
ਸ੍ਰੀ ਫਤਿਹਗੜ੍ਹ ਸਾਹਿਬ, 28 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ, ਡਾ ਦਵਿੰਦਰਜੀਤ ਕੌਰ ਨੇ ਆਮ ਆਦਮੀ ਕਲੀਨਿਕ ਭਮਾਰਸੀ ਬੁਲੰਦ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹਨਾਂ ਸਿਹਤ ਕੇਂਦਰ ਤੇ ਤਾਇਨਾਤ ਸਮੂਹ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਤਾਂ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਇਸ ਮੌਕੇ ਤੇ ਉਹਨਾਂ ਸੰਸਥਾ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਵੀ ਕੀਤਾ ਉਨਾ ਇਸ ਮੌਕੇ ਤੇ ਇਲਾਜ ਕਰਾਉਣ ਲਈ ਆਏ ਹੋਏ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੰਸਥਾ ਵੱਲੋਂ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਡੂੰਘਾਈ ਵਿੱਚ ਪੁੱਛ ਗਿੱਛ ਕਰਕੇ ਤਸੱਲੀ ਪ੍ਰਗਟ ਕੀਤੀ । ਉਹਨਾਂ ਸੰਸਥਾ ਦਾ ਰਿਕਾਰਡ ਵੀ ਦੇਖਿਆ ਗਿਆ ਤੇ ਵੈਕਸੀਨੇਸ਼ਨ ਸਟੋਰ, ਆਈ. ਐਲ.ਆਰ. ਆਰ, ਡੀਪ ਫਰੀਜ਼ਰ ਦਾ ਤਾਪਮਾਨ ਚੈੱਕ ਕੀਤਾ ਅਤੇ ਸਬੰਧਤ ਸਟਾਫ ਨੂੰ ਇਸ ਦਾ ਤਾਪਮਾਨ ਹਰ ਰੋਜ਼ ਚੈੱਕ ਕਰਨ ਅਤੇ ਰਿਕਾਰਡ ਮੇਨਟੇਨ ਕਰਨ ਦੀ ਹਦਾਇਤ ਵੀ ਕੀਤੀ ।ਇਸ ਮੌਕੇ ਉਨ੍ਹਾਂ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੰਸਥਾ ਦੀ ਸਾਫ ਸਫਾਈ ਵੱਲ ਵਿਸ਼ੇਸ਼ ਤਵੱਜੋ ਦੇਣ ਅਤੇ ਸੰਸਥਾ ਵਿਚ ਆਉਣ ਵਾਲੇ ਮਰੀਜ਼ਾ ਨੂੰ ਲੋੜੀਦੀਆਂ ਸਿਹਤ ਸੇਵਾਵਾਂ ਮੁਹੱਇਆ ਕਰਾਉਣ ਵਿਚ ਕੋਈ ਕੁਤਾਹੀ ਨਾ ਵਰਤਣ ਤੇ ਸਾਰੇ ਮਰੀਜਾਂ ਨਾਲ ਚੰਗਾ ਵਿਵਹਾਰ ਕਰਨ । ਉਹਨਾਂ ਸਮੂਹ ਸਟਾਫ ਨੂੰ ਸਮੇਂ ਦਾ ਪਾਬੰਧ ਰਹਿਣ ਦੀ ਵੀ ਸਖ਼ਤ ਹਦਾਇਤ ਕੀਤੀ।ਇਸ ਮੌਕੇ ਤੇ ਡਾ ਗੁਰਪ੍ਰੀਤ ਸਿੰਘ,ਜਗਜੀਤ ਸਿੰਘ ਤੋਂ ਇਲਾਵਾ ਹੋਰ ਕਰਮਚਾਰੀ ਮੌਜੂਦ ਸਨ