- ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਥਾਂ ਕੱਚ ਅਤੇ ਧਾਤ ਦੀ ਵਰਤੋਂ ਕੀਤੀ ਜਾਵੇ: ਡਾ ਚੰਦਰ ਸ਼ੇਖਰ
ਫਾਜ਼ਿਲਕਾ, 8 ਜੁਲਾਈ 2024 : ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਦੇਖ ਰੇਖ ਵਿੱਚ ਡਾ ਕਵਿਤਾ ਸਿੰਘ ਅਤੇ ਡਾ ਸੁਨੀਤਾ ਕੰਬੋਜ਼ ਨੇ ਦਫ਼ਤਰ ਸਿਵਲ ਸਰਜਨ ਵਿਖੇ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਤੇ ਰਾਸ਼ਟਰੀ ਪ੍ਰੋਗਰਾਮ ਅਧੀਨ ਜਿਲ੍ਹੇ ਦੀਆਂ ਕਮਿਊਨਿਟੀ ਹੈਲਥ ਅਫ਼ਸਰਾਂ, ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਟ੍ਰੇਨਿੰਗ ਕਰਵਾਈ ਗਈ। ਡਾ ਕਵਿਤਾ ਸਿੰਘ ਨੇ ਦੱਸਿਆ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ, ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖ ਕੇ, ਪਾਣੀ ਦੀ ਦੁਰਵਰਤੋਂ ਘੱਟ ਕਰਕੇ, ਊਰਜਾ ਕੁਸ਼ਲ ਉਪਕਰਣਾ ਦੀ ਵਰਤੋਂ ਕਰਕੇ, ਆਪਣੇ ਨਿੱਜੀ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਨਾ ਕਰਕੇ ਜਨਤਕ ਆਵਾਜਾਈ ਦੀ ਵਰਤੋਂ ਕਰਕੇ ਅਸੀਂ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਫਿਰ ਤੋਂ ਤਾਜ਼ਾ ਕਰ ਸਕਦੇ ਹਾਂ ਅਤੇ ਨਿਰੋਏ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ। ਡਾ ਸੁਨੀਤਾ ਕੰਬੋਜ਼ ਨੇ ਸ਼ੁੱਧ ਵਾਤਾਵਰਣ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਅਤੇ ਅਸ਼ੁਧ ਵਾਤਾਵਰਣ ਦਾ ਮਨੁੱਖੀ ਸਿਹਤ ਤੇ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਜਨਤਾ ਦੀ ਭਾਗੀਦਾਰੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਨਵੇਂ ਉਪਾਵਾਂ ਨੂੰ ਅਪਣਾ ਕੇ ਅਸੀਂ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਸਾਨੂੰ ਆਲੇ ਦੁਆਲੇ ਵਿੱਚ ਕੋਰੋਨਾ ਦੀ ਮਹਾਂਮਾਰੀ ਦੇ ਦੌਰ ਵਿੱਚ ਦੁਨੀਆਂ ਭਰ ਦੇ ਲੋਕਾਂ ਨੇ ਆਕਸੀਜਨ ਦੀ ਘਾਟ ਦੇਖੀ ਹੈ ਅਤੇ ਰੁੱਖ ਆਕਸੀਜਨ ਦਾ ਕੁਦਰਤੀ ਤੋਹਫਾ ਹਨ, ਜਿਸ ਨੁੰ ਅਸੀ ਭੁੱਲ ਗਏ ਹਾਂ। ਸਾਨੂੰ ਰਵਾਇਤੀ ਢੰਗ ਨਾਲ ਖਪਤ ਕਰਨ ਵਾਲੇ ਸਾਧਨਾਂ ਵੱਲ ਵਾਪਿਸ ਮੁੜਨ ਦੀ ਜਰੂਰਤ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਵੱਧ ਤੋਂ ਵੱਧ ਸਰੋਤ ਛੱਡ ਸਕੀਏ। ਕੁਦਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਨੂੰ ਪ੍ਰ਼ਾਪਤ ਕਰਨ ਦਾ ਟੀਚਾ ਸਾਡੀ ਦ੍ਰਿੜਤਾ ਅਤੇ ਵਚਨਬੱਧਤਾ ਤੇ ਨਿਰਭਰ ਕਰਦਾ ਹੈ ਤਾਂ ਜੋ ਦੇਸ਼ ਵਿੱਚ ਦਰਿਆਵਾਂ, ਪਹਾੜਾਂ ਅਤੇ ਦਰੱਖਤਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਸਿਖਿਅਤ ਕਰੋ ਕਿ ਕਿਵੇਂ ਮਨੁੱਖ ਵਾਤਾਵਰਣ ਪਰਿਵਰਤਨ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਦੋਰਾਨ ਮਾਸ ਮੀਡੀਆ ਅਫਸਰ ਵਿਨੋਦ ਕੁਮਾਰ, ਦਿਵੇਸ਼ ਕੁਮਾਰ, ਹਰਮੀਤ ਸਿੰਘ ਹਾਜਰ ਸੀ।