- ਸਵੱਛ ਭਾਰਤ ਮਿਸ਼ਨ ਅਧੀਨ ਮਿੱਥੇ ਸਮੇਂ ਅੰਦਰ ਟੀਚੇ ਪੂਰੇ ਕੀਤੇ ਜਾਣ
ਅੰਮ੍ਰਿਤਸਰ 20 ਅਕਤੂਬਰ : ਬਾਬਾ ਭੌੜੀ ਵਾਲਾ ਗਊਸ਼ਾਲਾ ਸੇਵਾ ਸਮੀਤਿ, ਰਾਮ ਤੀਰਥ ਗਊਸ਼ਾਲਾ, ਪਿੰਡ ਕਲੇਰ ਬਲਾਕ ਚੋਗਾਵਾਂ ਵਿਖੇ ਸਵੱਛ ਭਾਰਤ ਮਿਸ਼ਨ ਫੇਜ਼-2 ਤਹਿਤ ਗੋਬਰਧਨ ਪ੍ਰੋਜੈਕਟ ਅਧੀਨ ਬਾਇਓ ਗੈਸ ਪਲਾਟ ਲਗਾਇਆ ਜਾਵੇਗਾ, ਜਿਸ ਤੇ ਕਰੀਬ 48 ਲੱਖ ਰੁਪਏ ਖਰਚ ਆਉਣਗੇ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸਦਾ ਪ੍ਰਗਟਾਵਾ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ, ਅਤੇ ਜਿਲ੍ਹੇ ਨੂੰ ਓ.ਡੀ.ਐਫ ਪਲੱਸ ਬਣਾਉਣ ਸਬੰਧੀ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਵਲੋਂ ਪਿੰਡਾਂ ਵਿੱਚ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ, ਸਾਝੇ ਪਖਾਨੇ ਦੇ ਕੰਮਾਂ ਨੂੰ ਮੁਕੰਮਲ ਕਰਨ ਅਤੇ ਜਿਲ੍ਹੇ ਨੂੰ ਓ.ਡੀ.ਐਫ ਪਲੱਸ ਬਣਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸਾਝੇ ਤੋਰ ਤੇ ਕੰਮ ਕਰਨ ਲਈ ਕਿਹਾ ਅਤੇ ਪਿੰਡਾਂ ਨੂੰ ਓ.ਡੀ.ਐਫ ਪਲੱਸ ਬਣਾਉਣ ਲਈ ਮੌਕੇ ਤੇ ਹਾਜਰ ਅਧਿਕਾਰੀਆਂ ਲਈ ਟੀਚੇ ਮਿੱਥੇ ਗਏ। ਸ੍ਰੀ ਥੋਰੀ ਨੇ ਬੀ.ਡੀ.ਪੀ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਕੰਮਾਂ ਵਿੱਚ ਤੇਜੀ ਲਿਆਉਣ ਅਤੇ ਮਿੱਥੇ ਸਮੇਂ ਦੇ ਅੰਦਰ ਅੰਦਰ ਆਪਣੇ ਟੀਚੇ ਪੂਰੇ ਕਰਨ। ਉਨਾਂ ਹਦਾਇਤ ਕਰਦਿਆਂ ਕਿਹਾ ਕਿ ਜਿਨਾਂ ਅਧਿਕਾਰੀਆਂ ਵਲੋਂ ਮਿੱਥੇ ਸਮੇਂ ਅੰਦਰ ਆਪਣੇ ਟੀਚੇ ਪੂਰੇ ਨਹੀਂ ਕੀਤੇ ਜਾਣਗੇ। ਉਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ 704 ਪਿੰਡਾਂ ਨੂੰ ਓ.ਡੀ.ਐਫ. ਪਲੱਸ ਘੋਸ਼ਿਤ ਕੀਤਾ ਜਾਣਾ ਹੈ, ਜਿਨਾਂ ਵਿਚੋਂ 280 ਪਿੰਡ ਓ.ਡੀ.ਐਫ. ਪਲੱਸ ਘੋਸ਼ਿਤ ਹੋ ਚੁੱਕੇ ਹਨ ਅਤੇ 31 ਅਕਤੂਬਰ ਤੱਕ 72 ਪਿੰਡਾਂ ਨੂੰ ਹੋਰ ਓ.ਡੀ.ਐਫ. ਪਲੱਸ ਘੋਸ਼ਿਤ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ 31 ਦਸੰਬਰ 2023 ਤੱਕ ਜਿਲ੍ਹੇ ਦੇ 75 ਫੀਸਦੀ ਪਿੰਡਾਂ ਨੂੰ ਓ.ਡੀ.ਐਫ. ਪਲੱਸ ਘੋਸ਼ਿਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਦੇ ਕੰਮਾਂ ਦਾ ਰੀਵਿਊ ਕਰਦਿਆਂ ਕਿਹਾ ਕਿ ਕੁੱਝ ਬਲਾਕਾਂ ਦੇ ਕੰਮ ਪਿੱਛੇ ਜਾ ਰਹੇ ਹਨ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ। ਇਸ ਮੌਕੇ ਤੇ ਸ੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ(ਪੇਡੂ ਵਿਕਾਸ), ਅੰਮ੍ਰਿਤਸਰ, ਸ਼੍ਰੀ ਰਾਜੇਸ ਦੂਬੈ ਨਿਗਰਾਨ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਅੰਮ੍ਰਿਤਸਰ, ਸ੍ਰੀ ਗੁਰਦਰਸ਼ਨ ਕੁੰਦਲ ਉਪ ਮੁੱਖ ਕਾਰਜਕਾਰੀ ਅਫਸਰ, ਅੰਮ੍ਰਿਤਸਰ, ਸ਼੍ਰੀ ਚਰਨਦੀਪ ਸਿੰਘ ਜਿਲ੍ਹਾ ਸੈਨੀਟੇਸ਼ਨ ਅਫਸਰ ਕਮ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ, ਸ੍ਰੀ ਸਦੀਪ ਕੁਮਾਰ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਲਵਦੀਪ ਸਿੰਘ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 2 ਅੰਮ੍ਰਿਤਸਰ, ਸ੍ਰੀ ਅਮਨਦੀਪ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਈਆ, ਸ੍ਰੀ ਬਿਕਰਮਜੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਟਾਰੀ, ਸ੍ਰੀ ਸੁੱਖਜੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਜਨਾਲਾ, ਸ੍ਰੀ ਸਮਸ਼ੇਰ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਚੋਗਾਵਾ ਅਤੇ ਹਰਛਾ ਛੀਨਾ, ਸ੍ਰੀਮਤੀ ਜਸਬੀਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਜੀਠਾ ਅਤੇ ਜਲ ਸਪਲਾਈ ਵਿਭਾਗ ਦੇ ਏ.ਈ, ਜੇ.ਈ ਅਤੇ ਜਿਲ੍ਹਾ ਪਧੱਰੀ ਸਮਾਜਿਕ ਸਟਾਫ ਹਾਜਰ ਸੀ।