- 20 ਅਕਤੂਬਰ ਨੂੰ ਉਸਮਾਨਪੁਰ ਸਿਟੀ ਬਟਾਲਾ ਬਾਈਪਾਸ ਤੋਂ ਬਾਈਪਾਸ ਅੰਮਿ੍ਤਸਰ ਰੋਡ ਤੱਕ ਸੜਕ ਚੌੜੀ ਕਰਨ ਦਾ ਵਿਕਾਸ ਕੰਮ ਹੋਵੇਗਾ ਸ਼ੁਰੂ
- ਜੇਕਰ ਕਿਸੇ ਵਲੋਂ ਅਜੇ ਸੀਵਰੇਜ਼ ਦਾ ਕਨੈਕਸ਼ਨ ਲੈਣਾ ਬਾਕੀ ਹੈ ਤਾਂ ਉਹ 20 ਅਕਤੂਬਰ ਤੱਕ, ਕਾਰਪੋਰੇਸ਼ਨ ਦੇ ਦਫਤਰ ਵਿੱਚ ਸੀਵਰੇਜ਼ ਵਿਭਾਗ ਦੇ 4 ਨੰਬਰ ਕਮਰੇ ਵਿੱਚ ਸੰਪਰਕ ਕਰਨ
ਬਟਾਲਾ, 11 ਅਕਤੂਬਰ : ਉਸਮਾਨਪੁਰ ਸਿਟੀ ਬਟਾਲਾ ਬਾਈਪਾਸ ( ਵਾਇਆ ਬੱਸ ਅੱਡਾ ਬਟਾਲਾ) ਤੋਂ ਬਾਈਪਾਸ ਅੰਮਿ੍ਤਸਰ ਰੋਡ ਤੱਕ, ਸੜਕ ਚੌੜੀ ਕਰਨ ਦਾ ਵਿਕਾਸ ਕੰਮ 20 ਅਕਤੂਬਰ 2023 ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੀਵਰੇਜ਼ ਵਿਭਾਗ ਬਟਾਲਾ ਦੇ ਐਸਡੀਓ ਗੁਰਜਿੰਦਰ ਸਿੰਘ ਨੇ ਉਸਮਾਨਪੁਰ ਸਿਟੀ ਬਟਾਲਾ ਬਾਈਪਾਸ ਤੋਂ ਬਟਾਲਾ ਬਾਈਪਾਸ ਅੰਮਿ੍ਤਸਰ ਰੋਡ ਤੇ ਸਥਿਤ ਦੁਕਾਨਦਾਰਾਂ/ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਲੋਂ ਅਜੇ ਸੀਵਰੇਜ਼ ਦਾ ਕੁਨੈਕਸ਼ਨ ਲੈਣਾ ਬਾਕੀ ਹੈ, ਤਾਂ ਉਹ 20 ਅਕਤੂਬਰ ਤੱਕ, ਕਾਰਪੋਰੇਸ਼ਨ ਦੇ ਦਫਤਰ ਵਿੱਚ ਸੀਵਰੇਜ਼ ਵਿਭਾਗ ਦੇ 4 ਨੰਬਰ ਕਮਰੇ ਵਿੱਚ ਸੰਪਰਕ ਕਰਨ, ਤਾਂ ਜੋ ਸੜਕ ਦਾ ਕੰਮ ਸ਼ੁਰੂ ਹੋਣ ਕਾਰਨ ਦੁਬਾਰਾ ਸੜਕ ਦੀ ਪੁੱਟ ਪੁਟਾਈ ਨਾ ਹੋਵੇ।