- 7 ਕੰਪਨੀਆਂ ਕਰਨਗੀਆਂ ਸ਼ਿਰਕਤ, ਦਸਵੀਂ/ਗ੍ਰੈਜੂਏਟ ਪ੍ਰਾਰਥੀ ਲੈ ਸਕਦੇ ਹਨ ਭਾਗ-ਡਿੰਪਲ ਥਾਪਰ
ਧਰਮਕੋਟ (ਮੋਗਾ), 19 ਜੁਲਾਈ 2024 : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਮਿਤੀ: 23 ਜੁਲਾਈ, 2024 ਦਿਨ ਮੰਗਲਵਾਰ ਨੂੰ ਨਗਰ ਕੋਂਸਲ ਧਰਮਕੋਟ ਨੇੜੇ ਮਖੀਜਾ ਗੇਟ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਬਲਾਕ ਪੱਧਰੀ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਤਕਰੀਬਨ 7 ਪ੍ਰਾਈਵੇਟ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਸਬੰਧੀ ਇੰਟਰਵਿਊ ਦੀ ਪ੍ਰਕਿਰਿਆ ਦੇ ਆਧਾਰ ਤੇ ਯੋਗ ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ। ਕੈਂਪ ਵਿੱਚ 10 ਵੀਂ ਪਾਸ ਤੋਂ ਗ੍ਰੈਜੂਏਟ ਪਾਸ ਲੜਕੇ/ਲੜਕੀਆਂ ਜੋ ਫਰੈਸ਼ਰਜ਼ ਹੋਣ, ਹਿੱਸਾ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਸੋਨਾਲਿਕਾ, ਰਾੱਕਮੈਨ ਅਤੇ ਮੰਜੂਸ਼੍ਰੀ ਟੈਕਨੋ ਪੈੱਕ ਵਾਲੀਆਂ ਕੰਪਨੀਆਂ ਵਿੱਚ ਆਈ.ਟੀ.ਆਈ ਪ੍ਰਾਰਥੀਆਂ ਦੀ ਅਪ੍ਰੈ਼ਟਸ਼ਿਪ ਲਈ ਚੋਣ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰਾਰਥੀਆਂ ਨੇ ਆਈ.ਟੀ.ਆਈ ਫਿੱਟਰ, ਮਸ਼ੀਨਿਸ਼ਟ, ਡੀਜ਼ਲ ਮਕੈਨਿੱਕ, ਟਰੈਕਟਰ/ਮੋਟਰ ਮਕੈਨਿੱਕ, ਟਰਨਰ, ਮਕੈਨਿੱਕ ਡਰਾਫਟਸਮੈਨ ਟਰੇਡ ਵਿੱਚ ਸਾਲ 2020 ਵਿੱਚ ਜਾਂ ਇਸ ਤੋਂ ਬਾਅਦ ਕੀਤੀ ਹੋਵੇ ਅਤੇ ਪਹਿਲਾਂ ਕੋਈ ਅਪ੍ਰੈਂਟਸ਼ਿਪ ਨਾ ਲਗਾਈ ਹੋਵੇ, ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ 6239266860 ਨੰਬਰ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀ ਆਪਣੀ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ ਦੇ ਨਾਲ ਉਨ੍ਹਾਂ ਦੀਆਂ ਫੋਟੋ ਕਾਪੀਆਂ, ਆਧਾਰ ਕਾਰਡ, ਪੈਨ ਕਾਰਡ, ਰਿਜਿਊਮ, ਪਾਸਪੋਰਟ ਸਾਈਜ਼ ਫੋਟੋਆਂ, ਡਰਾਇਵਿੰਗ ਲਾਇਸੈਂਸ ਆਦਿ ਜ਼ਰੂਰ ਲੈ ਕੇ ਆਉਣ।