ਲੁਧਿਆਣਾ, 05 ਜੂਨ : ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵਲੋਂ ਰਾਸ਼ਟਰੀ ਪਸ਼ੂ ਧੰਨ ਮਿਸ਼ਨ ਸਕੀਮ ਤਹਿਤ ਦੁਧਾਰੂ ਪਸੂਆ ਦੇ ਬੀਮੇ ਦੀ ਸਹੂਲਤ ਦਿਤੀ ਜਾ ਰਹੀ ਹੈ ਜਿਸਦੇ ਤਹਿਤ 1 ਪਸੂ ਦੇ ਬੀਮੇ ਤੋਂ ਲੈ ਕੇ 5 ਪਸੂਆ ਤੱਕ ਦਾ ਬੀਮੇ 'ਤੇ ਸਬਸਿਡੀ ਦੀ ਸਹੂਲਤ ਦਿਤੀ ਜਾ ਰਹੀ ਹੈ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਲੁਧਿਆਣਾ ਦਵਿੰਦਰ ਸਿੰਘ ਨੇ ਦੱਸਿਆ ਕਿ ਜਨਰਲ ਜਾਤੀ ਲਈ 50 ਪ੍ਰਤੀਸਤ ਸਬਸਿਡੀ ਅਤੇ ਅਨੁਸੂਚਿਤ ਜਾਤੀ ਲਈ 70 ਪ੍ਰਤੀਸਤ ਸਬਸਿਡੀ ਦੀ ਸਹੂਲਤ ਤਹਿਤ ਬੀਮਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਦਾ ਉਦੇਸ ਦੁੱਧ ਉਤਪਾਦਕਾ ਨੂੰ ਉਨ੍ਹਾਂ ਦੇ ਪਸੂਆ ਦੀ ਮੌਤ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਦੀ ਵਿਧੀ ਪ੍ਰਦਾਨ ਕਰਕੇ ਜੌਖਮ ਅਤੇ ਅਨਿਸਚਿਤਤਾਵਾਂ ਦਾ ਪ੍ਰਬੰਧਨ ਕਰਨਾ ਹੈ। ਉਨ੍ਹਾਂ ਸਮੂਹ ਕਿਸਾਨਾਂ/ਦੁੱਧ ਉਤਪਾਦਕਾ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ। ਵਧੇਰੇ ਜਾਣਕਾਰੀ ਲਈ 96462-33999, 81460-30086, 97812-25425 ਅਤੇ ਦਫਤਰ ਦੇ ਵਿਖੇ 01628-299322 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।