ਤਰਨ ਤਾਰਨ, 02 ਅਕਤੂਬਰ : ਸਵੱਛ ਭਾਰਤ ਦਿਵਸ, ਰਾਜ ਪੱਧਰੀ ਸਮਾਗਮ ਦੇ ਮੌਕੇ ਤੇ ਅੱਜ 2 ਅਕਤੂਬਰ 2023 ਨੂੰ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਗ੍ਰਾਮ ਪੰਚਾਇਤ ਰਾਮ ਸਿੰਘ ਵਾਲਾ ਬਲਾਕ ਪੱਟੀ ਜਿਲ੍ਹਾ ਤਰਨ ਤਾਰਨ ਨੇ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਪਾਸੋਂ ਸਵੱਛ ਪਿੰਡ ਜਿਲ੍ਹਾ ਪੱਧਰੀ ਅਵਾਰਡ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ| ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਸੰਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਰਾਮ ਸਿੰਘ ਵਾਲਾ ਬਲਾਕ ਪੱਟੀ ਜਿਲ੍ਹਾ ਤਰਨ ਤਾਰਨ ਵਿਖੇ ਸਥਿਤ ਹੈ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਪੱਟੀ ਦੇ ਅਧੀਨ ਆਉਂਦਾ ਹੈ | ਪਿੰਡ ਦੀ ਗ੍ਰਾਮ ਪੰਚਾਇਤ ਵਲੋ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਰੇਗਾ ਅਤੇ 15ਵੇ ਵਿੱਤ ਕਮਿਸ਼ਨ ਦੇ ਫੰਡ ਵਿੱਚੋ ਆਪਣੇ ਪਿੰਡ ਵਿਖੇ ਤਰਲ ਕੂੜਾ ਪ੍ਰਬੰਧਨ ਕਰਕੇ ਆਪਣੇ ਪਿੰਡ ਨੂੰ ODF ਪਲੱਸ ਚਾਹਵਾਨ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਹੋਇਆ ਹੈ| ਹੁਣ ਗ੍ਰਾਮ ਪੰਚਾਇਤ ਵਲੋ ਆਪਣੇ ਪਿੰਡ ਵਿਖੇ ਠੋਸ ਕੂੜਾ ਪ੍ਰਬੰਧਨ ਦੀ ਸ਼ੁਰੂਆਤ ਕਰ ਲਈ ਹੈ, ਇਹ ਪਿੰਡ ਬਹੁਤ ਜਲਦ ਮਾਡਲ ਪਿੰਡਾ ਦੀ ਸ਼੍ਰੇਣੀ ਵਿਚ ਇਹ ਪਿੰਡ ਸ਼ਾਮਿਲ ਹੋਣ ਜਾ ਰਿਹਾ ਹੈ | ਇਸ ਤੋਂ ਇਲਾਵਾ ਜਲ ਜੀਵਨ ਮਿਸ਼ਨ ਤਹਿਤ ਹਰ ਪਿੰਡ ਦੇ ਹਰ ਘਰ ਵਿੱਚ ਪਾਣੀ ਦੇ ਕੁਨੈਕਸ਼ਨ ਮੁੱਹਈਆ ਕਰਵਾਏ ਗਏ ਹਨ | ਪਿੰਡ ਦੀ ਜਲ ਸਪਲਾਈ ਸਕੀਮ ਤੋਂ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਨਿਰਵਿਘਨ ਜਲ ਸਪਲਾਈ ਮੁੱਹਈਆ ਕਰਵਾਈ ਜਾ ਰਹੀ ਹੈ।