ਲੁਧਿਆਣਾ 4 ਅਪ੍ਰੈਲ : ਪੀ ਏ ਯੂ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀਕਾਲਜ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿਚ ਪੀ ਐਚ ਡੀ ਦੀ ਵਿਦਿਆਰਥੀ ਇੰਜ ਜਤਿੰਦਰ ਕੌਰ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨਵੀਂ ਦਿੱਲੀ ਵੱਲੋਂ 5 ਸਾਲਾਂ ਲਈ ਇੰਸਪਾਇਰ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਕੁਮਾਰੀ ਜਤਿੰਦਰ ਕੌਰ ਨੇ ਆਪਣੀ ਬੀ.ਟੈਕ (ਖੇਤੀਬਾੜੀ ਇੰਜੀਨੀਅਰਿੰਗ) ਅਤੇ ਐਮ.ਟੈਕ (ਭੂਮੀ ਅਤੇ ਪਾਣੀ ਇੰਜੀਨੀਅਰਿੰਗ) ਦੀ ਡਿਗਰੀ ਖੇਤੀ ਇੰਜੀਨੀਅਰਿੰਗ ਕਾਲਜ ਤੋਂ ਪੂਰੀ ਕੀਤੀ। ਉਹ ਆਪਣੀ ਪੀ.ਐੱਚ.ਡੀ. ਡਾ ਰਾਕੇਸ਼ ਸ਼ਾਰਦਾ ਦੀ ਨਿਗਰਾਨੀ ਵਿਚ ਕਰ ਰਹੇ ਹਨ। ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੇਜੂ ਏਟ ਸਟੱਡੀਜ਼ ਡਾ: ਮਾਨਵ ਇੰਦਰ ਸਿੰਘ ਗਿੱਲ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ: ਮਨਜੀਤ ਸਿੰਘ ਅਤੇ ਵਿਭਾਗ ਦੇ ਮੁਖੀ ਡਾ.ਜੇ.ਪੀ ਸਿੰਘ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।