ਬੁਢਲਾਡਾ, 28 ਜੂਨ 2024 : ਸਥਾਨਕ ਸ਼ਹਿਰ ਤੋਂ ਪਿੰਡ ਅੱਕਾਵਾਲੀ ਬਰੇ ਰੋਡ ਤੇ ਜਾ ਰਹੀ ਕਾਰ ਦੇ ਬੇਕਾਬੂ ਹੋ ਜਾਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਹੈ, ਮੌਕੇ 'ਤੇ ਮੌਜੂਦ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਕਰੀਬ ਸਾਢੇ 10 ਵਜੇ ਇੱਕ ਤੇਜ਼ ਰਫ਼ਤਾਰ ਕਾਰ ਆ ਰਹੀ ਸੀ। ਕਾਰ ਪਹਿਲਾਂ ਇੱਕ ਪੁਲੀ ਨਾਲ ਟਕਰਾ ਗਈ ਅਤੇ ਫਿਰ ਪਲਟ ਕੇ ਇੱਕ ਘਰ ਵਿੱਚ ਜਾ ਵੜੀ। ਜਿਸ ਕਾਰਨ ਘਰ ਦਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰ ਵਿੱਚ ਸਵਾਰ ਨੌਜਵਾਨ ਮਨਪ੍ਰੀਤ ਮੰਨੀ ਅੱਕਾਵਾਲੀ, ਜਯੋਤੀ ਪੁੱਤਰ ਗੁਰਚਰਨ ਸਿੰਘ ਮਾਨਸਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਨੂੰ ਤੁਰੰਤ ਲੋਕਾਂ ਨੇ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਮੌਕੇ ਤੇ ਘਟਨਾ ਦਾ ਜਾਇਜਾ ਲਿਆ ਅਤੇ ਥਾਣੇਦਾਰ ਥਾਣੇਦਾਰ ਗੁਰਜੰਟ ਸਿੰਘ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈਂਦਿਆਂ ਪੋਸ਼ਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ।