ਫਾਜਿਲਕਾ 8 ਜੁਲਾਈ 2024 : ਸਿਹਤ ਵਿਭਾਗ ਫਾਜਿਲਕਾ ਵੱਲੋਂ ਜਿਲ੍ਹਾ ਫਾਜਿਲਕਾ ਵਿੱਚ 31 ਅਗਸਤ ਤੱਕ ਸਟਾਪ ਡਾਇਰੀਆਂ ਮੁਹਿੰਮ ਚਲਾਈ ਗਈ ਹੈ। ਜਿਸ ਅਧੀਨ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਤੇ ਜਿੰਕ ਅਤੇ ਓਆਰਐਸ ਕਾਰਨਰ ਬਨਾਏ ਗਏ ਹਨ।ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਪੋਪਲੀ ਨੇ ਖਿਓਵਾਲੀ ਢਾਬ ਵਿਖੇ ਬਣੇ ਜਿੰਕ ਅਤੇ ਓਆਰਐਸ ਕਾਰਨਰ ਦਾ ਦੌਰਾ ਕੀਤਾ। ਇਸ ਸਮੇਂ ਉਹਨਾਂ ਬੱਚਿਆਂ ਨੂੰ ਆਪਣੇ ਹੱਥੀ ਓਆਰਐਸ ਦਾ ਘੋਲ ਪਿਲਾਇਆ ਗਿਆ। ਇਸ ਸਮੇਂ ਉਹਨਾਂ ਦੇ ਨਾਲ ਡਾ ਵਿਕਾਸ ਗਾਂਧੀ ਸੀਨੀਅਰ ਮੈਡੀਕਲ ਅਫ਼ਸਰ, ਡਾ ਐਰਿਕ, ਵਿਨੋਦ ਖੁਰਾਣਾ, ਸੁਸ਼ੀਲ ਕੁਮਾਰ ਆਦਿ ਮੌਜੂਦ ਸਨ। ਉਹਨਾਂ ਕਿਹਾ ਕਿ ਡਾਇਰੀਏ ਨਾਲ 5 ਸਾਲ ਤੋਂ ਛੋਟੇ ਬੱਚਿਆਂ ਦੀ ਹੋ ਰਹੀਆਂ ਮੌਤਾਂ ਤੇ ਕੰਟਰੋਲ ਕਰਨ ਲਈ ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਸਟਾਪ ਡਾਇਰੀਆਂ ਮੁੰਹਿਮ ਸ਼ੁਰੂ ਕੀਤੀ ਗਈ ਹੈ। ਜਿਸ ਅਧੀਨ ਜਿਲ੍ਹੇ ਵਿੱਚ ਵੱਖ ਵੱਖ ਸਥਾਨਾਂ ਤੇ ਇਹ ਕਾਰਨਰ ਲਗਾਏ ਗਏ ਹਨ। ਜਿਥੋਂ ਕੋਈ ਵੀ ਆਦਮੀ ਸੁਖਾਲਾ ਓ ਆਰ ਐਸ ਜਾਂ ਜਿੰਕ ਦੀਆਂ ਗੋਲੀਆਂ ਪ੍ਰਾਪਤ ਕਰ ਸਕਦਾ ਹੈ। ਉਹਨਾਂ ਜਨਤਾ, ਸਵੈ ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸੰਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਛੋਟੇ ਬੱਚਿਆਂ ਨੂੰ ਡਾਇਰੀੲੈ ਤੋਂ ਬਚਾ ਸਕੀਏ ਅਤੇ ਡਾਇਰੀਏ ਨਾਲ ਹੋਣ ਵਾਲੀਆਂ ਮੌਤਾਂ ਤੇ ਕਾਬੂ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਡਾਇਰੀਏ ਤੋਂ ਬਚਣ ਲਈ ਇਲਾਜ ਦੇ ਨਾਲ ਨਾਲ ਨਿੱਜੀ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਘਰ ਵਿੱਚ ਖਾਣਾ ਬਨਾਉਣ ਅਤੇ ਖਾਣਾ ਵਰਤਾਉਣ ਤੋਂ ਪਹਿਲਾਂ ਅਤੇ ਸ਼ੋਚ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ, ਖਾਣਾ ਢੱਕ ਕੇ ਰੱਖਿਆ ਜਾਵੇ, ਪਾਣੀ ਉਬਾਲ ਕੇ ਪੀਤਾ ਜਾਵੇ, ਘਰ ਵਿੱਚ ਬਣਿਆ ਖਾਣਾ ਹੀ ਖਾਧਾ ਜਾਵੇ, ਸਬਜੀਆਂ ਅਤੇ ਫ਼ਲ ਸਾਫ਼ ਕਰਕੇ ਵਰਤੋਂ ਵਿੱਚ ਲਿਆਂਦੇ ਜਾਣ।