- ਲਾਰਵਾ ਖਤਮ ਕਰਨ ਵਾਲੀ ਟੀਮਾ ਦੇ ਨਾਲ ਸਿਵਲ ਸਰਜਨ ਨੇ ਕੀਤਾ ਦੱਫਤਰ ਦਾ ਦੌਰਾ, ਲੋਕਾਂ ਨੂੰ ਟੀਮਾ ਦਾ ਸਹਿਯੋਗ ਕਰਨ ਦੀ ਕੀਤੀ ਅਪੀਲ
- ਸਰਕਾਰੀ ਹਸਪਤਾਲ ਵਿਚ ਮੁਫ਼ਤ ਡੇਂਗੂ ਦਾ ਟੈਸਟ
ਫਾਜ਼ਿਲਕਾ, 13 ਸਤੰਬਰ 2024 : ਫਾਜ਼ਿਲਕਾ ਵਿਚ ਡੇਂਗੂ ਬਿਮਾਰੀ ਦੇ ਖਾਤਮੇ ਲਈ ਐਂਟੀ ਲਾਰਵਾ ਗਤੀਵਿਧੀਆ ਲਗਾਤਾਰ ਜਾਰੀ ਹੈ ਅਤੇ ਸਰਕਾਰੀ ਦਫਤਰਾਂ ਦੇ ਨਾਲ-ਨਾਲ ਘਰਾ ਦਾ ਸਰਵੇ ਦਾ ਕੰਮ ਟੀਮਾ ਵਲੋ ਕੀਤਾ ਜਾ ਰਿਹਾ ਹੈ ਜਿਸ ਦੇ ਨਰੀਖਣ ਲਈ ਅੱਜ ਸਿਵਲ ਸਰਜਨ ਡਾਕਟਰ ਏਰਿਕ ਵਲੋ ਦੌਰਾ ਕੀਤਾ ਗਿਆ। ਉਹਨਾਂ ਵਲੋ ਨਿਰਦੇਸ਼ ਜਾਰੀ ਕੀਤੇ ਗਏ ਕਿ ਸ਼ੁੱਕਰਵਾਰ ਨੂੰ ਹੀ ਦੱਫਤਰ ਵਿਖੇ ਫੋਗਿੰਗ ਕੀਤੀ ਜਾਵੇ ਕਿਉਂਕਿ ਅਗਲੇ 2 ਦਿਨ ਦੱਫਤਰ ਬੰਦ ਹੋਣ ਕਰਕੇ ਮਛਰ ਦਾ ਖਾਤਮਾ ਹੋ ਜਾਵੇਗਾ । ਇਸ ਦੋਰਾਨ ਉਹਨਾਂ ਨੇ ਸ਼ਹਿਰ ਵਿੱਚ ਚੱਲ ਰਹੇ ਐਂਟੀ ਡੇਂਗੂ ਲਾਰਵਾ ਮੁਹਿੰਮ ਬਾਰੇ ਜਿਲਾ ਇੰਸੈਕਟ ਕੁਲੈਕਟਰ ਮਨਜੋਤ ਸਿੰਘ ਤੋ ਜਾਣਕਾਰੀ ਹਾਸਲ ਕੀਤੀ ਕਿ ਮੁਹਿੰਮ ਨੂੰ ਸਫਲ ਬਣਾਉਣ ਵਿਚ ਲੋਕਾਂ ਵੱਲੋਂ ਮੁਕੰਮਲ ਸਹਿਯੋਗ ਨਹੀਂ ਮਿਲ ਰਿਹਾ ਜਿਸ ਦਾ ਨੋਟਿਸ ਲੈਂਦੇ ਹੋਏ ਸਿਵਲ ਸਰਜਨ ਨੇ ਖੁਦ ਘਰਾ ਦਾ ਦੌਰਾ ਕੀਤਾ ਕਿ ਸਿਹਤ ਵਿਭਾਗ ਦੀਆਂ ਟੀਮਾ ਲੋਕਾਂ ਦੇ ਸਿਹਤ ਲਈ ਕੰਮ ਕਰ ਰਹੇ ਹਨ ਤਾਕਿ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਲੋਕ ਆਪਣੇ ਘਰ ਦੇ ਫਰਿਜ਼ ਪਿਛਲੇ ਹਿੱਸੇ ਦੀ ਟਰੇਅ, ਪੰਛੀਆ ਦੇ ਬਰਤਨ ਅਤੇ ਗਮਲੇ ਆਦਿ ਦੀ ਸਫਾਈ ਨਿਯਮਿਤ ਰੂਪ ਵਿਚ ਕਰਨ ਅਤੇ ਇਹਨਾ ਨੂੰ ਖਾਲੀ ਕਰਨ ਸਮੇ ਬਚਿਆ ਹੋਇਆ ਪਾਣੀ ਨਾਲੀ ਜਾ ਬਾਥਰੂਮ ਵਿਚ ਸੁੱਟਣ ਦੀ ਬਜਾਏ ਖੁੱਲ੍ਹੇ ਵਿਚ ਸੜਕ ਜਾ ਛਤ ਵਿਚ ਸੁੱਟਣ ਤਾਕਿ ਧੁੱਪ ਨਾਲ ਅਗਰ ਉਸ ਵਿਚ ਮੱਛਰ ਦਾ ਲਾਰਵਾ ਹੋਵੇਗਾ ਤਾਂ ਆਪਣੇ ਆਪ ਮਰ ਜਾਵੇਗਾ ਨਹੀਂ ਤਾਂ ਨਾਲੀ ਜਾ ਬਾਥਰੂਮ ਵਿਚ ਉਹੀ ਮੱਛਰ ਹੋਰ ਮੱਛਰਾਂ ਨੂੰ ਜਨਮ ਦੇਵੇਗਾ ਜਿਸ ਨਾਲ ਜਿਆਦਾ ਨੁਕਸਾਨ ਹੋਵੇਗਾ। ਇਸ ਦੇ ਨਾਲ ਫੁਲਾ ਅਤੇ ਘਰਾ ਵਿਚ ਲੱਗੇ ਪੋਦਿਆ ਨੂੰ ਪਾਣੀ ਜਿਆਦਾ ਨਾਂ ਪਾਇਆ ਜਾਵੇ ਅਤੇ ਇਨਾਂ ਕੁ ਪਾਣੀ ਦਿੱਤਾ ਜਾਵੇ ਜਿਨਾ ਕੂ ਮਿੱਟੀ ਪਾਣੀ ਸੁਖ ਲਵੇ। ਜਿਆਦਾ ਪਾਣੀ ਨਾਲ ਮੱਛਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਵੀ ਬਿਮਾਰੀ ਦੇ ਖਾਤਮੇ ਲਈ ਸਹਿਯੋਗ ਕਰਨ ਇਹ ਲੜਾਈ ਮਿਲ ਕੇ ਲੜਨੀ ਪੈਣੀ ਹੈ ਤਾਕਿ ਪੂਰਾ ਫਾਜ਼ਿਲਕਾ ਸਿਹਤਮੰਦ ਰਹੇ। ਉਨ੍ਹਾਂ ਕਿਹਾ ਕਿ ਜੇਕਰ ਡੇਂਗੂ ਦੇ ਲੱਛਣ ਨਜ਼ਰ ਆਵੇ ਤਾਂ ਤੁਰਤ ਸਿਵਲ ਹਸਪਤਾਲ ਡੇਂਗੂ ਦਾ ਟੈਸਟ ਕਰਵਾਓ ਜੌ ਕਿ ਬਿਲਕੁਲ ਮੁਫ਼ਤ ਹੈ ਅਤੇ ਹਸਪਤਾਲ ਦੀ ਰਿਪੋਰਟ 100 ਫੀਸਦੀ ਸਹੀ ਹੁੰਦੀ ਹੈ। ਉਹਨਾਂ ਨਿੱਜੀ ਲੈਬਾਰੇਟਰੀਆਂ ਨੂੰ ਵੀ ਹਿਦਾਇਤ ਕੀਤੀ ਹੈ ਉਹ ਸਿਵਿਲ ਹਸਪਤਾਲ ਜਰੂਰ ਰਿਪੋਰਟ ਕਰੇ ਤਾਕਿ ਲੋਕਾਂ ਨੂੰ ਸਹੀ ਰਿਪੋਰਟ ਮਿਲ ਸਕੇ। ਇਸ ਦੌਰਾਨ ਸਟੈਨੋ ਰੋਹਿਤ ਸਚਦੇਵਾ ਫਾਜ਼ਿਲਕਾ ਸਿਵਿਲ ਹਸਪਤਾਲ, ਵੈਕਟਰ ਬੋਰਨ ਬ੍ਰਾਂਚ ਤੋ ਰਵਿੰਦਰ ਸ਼ਰਮਾ ਅਤੇ ਸੁਖਜਿੰਦਰ ਸਿੰਘ ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ ਅਤੇ ਸੁਖਦੇਵ ਸਿੰਘ ਦੇ ਨਾਲ ਰੀਡਿੰਗ ਚੈਕਰ ਹਾਜਰ ਸੀ।