ਫਾਜ਼ਿਲਕਾ, 13 ਸਤੰਬਰ 2024 : ਸਿਵਲ ਸਰਜਨ ਡਾਕਟਰ ਐਰਿਕ ਐਡੀਸਨ ਦੀਆ ਹਦਾਇਤਾਂ ਅਨੁਸਾਰ ਐਸ ਐਮ ਓ ਡੱਬ ਵਾਲਾ ਕਲਾ ਡਾਕਟਰ ਪੰਕਜ ਚੌਹਾਨ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਝੋਕ ਡਿਪੂਲਾਣਾ ਦੇ ਪਿੰਡ ਥੇਹ ਕਲੰਦਰ ਵਿਖੇ ਜਨਰਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਦਿਤੀਆਂ ਗਈਆਂ। ਇਸ ਤੋਂ ਇਲਾਵਾ ਐਸਆਈ ਕੰਵਲਜੀਤ ਸਿੰਘ ਬਰਾੜ ਦੀ ਸੁਪਰਵਿਜਨ ਅੰਦਰ ਪਿੰਡ ਟਾਹਲੀ ਵਾਲਾ ਬੋਦਲਾ ਵਿਖੇ ਵਿਖੇ ਪਿੰਡ ਦੇ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਅਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ। ਇਸ ਮੌਕੇ ਐਸ ਆਈ ਕੰਵਲਜੀਤ ਸਿੰਘ ਬਰਾੜ, ਸੀ ਐਚ ਓ ਨੀਰਜ ਰਾਣੀ, ਇੰਦਰਜੀਤ ਸਿੰਘ ਮਪਹਵ ਮੇਲ, ਫਾਰਮਾਸਿਸਟ ਆਰਤੀ ਕੁਮਾਰ, ਜਗਸੀਰ ਸਿੰਘ, ਸਮਾਜ ਸੇਵੀ ਗੁਰਵਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ। ਇਸ ਟੀਮ ਵਿੱਚ ਬਲਦੇਵ ਰਾਜ ਮਪਹਵ ਮੇਲ, ਗੁਰਪ੍ਰੀਤ ਕੌਰ ਮਪਹਵ ਫੀਮੇਲ ਅਤੇ ਆਸ਼ਾ ਵਰਕਰ ਸਨ।