ਅਸਲਾ ਲਾਇਸੰਸ ਧਾਰਕ ਲਾਇਸੰਸ ਸਬੰਧੀ ਲੋੜੀਂਦੀਆਂ ਸੇਵਾਵਾਂ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਵਿਖੇ ਈ-ਸੇਵਾ ਪੋਰਟਲ ਤੇ ਤੁਰੰਤ ਅਪਲਾਈ ਕਰਨ : ਵਧੀਕ ਜ਼ਿਲ੍ਹਾ ਮੈਜਿਸਟਰੇਟ

  • ਅਸਲਾ ਲਾਇਸੰਸ ਧਾਰਕ ਲਾਇਸੰਸ ਨੂੰ ਅਪੀਲ ਈ-ਸੇਵਾ ਪੋਰਟਲ 'ਤੇ ਅਸਲੇ ਸਬੰਧੀ ਸੇਵਾ ਨਾ ਲੈਣ ਵਾਲੇ 31 ਦਸੰਬਰ ਤੱਕ ਲੋੜੀਂਦੀਆਂ ਸੇਵਾ ਲਈ ਅਪਲਾਈ ਕਰਨ

ਮਾਲੇਰਕੋਟਲਾ 23 ਦਸੰਬਰ 2024 : ਪੰਜਾਬ ਸਟੇਟ ਈ-ਗਵਰਨਸ ਸੋਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਅਸਲਾ ਲਾਇਸੰਸ ਧਾਰਕਾਂ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ ।ਜਿਨ੍ਹਾਂ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ  ਜਿਨ੍ਹਾਂ ਅਸਲਾ ਲਾਇਸੰਸ ਧਾਰਕਾਂ ਵੱਲੋਂ ਸਤੰਬਰ 2019 ਤੋਂ ਬਾਅਦ ਈ-ਸੇਵਾ ਪੋਰਟਲ 'ਤੇ ਆਪਣੇ ਅਸਲੇ ਲਾਇਸੰਸ ਸਬੰਧੀ ਕੋਈ ਵੀ ਲੋੜੀਂਦੀ ਸੇਵਾ ਲਈ ਅਰਜ਼ੀ ਨਹੀਂ ਦਿੱਤੀ ਗਈ ਹੈ ਤਾਂ ਉਹ ਮਿਤੀ 01 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਲੋੜੀਂਦੀ ਸੇਵਾਵਾਂ ਲਈ ਅਪਲਾਈ ਕਰਨਾ ਯਕੀਨੀ ਬਣਾਉਣ ਕਿਉਂਕਿ ਉਕਤ ਮਿਤੀ ਤੋਂ ਬਾਅਦ ਉਹ ਆਪਣੇ ਅਸਲਾ ਲਾਇਸੰਸ ਸਬੰਧੀ ਲੋੜੀਂਦੀ ਸੇਵਾ ਈ-ਸੇਵਾ ਪੋਰਟਲ 'ਤੇ ਪ੍ਰਾਪਤ ਨਹੀਂ ਕਰ ਸਕਣਗੇ।ਇਸ ਤੋਂ ਇਲਾਵਾ ਜਿਹਨਾਂ ਲਾਇਸੰਸ ਧਾਰਕਾ ਪਾਸ 2 ਤੋਂ ਵੱਧ ਹਥਿਆਰ ਹਨ, ਉਹ ਵੀ ਆਪਣੇ ਹਥਿਆਰ ਡਲੀਟ ਕਰਵਾਉਣ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਹਨਾਂ ਲਾਇਸੰਸ ਧਾਰਕਾ ਖਿਲਾਫ ਆਰਮਜ਼ ਐਕਟ 1959 ਅਧੀਨ ਕਾਰਵਾਈ ਆਰੰਭੀ ਜਾਵੇਗੀ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਜਿਹੇ ਅਸਲਾ ਧਾਰਕਾਂ ਜਿਨ੍ਹਾਂ ਵੱਲੋਂ ਸਤੰਬਰ 2019 ਤੋਂ ਬਾਅਦ ਆਪਣੇ ਅਸਲਾ ਲਾਇਸੰਸ ਸਬੰਧੀ ਕੋਈ ਵੀ ਲੋੜੀਂਦੀ ਸੇਵਾ ਈ-ਸੇਵਾ ਪੋਰਟਲ 'ਤੇ ਅਪਲਾਈ ਨਹੀਂ ਕੀਤੀ ਗਈ, ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਿਤੀ 31 ਦਸੰਬਰ 2024 ਤੱਕ ਹਰ ਹਾਲਤ ਵਿੱਚ ਨਜ਼ਦੀਕੀ ਸੇਵਾ ਕੇਂਦਰ ਪਾਸ ਲੋੜੀਂਦੀ ਸੇਵਾ ਸਬੰਧੀ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾਉਣ ਤਾਂ ਜੋ ਅਸਲਾ ਲਾਇਸੰਸੀਆਂ ਨੂੰ ਭਵਿੱਖ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।