
ਸ਼ੁਨਾਮ, 16 ਦਸੰਬਰ 2024 : ਸੁਨਾਮ ਦੇ ਪਤੀ–ਪਤਨੀ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਲਈ ਰੋਜਗਾਰ ਲਈ ਤਕਰੀਬਨ 9 ਮਹੀਨੇ ਪਹਿਲਾਂ ਜੌਰਜੀਆਂ ਗਏ ਦੀ ਹੀਟਰ ਦੀ ਗੈਸ ਚੜਨ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਸੁਨਾਮ ਸ਼ਹਿਰ ਦੇ ਵਾਸੀ ਰਵਿੰਦਰ ਸਿੰਘ ਤੇ ਉਸਦੀ ਪਤਨੀ ਗੁਰਵਿੰਦਰ ਕੌਰ ਮਾਰਚ 2024 ਨੂੰ ਰੋਜੀ ਰੋਟੀ ਲਈ ਜੌਰਜੀਆ ਗਏ ਸਨ, ਜੋ ਉੱਥੇ ਕਿਸੇ ਪੰਜਾਬੀ ਦੇ ਹੋਟਲ ਤੇ ਕੰਮ ਕਰਦੇ ਸਨ। ਮ੍ਰਿਤਕ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੌਰਜੀਆ ਤੋਂ ਪਤਾ ਲੱਗਾ ਕਿ ਆਏ ਤੂਫਾਨ ਕਾਰਨ ਉਹ ਆਪਣਾ ਕੰਮ ਖਤਮ ਕਰਕੇ ਉੱਥੇ ਹੀ ਸੌ ਗਏ, ਉਨ੍ਹਾਂ ਨਾਲ ਕੁੱਝ ਹੋਰ ਰੈਸਟੋਰੈਂਟ ਦੇ ਕਰਮਚਾਰੀ ਸਨ, ਉਨ੍ਹਾਂ ਨੂੰ ਹੀਟਰ ਚੱਲਦਾ ਹੋਣ ਕਾਰਨ ਗੈਸ ਚੜ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਣ ਬਾਰੇ ਦੱਸਿਆ ਜਾ ਰਿਹਾ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰਨਾਂ ਦੀਆਂ ਵੀ ਮੌਤਾਂ ਹੋਈਆਂ ਦੱਸੀਆਂ ਜਾ ਰਹੀਆਂ ਹਨ। ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਹੈ। ਇਕੱਠੇ ਦੋ ਮੈਂਬਰਾਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।