ਗੁਰਦਾਸਪੁਰ, 13 ਨਵੰਬਰ : ਐਸਐਸਪੀ ਦਯਾਮਾ ਹਰੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆਂ ਅਤੇ ਭੈੜੇ ਪੁਰਸ਼ਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਧਾਰੀਵਾਲ ਦੀ ਪੁਲਿਸ ਵਲੋ ਕਾਰਵਾਈ ਕਰਦੇ ਹੋਏ ਚੁਰਾ ਪੋਸਤ ਡੋਡੇ ਅਤੇ 30 ਹਜਾਰ ਡਰਗ ਮਨੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਾਬੂ ਕੀਤਾ ਹੈ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਐਸਐਚਓ ਸਰਬਜੀਤ ਸਿੰਘ ਚਾਹਲ ਨੇ ਦੱਸਿਆ ਕਿ ਸੀ.ਆਈ.ਏ. ਦੀ ਟੀਮ ਅਤੇ ਏ.ਐਸ.ਆਈ. ਬਲਬੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਜੀ ਟੀ ਰੋਡ ਭੱਠਾ ਜਾਪੂਵਾਲ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਬਟਾਲਾ ਸਾਈਡ ਵੱਲ ਆ ਰਹੇ ਮਿਨੀ ਕੈਂਟਰ ਨੰਬਰ ਨੂੰ ਰੋਕ ਕੇ ਤਲਾਸੀ ਕੀਤੀ ਤਾਂ ਕੈਂਟਰ ਦੀ ਪਿਛਲੀ ਬਾਡੀ ਵਿੱਚ ਤਰਪਾਲ ਥੱਲ੍ਹੇ ਲੁਕਾ ਕੇ ਰੱਖੀ 4 ਬੋਰੀ ਹਰਾ ਪੋਸਤ ਡੋਡੇ (ਇੱਕ ਕੁਇੰਟਲ) ਬਰਾਮਦ ਹੋਏ ਅਤੇ ਕੈਂਟਰ ਦੇ ਕੈਬਿਨ ਵਿੱਚੋਂ 30 ਹਜਾਰ ਡਰਗ ਮਨੀ ਭਾਰਤੀ ਕਾਰਸੀ ਕਾਬੂ ਕੀਤੀ । ਪੁਛਗਿਛ ਦੌਰਾਨ ਮਿਨੀ ਕੈਂਟਰ ਚਲਾਉਣ ਵਾਲ ਨੇ ਆਪਣੀ ਪਹਿਚਾਣ ਅਸ਼ਵਨੀ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਬਾਠਾਵਾਲ ਥਾਣਾ ਬਹਿਰਾਮਪੁਰ ਅਤੇ ਨਾਲ ਦੀ ਸੀਟ ਤੇ ਬੈਠੇ ਨੌਜਵਾਨ ਨੇ ਆਪਣੀ ਪਹਿਚਾਣ ਕਰਨੈਲ ਚੰਦ ਉਰਫ ਗੋਰੀ ਪੁੱਤਰ ਰਾਮ ਵਾਸੀ ਡੀਡਾ ਸੈਣੀਆ ਥਾਣਾ ਦੀਨਾਨਗਰ ਵਜੋਂ ਦਿੱਤੀ । ਪੁਲਿਸ ਅਧਿਕਾਰੀ ਨੇ ਦੱਸਿਆ ਅਸ਼ਵਨੀ ਕੁਮਾਰ ਅਤੇ ਕਰਨਲ ਚੰਦ ਵਿਰੁੱਧ ਕੇਸ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਥਾਣਾ ਧਾਰੀਵਾਲ ਦੀ ਪੁਲਿਸ ਨੇ ਸਦਰ ਥਾਣਾ ਗੁਰਦਾਸਪੁਰ ਵਿੱਚ ਖੋਹ ਕਰਨ ਲਈ ਵਰਤੀ ਸਕੂਟਰੀ ਕਾਬੂ ਕਰਕੇ ਗੁਰਦਾਸਪੁਰ ਦੇ ਐਸ.ਐਚ.ਓ ਗੁਰਮੀਤ ਸਿੰਘ ਦੇ ਹਵਾਲੇ ਕੀਤੀ