- ਸ਼ਹਿਰ ਨੂੰ ਸਾਫ-ਸੁਥਰਾ ਤੇ ਖੂਬਸੂਰਤ ਰੱਖਣ ਲਈ ਸ਼ਹਿਰਵਾਸੀ ਸਹਿਯੋਗ ਕਰਨ
ਬਟਾਲਾ, 14 ਨਵੰਬਰ : ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਛੁੱਟੀ ਹੋਣ ਕਾਰਨ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਨਗਰ ਨਿਗਮ ਵਲੋਂ ਤੇਜ਼ੀ ਨਾਲ ਚੁਕਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ -ਕਮ- ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਦੀਵਾਲੀ ਅਤੇ ਭਗਵਾਨ ਵਿਸ਼ਵਕਰਮਾ ਜੀ ਦੇ ਤਿਉਹਾਰ ਤੇ ਛੁੱਟੀ ਹੋਣ ਕਾਰਨ ਅਤੇ ਕੁਝ ਸਫਾਈ ਸੇਵਕਾਂ ਵਲੋਂ ਛੁੱਟੀ ਕੀਤੇ ਜਾਣ ਕਰਕੇ ਸ਼ਹਿਰ ਵਿੱਚ ਕੂੜਾ ਨਹੀਂ ਚੁੱਕਿਆ ਜਾ ਸਕਿਆ ਸੀ ਪਰ ਅੱਜ ਉਨਾਂ ਨੇ ਆਪਣੀ ਨਿਗਰਾਨੀ ਹੇਠ ਸ਼ਹਿਰ ਅੰਦਰ ਕੂੜੇ ਦੇ ਢੇਰ ਚੁਕਵਾਏ ਗਏ ਹਨ ਅਤੇ ਬਹੁਤ ਜਲਦ ਕੂੜੇ ਦੇ ਢੇਰ ਚੁੱਕ ਲਏ ਜਾਣਗੇ। ਕਮਿਸ਼ਨਰ, ਕਾਰਪੋਰੇਸ਼ਨ ਬਟਾਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕ, ਗਲੀ ਜਾਂ ਖੁੱਲ੍ਹੇ ਵਿੱਚ ਕੂੜਾ ਸੁੱਟਣ ਤੋਂ ਗੁਰੇਜ ਕਰਨ। ਉਨਾਂ ਕਿਹਾ ਕਿ ਸਫਾਈ ਸੇਵਕਾਂ ਵਲੋਂ ਘਰੋਂ ਘਰੀ ਤੇ ਨਿਰਧਾਰਤ ਸਥਾਨਾਂ ਤੋ ਕੂੜਾ ਚੁੱਕਿਆ ਜਾ ਰਿਹਾ ਹੈ ਅਤੇ ਸ਼ਹਿਰ ਵਾਸੀ ਇਸ ਵਿੱਚ ਸਹਿਯੋਗ ਕਰਨ। ਉਨਾਂ ਅੱਗੇ ਕਿਹਾ ਕਿ ਨਗਰ ਨਿਗਮ ਬਟਾਲਾ ਨਾਲ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਖੂਬਸੂਰਤ ਰੱਖਣ ਲਈ ਪੂਰਨ ਸਹਿਯੋਗ ਕੀਤਾ ਜਾਵੇ ਅਤੇ ਪਿਛਲੇ ਦੋ-ਤਿੰਨ ਲਗਾਤਾਰ ਛੁੱਟੀ ਹੋਣ ਕਾਰਨ, ਕੂੜਾ ਚੁੱਕਣ ਵਿੱਚ ਮੁਸ਼ਕਿਲ ਪੇਸ਼ ਆਈ ਸੀ ਪਰ ਹੁਣ ਸਫਾਈ ਸੇਵਕਾਂ ਵਲੋਂ ਕੂੜਾ ਚੁੱਕਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ।