ਫਾਇਰ ਸੇਫਟੀ ਹਫਤੇ ਸਬੰਧੀ ਕੀਤਾ ਜਾਗਰੂਕਤਾ ਪ੍ਰੋਗਰਾਮ, ਕਿਤੀ ਗਈ ਮੋਕ ਡਰਿੱਲ

ਫਾਜ਼ਿਲਕਾ 25 ਅਪ੍ਰੈਲ 2025 : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ  ਡਾ.  ਪੰਕਜ  ਚੌਹਾਨ ਦੀ ਅਗਵਾਈ ਵਿਚ ਸੀ  ਐਚ ਸੀ ਡੱਬਵਾਲਾ ਕਲਾਂ ਵਿਖੇ ਫਾਇਰ ਸੇਫ਼ਟੀ ਹਫ਼ਤੇ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਅਤੇ ਮੋਕ ਡਰਿੱਲ ਗਤੀਵਿਧੀ ਕੀਤੀ ਗਈ। ਜਾਣਕਾਰੀ ਦਿੰਦਿਆਂ ਐਸਐਮਓ ਡਾ. ਪੰਕਜ  ਚੌਹਾਨ ਨੇ ਦੱਸਿਆ ਕਿ ਇਹ ਹਫ਼ਤਾ ਮਨਾਉਣ ਦਾ ਮਕਸਦ ਇੱਕ ਵਿਸ਼ੇਸ਼ ਮੁਹਿੰਮ ਰਾਹੀਂ ਘਰ, ਦਫ਼ਤਰ ਅਤੇ ਜਨਤਕ ਥਾਵਾਂ ਤੇ ਅੱਗ ਤੋਂ ਬਚਣ ਅਤੇ ਫਾਇਰ ਸੇਫ਼ਟੀ ਦੇ ਰੂਲਾਂ ਸਬੰਧੀ ਜਾਗਰੂਕ ਕਰਨਾ ਅਤੇ ਇਸ ਸਬੰਧੀ ਟ੍ਰੇੇਨਿੰਗਾਂ ਕਰਵਾਉਣੀਆਂ ਹਨ। ਬਲਾਕ ਮਾਸ ਮੀਡੀਆ ਅਫਸਰ  ਦੀਵੇਸ਼  ਕੁਮਾਰ ਤੇ ਨੇ ਦੱਸਿਆ ਕਿ ਇਸ ਸਬੰਧੀ ਸਟੇਟ ਪੱਧਰ ਤੋਂ 21 ਅਤੇ 22 ਅਪ੍ਰੈਲ ਨੂੰ ਵਿਸ਼ੇਸ਼ ਵੈਬੀਨਾਰ ਰਾਹੀਂ ਜਾਣਕਾਰੀ ਦਿੱਤੀ ਗਈ। ਡਾ. ਪੰਕਜ  ਚੌਹਾਨ ਨੇ ਸਮੂਹ ਸਟਾਫ਼ ਨੂੰ ਹਦਾਇਤਾਂ ਵੀ ਦਿੱਤੀਆਂ ਕਿ ਇਸ ਹਫ਼ਤੇ ਦੌਰਾਨ ਲੋਕਾਂ ਨੂੰ ਵੱਧ ਤੋਂ ਜਾਗਰੂਕ ਕੀਤਾ ਜਾਵੇ। ਸਮੂਹ ਸਟਾਫ਼ ਨੂੰ ਆਪਣੇ ਘਰ, ਦਫ਼ਤਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਗੈਸ, ਬਿਜਲੀ ਅਤੇ ਹੋਰ ਜਲਨਸ਼ੀਲ ਪਦਾਰਥਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ, ਅਣਹੋਣੀ ਘਟਨਾ ਦੇ ਸਮੇਂ ਨਾ ਘਬਰਾਉਣ ਬਲਕਿ ਸਮਝਦਾਰੀ ਤੋਂ ਕੰਮ ਲੈਣ, ਲੋਕਾਂ ਨੂੰ ਅੱਗੇ ਜਾਗਰੂਕ ਕਰਨ, ਫਾਇਰ ਬ੍ਰਿਗੇਡ ਦੀ ਸੇਵਾਵਾਂ ਅਤੇ ਹੁਕਮਾਂ ਦੀ ਇੱਜ਼ਤ ਕਰਨ ਦਾ ਪ੍ਰਣ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਰਮੇਸੀ ਅਫ਼ਸਰ ਸੁਭਾਸ਼ ਚੰਦਰ ਸਟਾਫ਼ ਨਰਸ ਰਮੇਸ਼ ਕੰਬੋਜ ਗੁਰਿੰਦਰ ਕੌਰ ਵਿਨੋਦ ਕੁਮਾਰ ਪਰਕਾਸ਼ ਸਿੰਘ , ਸੁਨੀਲ  ਕੁਮਾਰ ਸਮੇਤ ਹੋਰ ਸਟਾਫ ਤੇ ਪਿੰਡ ਵਾਸੀ ਹਾਜਰ ਸਨ।