਨਲ ਟੀਮ ਵੱਲੋਂ ਲੁਧਿਆਣਾ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ
ਲੁਧਿਆਣਾ, 16 ਫਰਵਰੀ : ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਲੁਧਿਆਣਾ ਦੀ ਜੋਨਲ ਟੀਮ ਵੱਲੋਂ ਚੇਅਰਮੈਨ ਸੀ.ਆਈ.ਆਈ. ਲੁਧਿਆਣਾ ਜੋਨ ਰਿਸ਼ੀ ਪਾਹਵਾ ਅਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ, ਏਵਨ ਸਾਈਕਲਜ਼ ਲਿਮਟਿਡ ਦੀ ਅਗਵਾਈ ਵਿੱਚ ਨਵ-ਨਿਯੁਕਤ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ, ਆਈ.ਏ.ਐਸ. ਦਾ ਸੁਆਗਤ ਕੀਤਾ। ਸੀ.ਆਈ.ਆਈ. ਦੇ ਡੈਲੀਗੇਟਾਂ ਨੇ ਸੀ.ਆਈ.ਆਈ. ਲੁਧਿਆਣਾ ਜ਼ੋਨਲ ਟੀਮ ਦੇ ਮੈਂਬਰਾਂ ਦਾ ਸੁਆਗਤ ਕੀਤਾ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਜਾਣ-ਪਛਾਣ ਕਰਵਾਈ। ਵਫ਼ਦ ਨੇ ਲੁਧਿਆਣਾ....
ਵਿਧਾਇਕ ਗਰੇਵਾਲ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਕੀਤੇ ਜਾਰੀ ਗਰਮੀਆਂ 'ਚ ਬਿਜਲੀ ਨਾਲ ਸਬੰਧਤ ਮੁਸ਼ਕਿਲਾਂ ਦੇ ਨਿਪਟਾਰੇ ਦੀ ਹੁਣ ਤੋਂ ਹੀ ਖਿੱਚੀ ਜਾਵੇ ਤਿਆਰੀ - ਦਲਜੀਤ ਸਿੰਘ ਗਰੇਵਾਲ ਮੀਟਿੰਗ ਦੌਰਾਨ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਰਹੇ ਮੌਜੂਦ ਲੁਧਿਆਣਾ, 16 ਫਰਵਰੀ : ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਟਿੱਬਾ ਰੋਡ ਮੁੱਖ ਦਫਤਰ ਵਿਖੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਲੋਕਾਂ....
ਹਲਕਾ ਨਿਵਾਸੀਆਂ ਵੱਲੋਂ ਕੈਂਪਾਂ ਦਾ ਲਿਆ ਜਾ ਰਿਹਾ ਭਰਪੂਰ ਲਾਹਾ - ਵਿਧਾਇਕ ਬੱਗਾ 
ਆਪ' ਦੀ ਸਰਕਾਰ, ਆਪ ਦੇ ਦੁਆਰ ਲੁਧਿਆਣਾ, 16 ਫਰਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਾਗਰਿਕ ਸੇਵਾਵਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ 'ਆਪ ਦੀ ਸਰਕਾਰ, ਆਪਦੇ ਦੁਆਰ' ਮੁਹਿੰਮ ਤਹਿਤ ਹਲਕਾ ਨਿਵਾਸੀਆਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਆਪਣੇ ਹਲਕੇ ਦੇ ਵਾਰਡ ਨੰਬਰ 89 (84) ਅਧੀਨ ਛਾਉਣੀ ਮੁਹੱਲਾ ਵਿਖੇ ਆਯੋਜਿਤ ਮੈਗਾ....
ਅਗਨੀਵੀਰ ਯੋਜਨਾ ਅਧੀਨ ਭਰਤੀ ਹੋਣ ਲਈ 22 ਮਾਰਚ ਤੱਕ ਕੀਤਾ ਜਾ ਸਕਦੈ ਅਪਲਾਈ
ਮੋਗਾ, 16 ਫਰਵਰੀ : ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਅਗਨੀਵੀਰ ਯੋਜਨਾ ਅਧੀਨ ਭਾਰਤੀ ਸੈਨਾ ਵੱਲੋਂ ਭਰਤੀ ਸ਼ੁਰੂ ਕੀਤੀ ਗਈ ਹੈ। ਇਸ ਭਰਤੀ ਲਈ ਅਣਵਿਵਾਹਿਤ ਲੜਕੇ 22 ਮਾਰਚ 2024 ਤੱਕ ਆਨਲਾਈਨ ਵੈਬਸਾਈਟ www.joinindianarmy.nic.in 'ਤੇ ਅਪਲਾਈ ਕਰ ਸਕਦੇ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਭਰਤੀ ਨੂੰ ਅਪਲਾਈ ਕਰਨ ਲਈ ਨੌਜਵਾਨਾਂ ਦੀ ਉਮਰ 01 ਅਕਤੂਬਰ 2003 ਤੋਂ 01 ਅਪ੍ਰੈਲ 2007 ਦੇ....
'ਆਪ ਸਰਕਾਰ, ਤੁਹਾਡੇ ਦੁਆਰ'' ਤਹਿਤ 19 ਤੋਂ 23 ਫਰਵਰੀ ਤੱਕ ਲੱਗਣ ਵਾਲੇ ਕੈਂਪਾਂ ਦਾ ਸ਼ਡਿਊਲ ਜਾਰੀ
ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਯਕੀਨੀ ਬਣਾਉਣ ਲੋਕ-ਡਿਪਟੀ ਕਮਿਸ਼ਨਰ ਮੋਗਾ, 16 ਫਰਵਰੀ : ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ 'ਆਪ ਸਰਕਾਰ, ਤੁਹਾਡੇ ਦੁਆਰ' ਤਹਿਤ ਲਗਾਏ ਜਾ ਰਹੇ ਕੈਂਪਾਂ ਦਾ ਭਾਰੀ ਗਿਣਤੀ ਵਿੱਚ ਲੋਕਾਂ ਵੱਲੋਂ ਲਾਹਾ ਲਿਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਜਰੀਏ ਲੋਕਾਂ ਦੀਆਂ ਸਮੱਸਿਆਵਾਂ ਦਾ ਇੱਕੋ ਛੱਤ ਥੱਲੇ ਨਿਪਟਾਰਾ ਕਰਕੇ ਵੱਖ ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮਿਤੀ 19 ਫਰਵਰੀ ਤੋਂ....
ਡਿਪਟੀ ਕਮਿਸ਼ਨਰ ਵੱਲੋਂ ਸਿਨੇਮਾ, ਮਲਟੀਪਲੈਕਸ, ਹੋਟਲ, ਸਨਅਤ ਅਤੇ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ
25 ਫਰਵਰੀ ਤੱਕ ਆਫ਼ਤ ਪ੍ਰਬੰਧਨ ਪਲਾਨ ਤਿਆਰ ਕਰਕੇ ਸੌਂਪਣ ਦੀ ਹਦਾਇਤ ਕਿਹਾ! ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ ਡੀ ਐਮ ਏ) ਵੱਲੋਂ ਜਾਰੀ ਅਗਵਾਈ ਲੀਹਾਂ ਨੂੰ ਇੰਨ ਬਿੰਨ ਮੰਨਿਆ ਜਾਵੇ ਮੋਗਾ, 16 ਫਰਵਰੀ - ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਿਨੇਮਾ, ਮਲਟੀਪਲੈਕਸ, ਹੋਟਲ, ਸਨਅਤ ਅਤੇ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ 25 ਫਰਵਰੀ ਤੱਕ ਆਫ਼ਤ ਪ੍ਰਬੰਧਨ ਪਲਾਨ ਤਿਆਰ ਕਰਕੇ ਸੌਂਪਣ ਦੀ ਹਦਾਇਤ ਕੀਤੀ। ਇਸ ਮੀਟਿੰਗ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ....