ਖੰਟ ਦੇ ਕਿਸਾਨ ਲਖਵੀਰ ਸਿੰਘ 06 ਏਕੜ ਰਕਬੇ ਵਿੱਚ ਸਿੰਗਲ ਸੁਪਰ ਫਾਸਫੇਟ ਨਾਲ ਕਰ ਰਿਹੈ ਕਣਕ ਦੀ ਬਿਜਾਈ ਫ਼ਤਹਿਗੜ੍ਹ ਸਾਹਿਬ, 02 ਦਸੰਬਰ 2024 : ਕਣਕ ਦੀ ਬਿਜਾਈ ਲਈ ਡੀ.ਏ.ਪੀ. ਦੀ ਆਈ ਸਮੱਸਿਆ ਦੇ ਚੱਲਦਿਆਂ ਜ਼ਿਲ੍ਹੇ ਦੇ ਕਿਸਾਨਾਂ ਲਈ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਡੀ.ਏ.ਪੀ. ਦੇ ਬਦਲਵੇਂ ਸਰੋਤ ਵਜੋਂ ਲਾਹੇਵੰਦ ਸਾਬਤ ਹੋਈ ਹੈ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਉਪਰਾਲਿਆਂ ਸਦਕਾ ਜ਼ਿਲ੍ਹੇ ਦੇ ਬਹੁਤੇ ਕਿਸਾਨਾਂ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਐਨ.ਪੀ....
ਮਾਲਵਾ

ਲੁਧਿਆਣਾ 1 ਦਸੰਬਰ, 2024 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪੰਜਾਬੀ ਸੱਭਿਆਚਾਰ ਦੀ ਅਨਮੋਲ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਾ ਅੰਤਰ' ਵਰਸਟੀ ਯੁਵਕ ਮੇਲਾ ਅੱਜ ਤੀਜੇ ਦਿਨ ਆਪਣੀ ਚਰਮ ਸੀਮਾ ਨਾਲ ਵੱਧਦਾ ਨਜ਼ਰ ਆਇਆ। ਪੀਏਯੂ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਯੁਵਕ ਮੇਲੇ ਵਿੱਚ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ ਸਰਬਜੀਤ ਸਿੰਘ, ਆਈ ਏ ਐਸ....

ਮੇਰੀ ਸਿਹਤ , ਮੇਰਾ ਅਧਿਕਾਰ ਹੈ , ਵਿਸ਼ੇ ‘ਤੇ ਲੋਕਾਂ ਨੂੰ ਕੀਤਾ ਜਾਗਰੂਕ ਕਿਹਾ, ਚੰਗਾ ਕੰਮ ਕਰਨ ਵਾਲੇ ਐਨ.ਜੀ.ਓਜ਼ ਦਾ ਸਨਮਾਨ ਕੀਤਾ ਜਾਵੇਗਾ ਪਟਿਆਲਾ 1 ਦਸੰਬਰ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ਼ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਰਾਜ ਪੱਧਰੀ ਸਮਾਗਮ ‘ ਵਿਸ਼ਵ ਏਡਜ਼ ਦਿਵਸ ‘ਮੌਕੇ ਕਿਹਾ ਕਿ ਪੰਜਾਬ ਸਰਕਾਰ ਐਚ.ਆਈ.ਵੀ./ ਏਡਜ਼ ਪ੍ਰਭਾਵਿਤ ਵਿਅਕਤੀਆਂ ਦੀ ਰੱਖਿਆ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਇਸ ਸਾਲ ਦਾ ਮੁੱਖ ਵਿਸ਼ਾ ਅਧਿਕਾਰਾਂ ਦਾ ਰਸਤਾ ਚੁਣੋ : ਮੇਰੀ ਸਿਹਤ....

ਕੋਟਕਪੂਰਾ, 1 ਦਸੰਬਰ 2024 :; ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ 8ਵਾਂ ਮੂਰਤੀ ਸਥਾਪਨਾ ਦਿਵਸ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਨੂੰ ਸਮਰਪਿਤ ਅੱਜ ਦੁਆਰੇਆਣਾ ਰੋਡ ਤੋਂ ਰਾਮ ਤੀਰਥ ਅਸਥਾਨ ਅੰਮ੍ਰਿਤਸਰ ਸਾਹਿਬ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰਾਮ ਤੀਰਥ ਦੀ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਕਰਨ ਮੌਕੇ ਸ. ਸੰਧਵਾਂ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਰਾਮ ਤੀਰਥ ਅਸਥਾਨ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਜਾਣ....

ਫ਼ਰੀਦਕੋਟ, 1 ਦਸੰਬਰ 2024 : ਬਹੁਤਾਤ ਰਕਬੇ ਵਿੱਚ ਕਣਕ ਦੀ ਬਿਜਾਈ ਸੁਪਰ/ਹੈਪੀ , ਸਮਾਰਟ ਜਾਂ ਸਰਫੇਸ ਸੀਡਰ ਨਾਲ ਕੀਤੀ ਗਈ ਹੈ, ਕੁਝ ਥਾਵਾਂ 'ਤੇ ਕਣਕ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੁਕਸਾਨ ਕਰ ਰਹੀ ਹੈ ਜਿਸ ਤੋਂ ਸੁਚੇਤ ਰਹਿੰਦੀਆਂ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਗੁਲਾਬੀ ਸੁੰਡੀ ਤਾਂ ਹਰੇਕ ਤਰਾਂ ਦੀ ਤਕਨੀਕ ਨਾਲ ਬਿਜਾਈ ਕੀਤੀ ਗਈ ਕਣਕ ਦੀ ਫਸਲ ਉੱਪਰ ਹਮਲਾ ਕਰ ਸਕਦੀ ਹੈ। ਕਣਕ ਤੋਂ ਇਲਾਵਾ ਇਹ ਸੁੰਡੀ....

ਕੋਟਕਪੂਰਾ 01 ਦਸੰਬਰ 2024 : ਮਿਊਂਸਪਲ ਪਾਰਕ ਕੋਟਕਪੂਰਾ ਦੀ ਸਾਂਭ ਸੰਭਾਲ ਅਤੇ ਇਸਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਯਤਨਸ਼ੀਲ ਰਹਿਣ ਵਾਲੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਨੇ ‘ਆਈ ਲਵ ਕੋਟਕਪੂਰਾ’ ਵਾਲਾ ਸੈਲਫੀ ਪੁਆਇੰਟ ਤਿਆਰ ਕਰਕੇ ਬਹੁਤ ਹੀ ਵੱਡਮੁੱਲਾ ਅਤੇ ਸ਼ਾਨਦਾਰ ਉਪਰਾਲਾ ਕੀਤਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮਿਉਂਸਪਲ ਪਾਰਕ ਵਿਖੇ ‘ਸੈਲਫੀ ਪੁਆਇੰਟ’ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ....

ਕਿਸਾਨਾਂ ਨੂੰ ਰਕਬਿਆਂ ਦੇ ਮਾਲਕ ਬਣਾਉਣ ਵਾਲੇ ਦਾ ਸਥਾਨ ਰਕਬਾ ਵਿੱਚ ਬਣਾ ਕੇ ਬਾਵਾ ਨੇ ਸਲਾਘਾਯੋਗ ਕੰਮ ਕੀਤਾ- ਮਨਜੀਤ ਮੁੱਲਾਂਪੁਰ ਦਾਖਾ, 1 ਦਸੰਬਰ 2024 : ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਨੇ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਵਾਹਿਗੁਰੂ ਦਾ ਜਾਪ ਕਰਨ ਵਾਲੇ ਉਜਾਗਰ ਸਿੰਘ ਬੁੱਟਰ ਨੂੰ ਤੁਗਲ ਪਿੰਡ ਵਿਖੇ ਭੇਂਟ ਕੀਤੀ।....

ਲੁਧਿਆਣਾ, 1 ਦਸੰਬਰ 2024 : ਇਸ ਸਾਲ ਨਵੰਬਰ ਵਿੱਚ ਵੀ ਪੰਜਾਬ ਵਿੱਚ ਮੀਂਹ ਨਹੀਂ ਪਿਆ। 2002 ਤੋਂ ਬਾਅਦ ਪਹਿਲੀ ਵਾਰ ਨਵੰਬਰ ਪੂਰੀ ਤਰ੍ਹਾਂ ਖੁਸ਼ਕ ਸੀ। ਪੰਜਾਬ 'ਚ ਆਮ ਤੌਰ 'ਤੇ ਨਵੰਬਰ 'ਚ 5.1 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਵਾਰ ਬਿਲਕੁਲ ਵੀ ਬਾਰਿਸ਼ ਨਹੀਂ ਹੋਈ। ਇਸ ਦਾ ਕਾਰਨ ਇਹ ਹੈ ਕਿ ਇਸ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਇੱਕ ਵੀ ਮਜ਼ਬੂਤ ਪੱਛਮੀ ਗੜਬੜੀ ਸਰਗਰਮ ਨਹੀਂ ਸੀ। ਉਧਰ, ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਨਾ ਪੈਣ ਕਾਰਨ ਫ਼ਸਲਾਂ ’ਤੇ ਕੋਈ ਅਸਰ ਨਹੀਂ ਪਿਆ। ਕਿਉਂਕਿ....

ਮਲੇਰਕੋਟਲਾ, 1 ਦਸੰਬਰ 2024 : ਦਿੱਲੀ ਦੇ ਮਹਿਰੋਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਯਾਦਵ ਨੂੰ ਮਲੇਰਕੋਟਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ 8 ਸਾਲ ਪੁਰਾਣੇ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ ਅਤੇ 11 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਅਦਾਲਤ ਦੇ ਹੁਕਮਾਂ ਤੋਂ ਤੁਰੰਤ ਬਾਅਦ ਯਾਦਵ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਨਰੇਸ਼ ਯਾਦਵ ਜਦੋਂ ਅਦਾਲਤ ਤੋਂ ਬਾਹਰ ਨਿਕਲੇ ਤਾਂ....

ਫਰੀਦਕੋਟ, 1 ਦਸੰਬਰ 2024 : ਫਰੀਦਕੋਟ-ਫਿਰੋਜ਼ਪੁਰ ਰੋਡ ‘ਤੇ ਪਿੰਡ ਪਿੱਪਲੀ ਨੇੜੇ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਇਕ ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੁਰੂ ਗੋਬਿੰਦ ਮੈਡੀਕਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਰੀਦਕੋਟ ਦਾ ਰਹਿਣ ਵਾਲਾ ਇੱਕ ਪਰਿਵਾਰ ਅਲਟੋ ਕਾਰ ਵਿੱਚ ਜਾ ਰਿਹਾ ਸੀ ਕਿ ਫ਼ਿਰੋਜ਼ਪੁਰ ਵੱਲੋਂ ਆ ਰਹੇ ਇੱਕ ਟਰੱਕ ਨੇ ਕਾਰ ਨੂੰ ਸਾਹਮਣੇ ਤੋਂ ਜ਼ੋਰਦਾਰ....

ਸ਼੍ਰੀ ਅਨੰਦਪੁਰ ਸਾਹਿਬ 29 ਨਵੰਬਰ,2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2023 ਦੇ ਬਜਟ ਦੌਰਾਨ ਵਿੱਤ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਵਿੱਚ ਸਿੰਚਾਈ ਲਈ ਪਾਣੀ ਪਹੁੰਚਾਉਣ ਦੀ ਲਿਫਟ ਸਿੰਚਾਈ ਯੋਜਨਾ ਵਾਸਤੇ 80 ਕਰੋੜ ਰੁਪਏ ਪ੍ਰਵਾਨ ਕੀਤੇ ਅਤੇ 23 ਵਿਭਾਗਾ ਦੀ ਪ੍ਰਵਾਨਗੀ ਉਪਰੰਤ ਇਸ ਯੋਜਨਾ ਤੇ ਅੱਜ ਕੰਮ ਸੁਰੂ ਹੋ ਗਿਆ ਹੈ। 10 ਪੰਪ ਸੈਟ ਸਥਾਪਿਤ ਕਰਕੇ 3300 ਏਕੜ ਰਕਬੇ ਨੂੰ ਸਿੰਚਾਈ ਵਾਸਤੇ ਪਾਣੀ ਦੇਣ ਲਈ 90....

ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਛੇਤੀ ਹੀ ਹਸਪਤਾਲ ਵਿਚੋਂ ਮਿਲੇਗੀ ਛੁੱਟੀ, ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ
ਖਨੌਰੀ, 29 ਨਵੰਬਰ 2024 : ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੇ ਅੱਜ ਸ਼ੁੱਕਰਵਾਰ ਨੂੰ ਹਰਿਆਣਾ-ਪੰਜਾਬ ਦੇ ਖਨੌਰੀ ਸਰਹੱਦ 'ਤੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਜਿਸ ਬਾਰੇ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਡੱਲੇਵਾਲ ਨੂੰ ਡਿਸਚਾਰਜ ਕਰਨ ਲਈ ਸਹਿਮਤੀ ਬਣ ਗਈ ਹੈ। ਉਨ੍ਹਾਂ ਨੂੰ ਛੇਤੀ ਹੀ ਲੁਧਿਆਣਾ ਦੇ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਜਾਵੇਗੀ। ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਅਦ ਇਹ ਸਹਿਮਤੀ ਬਣੀ ਹੈ ਕਿ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਮੋਰਚੇ ਦੀ....

2 ਦਸੰਬਰ ਨੂੰ ਮਲੋਟ ਤੋਂ ਹੋਵੇਗੀ ਔਰਤਾਂ ਸਬੰਧੀ ਜਾਗਰੂਕਤਾ ਕੈਂਪਾਂ ਦੀ ਸ਼ੁਰੂਆਤ: ਡਾ. ਬਲਜੀਤ ਕੌਰ 3 ਦਸੰਬਰ ਨੂੰ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਫਰੀਦਕੋਟ ‘ਚ ਮਨਾਇਆ ਜਾਵੇਗਾ ਰਾਜ ਪੱਧਰੀ ਸਮਾਗਮ ਚਾਲੂ ਸਾਲ ਦੌਰਾਨ ਦਿਵਿਆਂਗਜਨਾਂ ਨੂੰ 278.17 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਅਤੇ ਸੰਸਥਾਵਾਂ ਦਾ ਸਨਮਾਨ ਕਰੇਗੀ ਚੰਡੀਗੜ੍ਹ, 29 ਨਵੰਬਰ 2024 : ਪੰਜਾਬ ਸਰਕਾਰ ਮਹਿਲਾਵਾਂ ਦੀ ਸਿਹਤ, ਸਫਾਈ ਅਤੇ ਉਨ੍ਹਾਂ ਲਈ....

ਮੋਗਾ, 29 ਨਵੰਬਰ 2024 : ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਨੌਜਵਾਨਾਂ ਨੂੰ ਰੋਜਗਾਰ ਸਬੰਧੀ ਜਾਣਕਾਰੀ ਦੇਣ ਲਈ ਆਨਲਾਈਨ ਵੈਬੀਨਾਰ ਕਰਵਾਏ ਜਾਂਦੇ ਹਨ। ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਵਿੱਚ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਇੱਕ ਆਨਲਾਈਨ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ....

ਮੋਗਾ ਦੇ 10 ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ ਪ੍ਰੀਖਿਆ ਮੋਗਾ, 29 ਨਵੰਬਰ 2024 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ʻਪੰਜਾਬ ਰਾਜ ਅਧਿਆਪਕਾ ਪ੍ਰੀਖਿਆ-2024ʼ ਦੇ ਸੰਚਾਲਨ ਦੀ ਜਿੰਮੇਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦਿੱਤੀ ਗਈ ਹੈ। ਇਹ ਪ੍ਰੀਖਿਆ 1 ਦਸੰਬਰ, 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਗ ਰਾਜ ਦੇ ਹਰ ਜ਼ਿਲ੍ਹੇ ਵਿੱਚ ਲਈ ਜਾ ਰਹੀ ਹੈ। ਮੋਗਾ ਵਿੱਚ ਇਸ ਪ੍ਰੀਖਿਆ ਲਈ 10 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਉਕਤ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ....