ਸਿੱਖਿਆ ਕਰਾਂਤੀ ਤਹਿਤ ਸਪੀਕਰ ਸੰਧਵਾਂ ਵੱਲੋਂ ਸਰਕਾਰੀ ਸਕੂਲਾਂ 'ਚ 1.27 ਕਰੋੜ ਤੋਂ ਵਧੇਰੇ ਦੇ ਵਿਕਾਸ ਕਾਰਜਾਂ ਦੇ ਉਦਘਾਟਨ

  • ਸਿੱਖਿਆ ਦੇ ਖੇਤਰ ਤੇ ਤਰਜੀਹੀ ਆਧਾਰ ਤੇ ਕੀਤਾ ਜਾ ਰਿਹਾ ਕੰਮ-ਸੰਧਵਾਂ

ਕੋਟਕਪੂਰਾ 20 ਮਈ 2025 : ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਮੁੱਖ ਮੰਤਰੀ ਸ. ਭਗਵੰਤ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਵਿੱਚ 1 ਕਰੋੜ 27 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬੁਨਿਆਦੀ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਸਪੀਕਰ ਸ. ਸੰਧਵਾਂ ਨੇ ਸਰਕਾਰੀ ਸਕੂਲਾਂ ਵਿਚ ਮੁਕੰਮਲ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਸਿੱਖਿਆ ਦੇ ਤਰਜੀਹੀ ਆਧਾਰ ਤੇ ਕੰਮ ਕਰਕੇ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕਿਸੇ ਕਿਸਮ ਦੀ ਕਮੀ ਨਹੀਂ ਛੱਡੀ ਰਹੀ।  ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮਾਪਿਆਂ ਦਾ ਸਰਕਾਰੀ ਸਕੂਲਾਂ ਵਿਚ ਵਿਸਵਾਸ਼ ਪੈਦਾ ਹੋਇਆ ਹੈ ਅਤੇ ਸਕੂਲਾਂ ਅੰਦਰ ਬੱਚਿਆਂ ਦੇ ਦਾਖਲਿਆਂ ਦੀ ਗਿਣਤੀ ਵੀ ਵਧੀ ਹੈ। ਉਨ੍ਹਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖਾਰਾ-2 ਵਿਖੇ 15.71 ਲੱਖ,  ਸਰਕਾਰੀ ਪ੍ਰਾਇਮਰੀ ਸਕੂਲ ਖਾਰਾ-1 ਵਿਖੇ 10.11 ਲੱਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਰਾ ਵਿਖੇ 52.58 ਲੱਖ , ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਚੱਕ ਕਲਿਆਣ ਵਿਖੇ 11.01 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਡੱਗੋ ਰੋਮਾਣਾ ਵਿਖੇ 9.79 ਲੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ  ਵਿਖੇ 27.86 ਲੱਖ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਜਿੰਨਾਂ ਵਿੱਚ ਮੁੱਖ ਤੌਰ ਤੇ ਆਧੁਨਿਕ ਕਮਰਿਆਂ, ਚਾਰ-ਦੀਵਾਰੀ, ਸਾਇੰਸ ਲੈਬ, ਅਡੀਸ਼ਨਲ ਕਲਾਸ ਰੂਮ ਦਾ ਕੰਮ ਸ਼ਾਮਲ ਹੈ। ਇਸ ਮੌਕੇ ਸਿੱਖਿਆ ਕੁਆਰਡੀਨੇਟਰ ਸ. ਹਰਦੀਪ ਸਿੰਘ, ਬੀ.ਪੀ.ਈ.ਓ ਸੁਸ਼ੀਲ ਕੁਮਾਰ ਅਹੂਜਾ, ਇੰਦਰਜੀਤ ਸਿੰਘ ਖਾਰਾ, ਮਨਿੰਦਰ ਕੌਰ ਪ੍ਰਿੰਸੀਪਲ, ਜਲੌਰ ਸਿੰਘ ਲੈਕ. ਇਤਿਹਾਸ (ਸਟੇਜ ਸਕੱਤਰ), ਸ. ਹਰਸ਼ਖਜਿੰਦਰ ਸਿੰਘ (ਸਟੇਜ ਸਕੱਤਰ), ਸ਼੍ਰੀਮਤੀ ਡਿੰਪਲ ਮੁੱਖ ਅਧਿਆਪਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਕੂਲੀ ਬੱਚੇ ਹਾਜ਼ਰ ਸਨ।