100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਸਬੰਧੀ ਦਫਤਰ ਸਿਵਲ ਸਰਜਨ ਵਿਖੇ ਫੀਲਡ ਸਟਾਫ ਨੂੰ ਦਿੱਤੀ ਗਈ ਟਰੇਨਿੰਗ

  • ਸਿਹਤ ਵਿਭਾਗ ਵਲੋ ਸ਼ੁਰੂ ਕੀਤੀ ਟੀ.ਬੀ. ਮੁਕਤ ਭਾਰਤ ਮੁਹਿੰਮ ਰਾਹੀਂ ਸਮਾਜ ਨੂੰ ਟੀ.ਬੀ ਤੋ ਮੁਕਤ ਕੀਤਾ ਜਾ ਰਿਹਾ ਹੈ: ਡਾ ਜਗਦੀਪ ਚਾਵਲਾ ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ 16  ਦਸੰਬਰ 2024 : ਸਿਹਤ ਵਿਭਾਗ ਪੰਜਾਬ ਨੂੰ ਟੀ.ਬੀ ਮੁਕਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ ਅਤੇ ਪੰਜਾਬ ਨੂੰ 2025 ਤੱਕ ਟੀ.ਬੀ ਮੁਕਤ ਕੀਤਾ ਜਾ ਰਿਹਾ ਹੈ । ਇਸ ਸਬੰਧ ਵਿਚ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ 7 ਦਸੰਬਰ 2024 ਤੋਂ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਸਬੰਧ ਵਿਚ ਡਾ ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਫੀਲਡ ਸਟਾਫ ਨੂੰ ਟਰੇਨਿੰਗ ਦਿੱਤੀ ਗਈ ।ਇਸ ਟਰੇਨਿੰਗ ਵਿਚ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰ, ਵੱਖ ਵੱਖ ਸਿਹਤ ਸੰਸਥਾਵਾਂ ਸੀ.ਐਚ.ਓ., ਐਲ.ਐਚ.ਵੀ. ਅਤੇ ਮ.ਪ.ਹ.ਵ ਫੀਮੇਲ ਨੇ ਭਾਗ ਲਿਆ।ਇਸ ਮੌਕੇ ਡਾ ਜਗਦੀਪ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸ਼ੁਰੂ ਕੀਤੀ ਗਈ 100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ 7 ਦਸੰਬਰ ਤੋਂ ਸ਼ੁਰੁ ਕਰਕੇ ਪੰਜਾਬ ਨੂੰ ਟੀ.ਬੀ. ਮੁਕਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ।ਉਨ੍ਹਾ ਸਟਾਫ ਨੂੰ ਇਸ ਮੁਹਿੰਮ ਦੋਰਾਨ ਤਨਦੇਹੀ ਨਾਲ ਲੋਕਾ ਵਿਚ ਜਾ ਕੇ ਟੀ.ਬੀ ਦੇ ਮਰੀਜਾ ਦੀ ਪਛਾਣ ਕਰਕੇ ਉਹਨਾ ਦਾ ਇਲਾਜ ਕਰਨ ਲਈ ਕਿਹਾ ਤਾ ਜੋ ਪੰਜਾਬ ਨੂੰ 2025 ਤੱਕ ਟੀ.ਬੀ ਮੁਕਤ ਕੀਤਾ ਜਾ ਸਕੇ। ਇਸ ਮੋਕੇ ਡਾ ਕਾਜਲ ਵਿਸ਼ਵ ਸਿਹਤ ਸੰਸਥਾ ਤੋਂ ਵਿਸ਼ੇਸ਼ ਤੌਰ ਤੇ ਟਰੇਨਿੰਗ ਦੇਣ ਲਈ ਆਏ ਅਤੇ ਇਸ ਮੁਹਿੰਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੋਕੇ ਡਾ. ਗੁਰਮੀਤ ਕੌਰ ਭੰਡਾਰੀ ਜਿਲਾ ਟੀ.ਬੀ.ਅਫਸਰ ਨੇ ਕਿਹਾ ਕਿ ਇਸ ਕੰਪੇਨ ਦੌਰਾਨ ਟੀਬੀ ਦੀ ਮੁਫਤ ਜਾਂਚ ਅਤੇ ਇਲਾਜ ਮੁਹੱਇਆ ਕਰਵਾਇਆ ਜਾ ਰਿਹਾ ਹੈ ਅਤੇ ਘਰ ਘਰ ਜਾਣ ਵਾਲੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਘਰ ਘਰ ਜਾਂ ਕੇ ਟੀਬੀ ਦੇ ਲੱਛਣਾਂ ਬਾਰੇ ਜਾਂਚ ਕਰਨਗੀਆਂ। ਉਹਨਾ ਕਿਹਾ ਕਿ ਇਸ ਕੰਪੇਨ ਦੌਰਾਨ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਵੀ ਟੀਬੀ ਰੋਗ ਪ੍ਰਤੀ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ 02 ਹਫਤੇ ਤੋਂ ਜਿਆਦਾ ਖਾਂਸੀ, ਭੁੱਖ ਨਾ ਲੱਗਣਾ, ਭਾਰ ਘੱਟ ਜਾਣਾ, ਬਲਗਮ ਵਿੱਚ ਖੂਨ ਦਾ ਆਉਣਾ ਅਜਿਹੇ ਲੱਛਣ ਹੋਣ ਤਾਂ ਉਨ੍ਹਾ ਮਰੀਜਾਂ ਦੀ ਤੁਰੰਤ ਸਰਕਾਰੀ ਹਸਪਤਾਲ ਵਿੱਚ ਲਿਜਾ ਕੇ ਮੁਫਤ ਜਾਂਚ ਕਰਵਾਈ ਜਾਵੇ । ਉਹਨਾ ਕਿਹਾ ਕਿ ਇਸ ਮੁਹਿੰਮ ਦੋਰਾਨ 60 ਸਾਲ ਤੋ ਉਪਰ ਦੇ ਲੋਕਾ, ਸੂਗਰ ਦੇ ਮਰੀਜਾ, ਏਡਜ ਦੇ ਮਰੀਜਾ, ਕਰੋਨਿਕ ਬਿਮਾਰੀਆ ਦੇ ਮਰੀਜਾ, ਟੀ.ਬੀ ਦੇ ਮਰੀਜਾ ਦੇ ਸੰਪਰਕ ਵਿਚ ਆਉਣ ਵਾਲੇ ਸਬੰਧੀਆ ਦੀ ਵਿਸੇਸ ਤੋਰ ਤੇ ਸਕਰੀਨਿੰਗ ਕੀਤੀ ਜਾਵੇ ਅਤੇ ਸ਼ੱਕੀ ਟੀ.ਬੀ ਮਰੀਜਾ ਦੀ ਮੁਫਤ ਜਾਚ ਕਰਵਾਈ ਜਾਵੇ ਤਾ ਜੋ ਟੀ.ਬੀ ਦੇ ਮਰੀਜਾਂ ਦੀ ਸਮੇ ਸਿਰ ਪਛਾਣ ਕਰਕੇ ਉਹਨਾ ਦਾ ਸਮੇ ਸਿਰ ਮੁਫਤ ਇਲਾਜ ਕੀਤਾ ਜਾ ਸਕੇ ਅਤੇ ਸਮਾਜ ਨੂੰ ਟੀ.ਬੀ ਮੁਕਤ ਕੀਤਾ ਜਾ ਸਕੇ। ਇਸ ਮੋਕੇ ਡਾ ਕਾਜਲ ਵਿਸ਼ਵ ਸਿਹਤ ਸੰਸਥਾ, ਡਾ ਗੁਰਮੀਤ ਕੌਰ ਭੰਡਾਰੀ ਜਿਲ੍ਹਾ ਟੀ.ਬੀ. ਅਫਸਰ,ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ,ਬਖਸ਼ੀਸ਼ ਸਿੰਘ ਐਸ.ਟੀ.ਐਸ., ਹਰਮਨ ਦੀਪ ਸਿੰਘ ਡੀ.ਪੀ.ਐਸ., ਸੁਖਪਾਲ ਸਿੰਘ ਐਸ.ਟੀ.ਐਸ., ਜਨਕ ਰਾਜ ਐਸ.ਟੀ.ਐਸ.,ਗੁਰਮੀਤ ਸਿੰਘ ਐਸ.ਟੀ.ਐਸ. ਅਤੇ ਵੱਖ ਵੱਖ ਸਿਹਤ ਸੰਸਥਾਵਾਂ ਤੋਂ ਮੈਡੀਕਲ ਅਫਸਰ, ਸੀ.ਐਚ.ਓ., ਐਲ.ਐਚ.ਵੀ. ਅਤੇ ਮ.ਪ.ਹ.ਵ ਫੀਮਲ ਹਾਜ਼ਰ ਸਨ।