ਮਾਝਾ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ 15 ਮਾਰਚ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ-ਡਿਪਟੀ ਕਮਿਸ਼ਨਰ
ਤਰਨ ਤਾਰਨ, 14 ਮਾਰਚ : ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 15 ਮਾਰਚ, 2024 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਰਖਸ਼ਾ ਸਕਿਉਰਿਟੀ ਸਰਵਿਸਜ਼ ਲਿਮਟਿਡ (ਜੀ. ਐਮ. ਆਰ. ਗਰੁੱਪ ) ਅਤੇ ਅਤੇਜ਼ਾ ਵੈਲਨੈਸ ਪ੍ਰਾਈਵੇਟ ਲਿਮਟਿਡ ਕੰਪਨੀ ਭਾਗ ਲੈ ਰਹੀਆ ਹਨ। ਪਲੇਸਮੈਂਟ ਲਈ....
ਸਿਹਤ ਵਿਭਾਗ ਤਰਨਤਾਰਨ ਵਲੋਂ ਨਵ ਜਨਮੇ ਬੱਚਿਆਂ ਦੀ ਸਿਹਤ ਸੰਭਾਲ ਸੰਬਧੀ “ਨਿਊ-ਬੋਰਨ ਕੇਅਰ” ਟ੍ਰੇਨਿੰਗ ਵਰਕਸ਼ਾਪ ਦਾ  ਕੀਤਾ ਗਿਆ  ਆਯੋਜਨ
ਤਰਨ ਤਾਰਨ 14 ਮਾਰਚ : ਸਿਵਲ ਸਰਜਨ ਤਰਨਤਾਰਨ ਡਾ ਕਮਲ ਪਾਲ ਸਿੱਧੂ ਦੀ ਅਗਵਾਹੀ ਹੇਠ ਦਫਤਰ ਸਿਵਲ ਸਰਜਨ ਤਰਨ ਤਾਰਨ ਅਨੈਕਸੀ ਹਾਲ ਵਿਖੇ ਇੱਕ ਰੋਜਾ “ਨਿਊ-ਬੋਰਨ ਕੇਅਰ” ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿਚ ਵੱਖ-ਵੱਖ ਬਕਾਲਾਂ ਦੇ ਨੋਡਲ ਅਫਸਰਾਂ ਅਤੇ ਡਿਲਵਿਰੀ ਪੁਆਂਇੰਟਾ ਤੇ ਤੈਨਾਤ ਨਰਸਿੰਗ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਅਵਸਰ ਤੇ ਸਿਵਲ ਸਰਜਨ ਡਾ ਕਮਲਪਾਲ ਵਲੋਂ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਜਣੇਪੇ ਦੌਰਾਣ ਨਵਜਾਤ ਸਿਸ਼ੂ ਸੁਰੱਖਿਆ ਦੇ ਉਦੇਸ਼ ਨੂੰ ਸਾਰਥਕ ਰੂਪ....
ਸਿਵਲ ਸਰਜਨ ਦੀ ਅਗਵਾਈ ਹੇਠ ਗਲਕੋਮਾਂ ਹਫਤੇ ਸੰਬਧੀ ਜ਼ਿਲਾ੍ਹ ਪੱਧਰੀ ਵਰਕਸ਼ਾਪ ਦਾ ਆਯੋਜਨ
ਤਰਨ ਤਾਰਨ, 14 ਮਾਰਚ : ਸਿਵਲ ਸਰਜਨ ਤਰਨਤਾਰਨ ਡਾ. ਕਮਲਪਾਲ ਸਿੱਧੂ ਦੀ ਅਗਵਾਈ ਹੇਠ ਵਿਸ਼ਵ ਗਲਕੋਮਾਂ ਹਫਤੇ ਸੰਬਧੀ ਅੱਜ ਦਫਤਰ ਸਿਵਲ ਸਰਜਨ ਵਿਖੇ ਇੱਕ ਜ਼ਿਲਾ੍ਹ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਡਾ. ਕਮਲਪਾਲ ਸਿੱਧੂ ਨੇ ਦੱਸਿਆ ਕਿ ਕਾਲਾ ਮੋਤੀਆ ਦੇਸ਼ ਭਰ ਵਿੱਚ ਸਥਾਈ ਨੇਤਰਹੀਣਤਾਂ ਦੇ ਮੁੱਖ ਕਾਰਨਾਂ ਵਿਚੋਂ ਸਭ ਤੋਂ ਅਹਿਮ ਕਾਰਨ ਹੈ। ਜੇਕਰ ਇਸਦਾ ਸਮੇਂ ਸਿਰ ਪਤਾ ਚਲ ਜਾਵੇ ਤਾਂ ਇਸਦਾ ਇਲਾਜ ਸਫਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਇਸੇ ਲਈ ਪੂਰੇ ਵਿਸਵ ਭਰ ਵਿਚ ਮਿਤੀ 10 ਮਾਰਚ ਤੋਂ ਲੈ....
ਜ਼ਿਲ੍ਹੇ ਵਿੱਚ ਸਵੀਪ ਮੁਹਿੰਮ 'ਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਨੋਡਲ ਅਫ਼ਸਰ ਵਲੋਂ ਅਹਿਮ ਮੀਟਿੰਗ
ਤਰਨ ਤਾਰਨ, 14 ਮਾਰਚ : ਲੋਕ ਸਭਾ ਚੋਣਾਂ ਦੇ ਮੱਦੇਨਜਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਅਤੇ ਜ਼ਿਲ੍ਹੇ ਵਿੱਚ ਵੋਟ ਪ੍ਰਤੀਸ਼ਤ ਵੱਧ ਤੋਂ ਵੱਧ ਵਧਾਉਣ ਲਈ ਚਲਾਈ ਜਾ ਰਹੀ ਸਵੀਪ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਕਮ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਸੁਸ਼ੀਲ ਕੁਮਾਰ ਤੁਲੀ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸਵੀਪ ਕਮੇਟੀ ਦੇ ਮੈਂਬਰ ਅਤੇ ਹਲਕਾ ਵਾਇਜ਼ ਸਵੀਪ ਨੋਡਲ ਅਫ਼ਸਰ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼੍ਰੀ ਸੁਸ਼ੀਲ ਕੁਮਾਰ ਤੁਲੀ ਨੇ ਸਵੀਪ....
ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਆਹੁਦੇਦਾਰਾਂ ਨਾਲ ਕੀਤੀ ਮੀਟਿੰਗ ਆਯੋਜਿਤ
ਪਠਾਣਕੋਟ 14 ਮਾਰਚ : ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਆਦਿੱਤਿਆ ਉੱਪਲ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਲੋਕ ਸਭਾ ਚੋਣਾਂ-2024 ਦੇ ਅਧੀਨ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਵਨ ਕੁਮਾਰ ਡੀ.ਆਰ.ਓ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ, ਵਿਜੇ ਕੁਮਾਰ, ਬਲਵਿੰਦਰ ਸਿੰਘ, ਵਿਨੋਦ ਧਿਮਾਨ, ਰਾਕੇਸ....
ਮਾਨਯੋਗ ਜਸਟਿਸ ਅਰੁਣ ਪੱਲੀ ਵਲੋਂ ਬਾਬਾ ਬਕਾਲਾ ਸਾਹਿਬ ਸਿਵਲ ਕੋਰਟ ਦਾ ਨਿਰੀਖਣ 
ਲੰਬਿਤ ਪਏ ਕੇਸਾਂ ਦੀ ਗਿਣਤੀ ਘੱਟ ਕਰਨ `ਤੇ ਦਿੱਤਾ ਜ਼ੋਰ ਅੰਮ੍ਰਿਤਸਰ 14 ਮਾਰਚ : ਮਾਨਯੋਗ ਜਸਟਿਸ ਅਰੁਣ ਪੱਲੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਜੋ ਕਿ ਅੰਮ੍ਰਿਤਸਰ ਸੈਸ਼ਨ ਡਵੀਜ਼ਨ ਦੇ ਪ੍ਰਬੰਧਕੀ ਜੱਜ ਵੀ ਹਨ ਨੇ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਜਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਨਾਲ ਸਿਵਲ ਕੋਰਟ ਕੰਪਲੈਕਸ ਬਾਬਾ ਬਕਾਲਾ ਸਾਹਿਬ ਦਾ ਦੌਰਾ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਵਧੀਕ ਸਿਵਲ ਜੱਜ, ਸੀਨੀਅਰ ਡਿਵੀਜ਼ਨ-ਕਮ-ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀਮਤੀ ਰਾਜਵਿੰਦਰ ਕੌਰ ਦੀ....
ਆਰਮੀ ਸਰਵਿਸਮੈਨ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਬਾਰੇ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ : ਜ਼ਿਲ੍ਹਾ ਚੋਣ ਅਫ਼ਸਰ
“ਆਗਾਮੀ ਲੋਕ ਸਭਾ ਚੋਣਾਂ-2024” ਅੰਮ੍ਰਿਤਸਰ, 13 ਮਾਰਚ : ਮੁੱਖ ਚੋਣ ਕਮਿਸ਼ਨ ਵੱਲੋਂ ਆਰਮੀ ਸਰਵਿਸਮੈਨ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਪਹਿਲੀ ਵਾਰ ਇਲੈਕਟ੍ਰੋਨਿਕ ਟ੍ਰਾਂਸਮਿਸ਼ਨ ਪੋਸਟਲ ਬੈਲਟ ਸਿਸਟਮ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਜ਼ਿਲ੍ਹੇ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਰਚੂਅਲ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਵਰਚੂਅਲ ਟ੍ਰੇਨਿੰਗ....
ਕੈਬਨਿਟ ਮੰਤਰੀ ਧਾਲੀਵਾਲ ਵਲੋਂ ਅਜਨਾਲਾ ਤੇ ਰਮਦਾਸ ਵਿੱਚ 2.63 ਕਰੋੜ ਰੁਪਏ ਨਾਲ ਪਾਣੀ ਸਪਲਾਈ ਦੀਆਂ ਸਕੀਮਾਂ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ 14 ਮਾਰਚ : ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਵਲੋਂ ਅਜਨਾਲਾ ਵਿਧਾਨਸਭਾ ਹਲਕੇ ਵਿੱਚ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕਸਬਾ ਅਜਨਾਲਾ ਅਤੇ ਰਮਦਾਸ ਵਿੱਚ ਅਮਰੂਤ ਸਕੀਮ ਦੇ ਪਹਿਲੇ ਪੜਾਅ ਅਧੀਨ 2.63 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਪਾਣੀ ਸਪਲਾਈ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ। ਉਨਾਂ ਇਸ ਮੌਕੇ ਦੱਸਿਆ ਕਿ ਰਮਦਾਸ ਸ਼ਹਿਰ ਵਿੱਚ ਵੱਖ ਵੱਖ ਸਾਈਜ ਦੀਆਂ 3.60 ਕਿਲੋਮੀਟਰ ਲੰਬੀਆਂ ਪਾਣੀ ਦੀਆਂ ਪਾਇਪਾਂ ਇਸ ਸਕੀਮ ਅਧੀਨ ਪਾਈਆਂ ਜਾਣਗੀਆਂ। ਜਿਸ....
ਡਿਪਟੀ ਕਮਿਸ਼ਨਰ ਵਲੋਂ 45 ਕਰੋੜ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ 
ਅੰਮਿ੍ਰਤਸਰ 14 ਮਾਰਚ : ਪੰਜਾਬ ਸਰਕਾਰ ਵਲੋਂ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨ ਲਾਈਨ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਦਯੋਗਪਤੀਆਂ ਨੂੰ ਵੱਖ-ਵੱਖ ਦਫ਼ਤਰ ਦੇ ਚੱਕਰ ਨਹੀਂ ਮਾਰਨੇ ਪੈਂਦੇ ਅਤੇ ਸਾਰੀਆਂ ਸਹੂਲਤਾਂ ਇਕੋ ਹੀ ਖਿੜਕੀ ਰਾਹੀਂ ਦੇ ਦਿੱਤੀਆਂ ਜਾਂਦੀਆਂ ਹਨ। ਇਸੇ ਸਹੂਲਤ ਤਹਿਤ ਡਿਪਟੀ ਕਮਿਸ਼ਨਰ ਅੰਮਿਰਤਸਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਜਿਲ੍ਹਾ ਲੈਵਲ ਅਪਰੂਵਲ ਕਮੇਟੀ ਦੀ ਮੀਟਿੰਗ ਦੌਰਾਨ ਉਦਯੋਗਿਕ ਪਾਲਸੀ 2017 ਅਤੇ 2022 ਅਧੀਨ 11....
ਪਾਕਿਸਤਾਨ ਪੰਜਾਬ ਦੇ ਸਕੂਲਾਂ ਅੰਦਰ ਪੰਜਾਬੀ ਪੜ੍ਹਾਉਣ ਦਾ ਐਲਾਨ ਸ਼ਲਾਘਾਯੋਗ : ਐਡਵੋਕੇਟ ਧਾਮੀ
ਅੰਮ੍ਰਿਤਸਰ, 13 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ’ਚ ਪੰਜਾਬ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਸਬੰਧੀ ਕੀਤੇ ਐਲਾਨ ਦਾ ਸਵਾਗਤ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਮਾਂ ਬੋਲੀ ਹੈ, ਜੋ ਕਿ ਨਵੀਂ ਪੀੜ੍ਹੀ ਨੂੰ ਪੜ੍ਹਾਈ ਜਾਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਂ ਬੋਲੀ ਤੋਂ ਟੁੱਟ ਕੇ ਕੋਈ ਵੀ ਕੌਮ....
ਆਈ.ਐੱਚ.ਐੱਮ ਗੁਰਦਾਸਪੁਰ ਵਿੱਚ 12 ਵੀਂ ਪਾਸ ਵਿਦਿਆਰਥੀਆਂ ਲਈ ਤਿੰਨ ਸਾਲਾ ਬੀ.ਐੱਸ.ਸੀ. (ਐੱਚ.ਐੱਚ.ਏ.) ਲਈ ਦਾਖ਼ਲਾ ਸ਼ੁਰੂ
31 ਮਾਰਚ 2024 ਤੱਕ ਦਾਖਲਾ ਪ੍ਰੀਖਿਆ ਲਈ ਕੀਤਾ ਜਾ ਸਕਦਾ ਹੈ ਆਨ-ਲਾਈਨ ਅਪਲਾਈ ਗੁਰਦਾਸਪੁਰ, 13 ਮਾਰਚ : ਪੰਜਾਬ ਦੀ ਨੰਬਰ ਇੱਕ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਬਰਿਆਰ (ਗੁਰਦਾਸਪੁਰ) ਵਿੱਚ 12 ਵੀਂ ਪਾਸ ਵਿਦਿਆਰਥੀਆਂ ਲਈ ਤਿੰਨ ਸਾਲਾ ਬੀ.ਐੱਸ.ਸੀ. (ਐੱਚ.ਐੱਚ.ਏ) ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਅਸ਼ਵਨੀ ਕਾਚਰੂ ਨੇ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਦਾਖਲਾ ਪ੍ਰੀਖਿਆ ਲਈ 31....
ਪਸ਼ੂਆਂ ਦੇ ਸੀਮਨ ਦਾ ਅਨ-ਅਧਿਕਾਰਤ ਤੌਰ ’ਤੇ ਭੰਡਾਰ ਕਰਨ, ਟਰਾਂਸਪੋਰਟ ਕਰਨ, ਵਰਤਣ ਜਾਂ ਵੇਚਣ ’ਤੇ ਪਾਬੰਦੀ ਲਗਾਈ
ਗੁਰਦਾਸਪੁਰ, 13 ਮਾਰਚ : ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਦੱਸਿਆ ਹੈ ਕਿ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਪ੍ਰਾਪਤ ਹੋਏ ਮੀਮੋ ਨੰਬਰ 6/08/2014 ਡੀ1/4816-37 ਮਿਤੀ 1-3-2018 ਅਨੁਸਾਰ ਪੰਜਾਬ ਰਾਜ ਵਿਚ ਵੱਖ-ਵੱਖ ਥਾਵਾਂ ’ਤੇ ਨਕਲੀ ਅਤੇ ਅਨ-ਅਧਿਕਾਰਤ ਸਮੀਨ ਵਿਕਣ ਦੀਆ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਪ੍ਰਕਾਰ ਅਨ-ਅਧਿਕਾਰਤ ਤੋਰ ’ਤੇ ਵੇਚੇ ਜਾਂ ਖ਼ਰੀਦੇ ਜਾ ਰਹੇ ਸਮੀਨ ਦੀ ਵਰਤੋਂ ਕਰਨ ਰਾਜ ਦੀ ਬਰੀਡਿੰਗ ਪਾਲਿਸੀ ਅਨੁਸਾਰ ਉਚਿੱਤ....
ਪਬਲਿਕ ਥਾਂ ’ਤੇ ਕੋਈ ਵੀ ਹਥਿਆਰ ਲੈ ਕੇ ਚੱਲਣ ਦੀ ਮਨਾਹੀ
ਗੁਰਦਾਸਪੁਰ, 13 ਮਾਰਚ : ਜ਼ਿਲ੍ਹਾ ਗੁਰਦਾਸਪੁਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿਚ ਕੋਈ ਵੀ ਵਿਅਕਤੀ ਜਾਂ ਸਮੂਹ ਵਿਅਕਤੀ ਕਿਸੇ ਪਬਲਿਕ ਥਾਂ ’ਤੇ ਕੋਈ ਵੀ ਹਥਿਆਰ ਜਿਨ੍ਹਾਂ ਵਿੱਚ ਲਾਇਸੈਂਸੀ ਹਥਿਆਰ/ਗੋਲੀ ਸਿੱਕਾ, ਗੰਡਾਸਾ, ਚਾਕੂ, ਟਕੂਏ, ਬਰਸੇ, ਲੋਹੇ ਦੀਆਂ ਸਲਾਖ਼ਾਂ, ਲਾਠੀਆਂ, ਛਵ੍ਹੀਆਂ ਅਤੇ ਧਮਾਕਾਖ਼ੇਜ਼ ਪਦਾਰਥ....
ਅੰਤਰਰਾਸ਼ਟਰੀ ਸਰਹੱਦ ਨੇੜੇ ਸ਼ਾਮ 8:00 ਵਜੇ ਤੋਂ ਸਵੇਰ 5:00 ਵਜੇ ਤੱਕ ਕਿਸੇ ਵੀ ਪ੍ਰਕਾਰ ਦੀ ਗਤੀਵਿਧੀ ਕਰਨ ’ਤੇ ਪਾਬੰਦੀ ਲਗਾਈ
ਗੁਰਦਾਸਪੁਰ, 13 ਮਾਰਚ : ਜ਼ਿਲ੍ਹਾ ਗੁਰਦਾਸਪੁਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀ ਅੰਤਰਰਾਸ਼ਟਰੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ 500 ਮੀਟਰ ਅਤੇ ਜਿੱਥੇ ਕੰਡਿਆਲੀ ਤਾਰ ਨਹੀਂ ਲੱਗੀ ਉੱਥੇ ਸਰਹੱਦ ਤੋਂ 1000 ਮੀਟਰ ਤੱਕ ਦੀ ਦੂਰੀ ਤੱਕ ਸ਼ਾਮ 8:00 ਵਜੇ ਤੋਂ ਸਵੇਰ 5:00 ਵਜੇ ਤੱਕ ਕਿਸੇ ਵੀ ਪ੍ਰਕਾਰ....
ਬੀ.ਐੱਸ.ਐੱਨ.ਐੱਲ. ਚੌਂਕ ਤੋਂ ਗੁਰੂ ਰਵਿਦਾਸ ਚੌਂਕ ਤੱਕ ਸੜਕ ਸਵੇਰੇ ਸ਼ਾਮ ਹੋਵੇਗੀ ਨੋ ਵਹੀਕਲ ਜੋਨ
ਗੁਰਦਾਸਪੁਰ, 13 ਮਾਰਚ : ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਗੁਰਦਾਸਪੁਰ ਸ਼ਹਿਰ ਦੇ ਬੀ.ਐੱਸ.ਐੱਨ.ਐੱਲ. ਚੌਂਕ ਤੋਂ ਗੁਰੂ ਰਵਿਦਾਸ ਚੌਂਕ ਤੱਕ ਸੜਕ (ਵਾਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਰਿਜਨਲ ਰਿਸਰਚ ਸੈਂਟਰ, ਗੁਰਦਾਸਪੁਰ) ਰੋਜ਼ਾਨਾ ਸਵੇਰੇ 4:00 ਵਜੇ ਤੋਂ 7:00 ਵਜੇ ਤੱਕ ਅਤੇ ਸ਼ਾਮ 6:00 ਵਜੇ ਤੋਂ 7:30 ਵਜੇ ਤੱਕ ਨੋ ਵਹੀਕਲ ਜ਼ੋਨ ਘੋਸ਼ਿਤ ਕੀਤਾ....