ਮਲੌਦ, 15 ਅਪ੍ਰੈਲ (ਬੇਅੰਤ ਸਿੰਘ ਰੋੜੀਆਂ) : ਅੱਜ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਜੋਗੀਮਾਜਰਾ ਵਿੱਚ ਨੌਜਵਾਨ ਭਾਰਤ ਸਭਾ ਦੀ ਇਕਾਈ ਦੀ ਚੋਣ ਕੀਤੀ ਗਈ ਜਿਸ ਵਿਚ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਅੰਮ੍ਰਿਤਪਾਲ ਸਿੰਘ ਨੇ ਪਿੰਡ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਅੰਮ੍ਰਿਤਪਾਲ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਲੋਕਾਂ ਤੋਂ ਭਗਤ ਸਿੰਘ ਦੇ ਨਾਂ ਤੇ ਵੋਟਾਂ ਲੈਣ ਤੋਂ ਬਾਅਦ ਲੋਕਾਂ ਦੀ ਸਾਰ ਤੱਕ ਨਹੀਂ ਲਈ ਓਨਾਂ ਨੇ ਕਿਹਾ ਕਿ ਸਾਨੂੰ ਏਨਾ ਅਖੌਤੀ ਲੀਡਰਾਂ ਦਾ ਪਿੱਛਾ ਛੱਡ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ! ਏਸ ਤੋਂ ਬਾਅਦ ਪਿੰਡ ਜੋਗੀਮਾਜਰਾ ਦੀ ਨੌਜਵਾਨ ਭਾਰਤ ਸਭਾ ਦੀ ਇਕਾਈ ਦੀ ਚੋਣ ਹੋਈ! ਜਿਸ ਵਿੱਚ ਹਰਪ੍ਰੀਤ ਸਿੰਘ ਨੂੰ ਕਮੇਟੀ ਪ੍ਰਧਾਨ ਅਤੇ ਸੰਦੀਪ ਸਿੰਘ ਨੂੰ ਸਕੱਤਰ ਚੁਣਿਆ ਗਿਆ ਅਤੇ ਬਾਕੀ ਸੁਖਮਨ, ਸਿਮਰਪ੍ਰੀਤ,ਹਰਪ੍ਰੀਤ, ਅਕਾਸ਼ਪਰੀਤ, ਜਸਪ੍ਰੀਤ, ਰਾਜਵੀਰ ਅਰਸ਼ਦੀਪ ਨੂੰ ਮੈਂਬਰ ਵਜੋਂ ਚੁਣਿਆ ਗਿਆ ਕਮੇਟੀ ਦੀ ਚੋਣ ਗੁਰਜੰਟ ਸਿੰਘ ਗੋਸਲ ਵੱਲੋਂ ਕੀਤੀ ਗਈ।