- ਸ੍ਰੀ ਮੁਕਤਸਰ ਸਾਹਿਬ ਪੁਲਿਸ ਅਤੇ ਕਾਉਂਟਰ ਇੰਟੈਲੀਜੈਂਸ, ਬਠਿੰਡਾ ਵੱਲੋਂ ਸਾਂਝੀ ਕਾਰਵਾਈ
ਸ੍ਰੀ ਮੁਕਤਸਰ ਸਾਹਿਬ, 20 ਅਗਸਤ 2024 : ਸ੍ਰੀ ਮੁਕਤਸਰ ਸਾਹਿਬ, ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ., ਡੀ.ਜੀ.ਪੀ ਪੰਜਾਬ, ਸ੍ਰੀ ਆਰ.ਐਨ.ਢੋਕੇ ਆਈ.ਪੀ.ਐਸ. ਡੀ.ਜੀ.ਪੀ ਅੰਦਰੂਨੀ ਸੁਰੱਖਿਆ ਪੰਜਾਬ ਦੀਆਂ ਹਦਾਇਤਾਂ ਤਹਿਤ, ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ., ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀਮਤੀ ਅਵਨੀਤ ਕੌਰ ਸਿੱਧੂ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ, ਬਠਿੰਡਾ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਸ੍ਰੀ ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਿਸ (ਇੰਨਵੈ) ਅਤੇ ਸ਼੍ਰੀ ਇਕਬਾਲ ਸਿੰਘ ਸੰਧੂ ਪੀ.ਪੀ.ਐਸ, ਉਪ ਕਪਤਾਨ ਪੁਲਿਸ (ਸ:ਡ) ਮਲੋਟ ਦੀ ਰਹਿਨੁਮਾਈ ਹੇਠ ਇੰਸ: ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ, ਇੰਸ: ਵਰੁਣ ਕੁਮਾਰ ਮੁੱਖ ਅਫਸਰ ਥਾਣਾ ਸਦਰ ਮਲੋਟ ਅਤੇ ਇੰਸ: ਕੁਲਵੰਤ ਸਿੰਘ ਕਾਉਂਟਰ ਇੰਟੈਲੀਜੈਂਸ ਸ੍ਰੀ ਮੁਕਤਸਰ ਸਾਹਿਬ ਵਾਲੋਂ ਸਾਂਝੀ ਕਾਰਵਾਈ ਕਰਦਿਆ 02 ਵਿਅਕਤੀਆਂ ਨੂੰ ਇੱਕ ਦੇਸੀ ਪਿਸਟਲ 30 ਬੌਰ, ਦੋ ਦੇਸੀ ਪਿਸਟਲ 32 ਬੌਰ ਸਮੇਤ ਮੈਗਜੀਨ ਅਤੇ 08 ਰੌਂਦ ਜਿੰਦਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੌਰਾਨ ਲਵਜੀਤ ਸਿੰਘ ਉਰਫ ਲੱਭਾ ਪੁੱਤਰ ਸੁਖਮੰਦਰ ਸਿੰਘ ਵਾਸੀ ਮੰਦਰ ਕਲੋਨੀ, ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰ ਉਸ ਪਾਸੋਂ ਇੱਕ ਦੇਸੀ ਪਿਸਟਲ 30 ਬੋਰ ਅਤੇ ਇੱਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ, 04 ਰੌਂਦ ਜ਼ਿੰਦਾ ਬਰਾਮਦ ਕੀਤੇ। ਜਿਸ ਤੇ ਮੁਕੱਦਮਾ ਨੰਬਰ 88 ਮਿਤੀ 16.08.2024 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਮਲੋਟ ਦਰਜ ਰਜਿਸਟਰ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਲਵਜੀਤ ਸਿੰਘ ਉੱਕਤ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਸਤਿੰਦਰ ਸਿੰਘ ਉਰਫ ਹੈਪੀ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੋਨਿਆਣਾ ਰੋਡ ਸ਼੍ਰੀ ਮੁਕਤਸਰ ਸਾਹਿਬ ਕੋਲੋ ਉੱਕਤ ਦੋਨੋ ਪਿਸਟਲ ਅਤੇ ਰੌਂਦ ਲਏ ਹਨ ਅਤੇ ਉਹ ਬਦਮਾਸ਼ ਸੁਨੀਲ ਭੰਡਾਰੀ ਉਰਫ ਨਾਟਾ ਨਾਲ ਸਬੰਧ ਰੱਖਦੇ ਹਨ। ਜਿਸ ਤੇ ਸਤਿੰਦਰ ਸਿੰਘ ਉਰਫ ਹੈਪੀ ਉੱਕਤ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ, ਸਤਿੰਦਰ ਸਿੰਘ ਹੈਪੀ ਪਾਸੋਂ ਇੱਕ ਦੇਸੀ ਪਿਸਲਟ .32 ਬੋਰ ਸਮੇਤ ਮੈਗਜੀਨ ਅਤੇ 04 ਜ਼ਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ। ਹੁਣ ਤੱਕ ਪੁਲਿਸ ਵੱਲੋਂ ਉੱਕਤ ਦੋਨਾਂ ਵਿਅਕਤੀਆਂ ਪਾਸੋਂ ਇੱਕ ਦੇਸੀ ਪਿਸਟਲ .30 ਬੌਰ, ਦੋ ਦੇਸੀ ਪਿਸਟਲ .32 ਬੌਰ ਸਮੇਤ ਮੈਗਜ਼ੀਨ, 08 ਰੌਂਦ ਜ਼ਿੰਦਾ ਬ੍ਰਾਮਦ ਕੀਤੇ ਜਾ ਚੁੱਕੇ, ਜਿਨ੍ਹਾ ਤੇ ਅਗਲੀ ਤਫਤੀਸ਼ ਜਾਰੀ ਹੈ
ਮੁਕੱਦਮਾ ਨੰਬਰ 88 ਮਿਤੀ 16.08.2024 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਮਲੋਟ
ਦੋਸ਼ੀ :
- ਲਵਜੀਤ ਸਿੰਘ ਉਰਫ ਲੱਭਾ ਪੁੱਤਰ ਸੁਖਮੰਦਰ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਮੰਦਰ ਕਲੋਨੀ ਸਾਹਮਣੇ ਸੱਤਿਅਮ ਪੈਲਸ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ
- ਸਤਿੰਦਰ ਸਿੰਘ ਉਰਫ ਹੈਪੀ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਹਾਲ-ਅਬਾਦ ਮਲੋਇਆ ਗੁਰੂਦੁਆਰਾ ਸਾਹਿਬ ਚੰਡੀਗੜ੍ਹ
- ਬ੍ਰਾਮਦਗੀ:- ਇੱਕ ਦੇਸੀ ਪਿਸਟਲ .30 ਬੌਰ, ਦੋ ਦੇਸੀ ਪਿਸਟਲ .32 ਬੌਰ ਸਮੇਤ ਮੈਗਜ਼ੀਨ, 08 ਰੌਂਦ ਜ਼ਿੰਦਾ
ਦੋਸ਼ੀ ਲਵਜੀਤ ਸਿੰਘ ਉਰਫ ਲੱਭਾ ਪਰ ਪਹਿਲਾ 01 ਮੁਕੱਦਮੇ ਦਰਜ :
ਮੁਕੱਦਮਾ ਨੰਬਰ 196/2022 ਅ/ਧ 22/61/85 NDPS Act ਥਾਣਾ ਬਾਘਾ ਪੁਰਾਣਾ (ਬ੍ਰਾਮਦਗੀ 260 ਗ੍ਰਾਮ ਹੈਰੋਇਨ)
ਦੋਸ਼ੀ ਸਤਿੰਦਰ ਸਿੰਘ ਉਰਫ ਹੈਪੀ ਸਿੰਘ ਪਰ ਪਹਿਲਾ 03ਮੁਕੱਦਮੇ ਦਰਜ ਹਨ