ਬਟਾਲਾ, 9 ਸਤੰਬਰ 2024 : ਵਧੀਕ ਕਮਿਸ਼ਨਰ ਆਬਕਾਰੀ ਪੰਜਾਬ ਵਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਤਹਿਤ ਜਨਤਕ ਸ਼ਾਂਤੀ ਨੂੰ ਬਣਾਏ ਰੱਖਣ ਦੇ ਮੰਤਵ ਨੂੰ ਮੁੱਖ ਮੰਨਦੇ ਹੋਇਆ ਉੱਪ ਮੰਡਲ ਬਟਾਲਾ, ਨਗਰ ਨਿਗਮ ਦੀ ਹਦੂਦ ਅੰਦਰ ਮਿਤੀ 10.9.2024 ਨੂੰ ਨਗਰ ਕੀਰਤਨ ਦੇ ਨਿਸ਼ਚਿਤ ਰੂਟ ਤੇ ਪੈਂਦੇ ਠੇਕਿਆਂ/ਸ਼ਰਾਬ ਦੀਆਂ ਦੁਕਾਨਾਂ ਨੂੰ ਨਗਰ ਕੀਰਤਨ ਗੁਜਰਨ ਦੇ ਸਮੇਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।