ਲੁਧਿਆਣਾ 6 ਜੂਨ : ਬੀਤੇ ਦਿਨੀਂ ਵਿਸ਼ਵ ਵਾਤਾਵਰਨ ਦਿਵਸ ਸੰਬੰਧੀ ਪੀ.ਏ.ਯੂ. ਵੱਲੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਮਾਰੋਹ ਕਰਵਾਏ ਗਏ| ਪਸਾਰ ਸਿੱਖਿਆ ਵਿਭਾਗ ਨੇ ਇਸ ਮੌਕੇ ਪੋਸਟਰ ਬਨਾਉਣ ਦਾ ਮੁਕਾਬਲਾ ਕਰਵਾਇਆ ਜਿਸ ਵਿਚ 40 ਵਿਦਿਆਰਥੀਆਂ ਨੇ ਹਿੱਸਾ ਲਿਆ| ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਇਸ ਦਿਹਾੜੇ ਦੀ ਮਹੱਤਤਾ ਅਤੇ ਵਾਤਾਵਰਨ ਦੀ ਸੰਭਾਲ ਬਾਰੇ ਵਿਦਿਆਰਥੀਆਂ ਨਾਲ ਗੱਲਾਂ ਕੀਤੀਆਂ| ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਲਖਵਿੰਦਰ ਕੌਰ ਨੇ ਅੰਤ ਵਿਚ ਵਿਦਿਆਰਥੀਆਂ ਅਤੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਵਾਤਾਵਰਨ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ| ਐੱਨ ਐੱਸ ਐੱਸ ਯੂਨਿਟ ਵੱਲੋਂ ਇਸ ਸੰਬੰਧੀ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ| ਇਸ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਧਰਤੀ ਦੀ ਸੰਭਾਲ ਨੂੰ ਅੱਜ ਦੀਆਂ ਪ੍ਰਮੁੱਖ ਲੋੜਾਂ ਵਿੱਚੋਂ ਇਕ ਕਿਹਾ| ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਧਰਤੀ ਨੂੰ ਹਰਾ ਭਰਾ ਬਨਾਉਣ ਦਾ ਸੱਦਾ ਦਿੱਤਾ| ਐੱਨ ਐੱਸ ਐੱਸ ਦੇ ਕੁਆਰਡੀਨੇਟਰ ਡਾ. ਹਰਮੀਤ ਸਿੰਘ ਸਰਲਾਚ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਹੱਲਾਸ਼ੇਰੀ ਦਿੱਤੀ| ਬੋਟਨੀ ਵਿਭਾਗ ਨੇ ਵੀ ਇਸ ਸੰਬੰਧ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ| ਇਹ ਪ੍ਰੋਗਰਾਮ ਵਿਕਸਿਤ ਭਾਰਤ ਸਹਿਤ ਕੀਤਾ ਗਿਆ| ਇਸ ਮੌਕੇ ਵਾਤਾਵਰਨ ਬਾਰੇ ਸਲੋਗਨ ਲਿਖਣ ਦੇ ਮੁਕਾਬਲੇ ਹੋਏ| ਇਸ ਤੋਂ ਇਲਾਵਾ ਰਹਿੰਦ-ਖੂੰਹਦ ਤੋਂ ਚੀਜ਼ਾਂ ਬਨਾਉਣ ਦੇ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ| ਸਲੋਗਨ ਲਿਖਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਦਮਨਦੀਪ ਕੌਰ, ਦੂਸਰਾ ਅਰਸ਼ਿਤਾ ਅਤੇ ਤੀਸਰਾ ਮਨਰੂਪ ਕੌਰ ਨੇ ਹਾਸਲ ਕੀਤਾ| ਮਾਡਲ ਬਨਾਉਣ ਦੇ ਮੁਕਾਬਲੇ ਵਿਚ ਮਨਪ੍ਰੀਤ ਕੌਰ ਅਤੇ ਰੇਨੂੰਕਾ ਸਾਹੂ ਦਾ ਮਾਡਲ ਪਹਿਲੇ ਸਥਾਨ ਤੇ ਰਿਹਾ| ਗੁਰਪ੍ਰੀਤ ਅਤੇ ਰਵੀਜੋਤ ਕੌਰ ਦੂਜੇ ਸਥਾਨ ਤੇ ਅਤੇ ਹਰਸਿਮਰਨ ਅਤੇ ਪੁਰਬਾ ਮੁਖਰਜੀ ਤੀਜੇ ਸਥਾਨ ਤੇ ਰਹੇ| ਇਸ ਮੌਕੇ ਬਿਜ਼ਨਸ ਸਟੱਡੀਜ਼ ਸਕੂਲ ਦੇ ਡਾ. ਰਮਨਦੀਪ ਸਿੰਘ ਮੁੱਖ ਤੌਰ ਤੇ ਸ਼ਾਮਿਲ ਹੋਏ| ਇਸ ਤੋਂ ਇਲਾਵਾ ਡਾ. ਵਿਸ਼ਾਲ ਬੈਕਟਰ, ਡਾ. ਰੁਪਿੰਦਰ ਤੂਰ, ਡਾ. ਸੁਮੇਧਾ ਭੰਡਾਰੀ, ਡਾ. ਪੁਸ਼ਪ ਸ਼ਰਮਾ, ਡਾ. ਹਰਲੀਨ ਕੌਰ, ਡਾ. ਦਿਵਿਆ ਉਤਰੇਜਾ ਅਤੇ ਡਾ. ਹਰਪ੍ਰੀਤ ਸਿੰਘ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਹਾਜ਼ਰ ਰਹੇ|