ਮਾਸਕੋ (ਏਜੰਸੀ) : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਸਥਾਈ ਮੈਂਬਰਸ਼ਿਪ ਲਈ ਇੱਕ ਵਾਰ ਫਿਰ ਭਾਰਤ ਦਾ ਸਮਰਥਨ ਕੀਤਾ ਹੈ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਭਾਰਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਰਤ ਨੇ ਗਲੋਬਲ ਅਤੇ ਖੇਤਰੀ ਮੁੱਦਿਆਂ 'ਤੇ ਆਪਣੇ ਸਟੈਂਡ ਨਾਲ ਪ੍ਰੀਸ਼ਦ 'ਚ ਅਹਿਮ ਭੂਮਿਕਾ ਨਿਭਾਈ ਹੈ। 7 ਦਸੰਬਰ ਨੂੰ ਮਾਸਕੋ ਵਿੱਚ ਪ੍ਰਿਮਾਕੋਵ ਰੀਡਿੰਗ ਇੰਟਰਨੈਸ਼ਨਲ ਫੋਰਮ ਵਿੱਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਲਾਵਰੋਵ ਨੇ ਕਿਹਾ....
ਅੰਤਰ-ਰਾਸ਼ਟਰੀ

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਚੀਨੀ ਲੋਕਾਂ ‘ਚ ਮਸ਼ਹੂਰ ਗੈਸਟ ਹਾਊਸ ਦੇ ਕੋਲ ਜ਼ਬਰਦਸਤ ਧਮਾਕਾ ਹੋਇਆ ਹੈ। ਸੂਤਰਾਂ ਦੇ ਮੁਤਾਬਕ ਕੁਝ ਅਣਪਛਾਤਿਆਂ ਨੇ ਹੋਟਲ ਦੇ ਅੰਦਰ ਵੜ ਕੇ ਗੋਲੀਆਂ ਚਲਾ ਦਿੱਤੀਆਂ। ਕਾਬੁਲ ਦੇ ਸ਼ਹਿਰ-ਏ-ਨੌ ਇਲਾਕੇ ਦੇ ਵਸਨੀਕਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਧਮਾਕੇ ਅਤੇ ਗੋਲੀਬਾਰੀ ਦੀ ਆਵਾਜ਼ ਸੁਣੀ। ਸੁਰੱਖਿਆ ਅਧਿਕਾਰੀਆਂ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ‘ਚ 6 ਦਸੰਬਰ ਦੀ ਦੁਪਹਿਰ ਨੂੰ ਜਲਾਲਾਬਾਦ ਸ਼ਹਿਰ ਦੇ ਮਨੀ....

ਰੋਮ : ਇਟਲੀ ਦੀ ਰਾਜਧਾਨੀ ਰੋਮ 'ਚ ਅੰਨ੍ਹੇਵਾਹ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਮੇਲੋਨੀ ਦੀ ਦੋਸਤ ਸਮੇਤ ਤਿੰਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪਾਗਲ ਹਮਲਾਵਰ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਇਕ ਅਪਾਰਟਮੈਂਟ 'ਚ ਰਹਿਣ ਵਾਲੇ ਲੋਕਾਂ ਦੀ ਮੀਟਿੰਗ ਚੱਲ ਰਹੀ ਸੀ। ਉਸ ਨੇ ਉੱਥੇ ਪਹੁੰਚ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਸ਼ਹਿਰ ਦੇ ਫਿਦੇਨ ਜ਼ਿਲ੍ਹੇ ਵਿੱਚ ਵਾਪਰੀ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ, ਇਸ ਵਿਚ....
ਕੀਵ (ਰਾਇਟਰ) : ਯੂਕਰੇਨ ਦੇ ਸਭ ਤੋਂ ਵੱਡੇ ਬੰਦਰਗਾਹ ਸ਼ਹਿਰ ਓਡੇਸਾ ਦੀ ਬਿਜਲੀ ਵਿਵਸਥਾ ਠੱਪ ਹੋ ਗਈ ਹੈ ਅਤੇ ਉੱਥੇ ਕਰੀਬ 15 ਲੱਖ ਲੋਕ ਭਿਆਨਕ ਠੰਢ ਤੇ ਹਨੇਰੇ ਵਿਚ ਹਨ। ਰੂਸੀ ਫ਼ੌਜ ਵੱਲੋਂ ਈਰਾਨ ਦੇ ਬਣੇ ਡਰੋਨ ਹਮਲੇ ਨਾਲ ਇਹ ਸਥਿਤੀ ਪੈਦਾ ਹੋਈ ਹੈ। ਰੂਸ ਨੇ ਓਡੇਸਾ ਦੇ ਦੋ ਬਿਜਲੀ ਘਰਾਂ ’ਤੇ ਡਰੋਨ ਨਾਲ ਹਮਲੇ ਕੀਤੇ ਸਨ। ਰਾਸ਼ਟਰਪਤੀ ਵੋਲਦੋਮੀਰ ਜ਼ੇਲੈਂਸਕੀ ਨੇ ਓਡੇਸਾ ਦੀ ਸਥਿਤੀ ਨੂੰ ਬੇਹੱਦ ਖ਼ਰਾਬ ਦੱਸਿਆ ਹੈ। ਉੱਥੇ ਰੂਸੀ ਹਮਲੇ ਨਾਲ ਵੱਡਾ ਨੁਕਸਾਨ ਹੋਇਆ ਹੈ, ਇਸ ਲਈ ਉੱਥੇ ਬਿਜਲੀ ਬਹਾਲ ਹੋਣ ਵਿਚ ਕਈ....

ਅਮਰੀਕਾ : ਟਵਿਟਰ ਇਕ ਵਾਰ ਫਿਰ ਆਪਣੀ ‘ਬਲੂ ਟਿੱਕ ਸਬਸਕ੍ਰਿਪਸ਼ਨ’ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਸੋਮਵਾਰ ਤੋਂ ਯੂਜ਼ਰਸ ਨੂੰ ਟਵਿੱਟਰ ਬਲੂ ਦੀ ਸਬਸਕ੍ਰਿਪਸ਼ਨ ਖਰੀਦਣ ਦੀ ਆਗਿਆ ਦੇਵੇਗੀ ‘ਤਾਂ ਜੋ ਉਹ ਬਲੂ ਵੈਰੀਫਾਈਡ ਅਕਾਊਂਟ ਅਤੇ ਵਿਸ਼ੇਸ਼ ਫ਼ੀਚਰਸ ਪ੍ਰਾਪਤ ਕਰਨ ਸਕਣ। ‘ਬਲੂ ਟਿੱਕ’ ਅਸਲ ਵਿੱਚ ਕੰਪਨੀਆਂ, ਮਸ਼ਹੂਰ ਹਸਤੀਆਂ, ਸਰਕਾਰੀ ਸੰਸਥਾਵਾਂ ਅਤੇ ਪੱਤਰਕਾਰਾਂ ਨੂੰ ਦਿੱਤੇ ਜਾਂਦੇ ਹਨ ਜੋ ਟਵਿੱਟਰ ਦੁਆਰਾ ਪ੍ਰਮਾਣਿਤ ਹੁੰਦੇ ਹਨ।....

ਐਡਮਿੰਟਨ : ਕੈਨੇਡਾ ਦੇ ਐਡਮਿੰਟਨ ਸ਼ਹਿਰ 'ਚ ਇੱਕ 24 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਵਿੱਚ ਮ੍ਰਿਤਕ ਨੌਜਵਾਨ ਦੀ ਪਛਾਣ ਸਨਰਾਜ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 3 ਦਸੰਬਰ ਦੀ ਰਾਤ ਨੂੰ ਵਾਪਰੀ ਸੀ। ਮਿਲੀ ਜਾਣਕਾਰੀ ਅਨੁਸਾਰ ਐਡਮਿੰਟਨ ਪੁਲਿਸ ਨੂੰ 3 ਦਸੰਬਰ ਨੂੰ 51 ਸਟਰੀਟ ਤੇ 13 ਐਵੇਨਿਊ ਦੇ ਖੇਤਰ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਸਨਰਾਜ ਜ਼ਖਮੀ ਹਾਲਤ....

ਵਾਸਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਆਰਟੇਮਿਸ-1 ਚੰਦਰਮਾ ਮਿਸ਼ਨ ਅੱਜ ਪੂਰਾ ਹੋਣ ਜਾ ਰਿਹਾ ਹੈ। ਓਰੀਅਨ ਪੁਲਾੜ ਯਾਨ ਅੱਜ ਐਤਵਾਰ ਨੂੰ 11:10 ਵਜੇ ਧਰਤੀ 'ਤੇ ਵਾਪਸ ਆਵੇਗਾ। ਇਸ ਦੀ ਲੈਂਡਿੰਗ ਮੈਕਸੀਕੋ ਦੇ ਗੁਆਡਾਲੁਪ ਟਾਪੂ ਦੇ ਕੋਲ ਪ੍ਰਸ਼ਾਂਤ ਮਹਾਸਾਗਰ ਵਿੱਚ ਹੋਵੇਗੀ। ਨਾਸਾ ਨੇ ਇਸ ਮਿਸ਼ਨ ਨੂੰ 25 ਦਿਨ ਪਹਿਲਾਂ 15 ਨਵੰਬਰ ਨੂੰ ਤੀਜੀ ਕੋਸ਼ਿਸ਼ ਵਿੱਚ ਲਾਂਚ ਕੀਤਾ ਸੀ।ਨਾਸਾ ਦਾ ਕਹਿਣਾ ਹੈ ਕਿ ਓਰੀਅਨ ਦਾ ਧਰਤੀ 'ਤੇ ਦਾਖਲਾ ਖਾਸ ਹੋਣ ਵਾਲਾ ਹੈ। ਇਹ 'ਸਕਿਪ ਐਂਟਰੀ' ਤਕਨੀਕ ਅਪਣਾ ਕੇ ਪਹਿਲੀ....

ਕੈਨੇਡਾ : ਪਿਛਲੇ ਦਿਨੀਂ ਕੈਨੇਡਾ ਦੇ ਵੈਨਕੂਵਰ ‘ਚ 23 ਸਾਲਾ ਪੰਜਾਬੀ ਕੁੜੀ ਜਸਵੀਰ ਪਰਮਾਰ ਦੀ ਲਾਸ਼ ਮਿਲੀ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। RCMP ਦੇ ਅਨੁਸਾਰ, 29 ਨਵੰਬਰ, 2022 ਨੂੰ ਵੈਨਕੂਵਰ ‘ਚ ਇੱਕ ਲੜਕੀ ਦੀ ਲਾਸ਼ ਮਿਲੀ ਸੀ ਅਤੇ ਹੁਣ ਇਸ ਦੀ ਪੁਸ਼ਟੀ ਹੋ ਗਈ ਹੈ ਕਿ ਲਾਸ਼ ਸਰੀ ਤੋਂ ਲਾਪਤਾ ਜਸਵੀਰ ਪਰਮਾਰ ਦੀ ਹੈ। ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਅਤੇ 22 ਨਵੰਬਰ ਨੂੰ ਉਸ ਨੇ ਆਖਰੀ ਵਾਰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ ਪਰ ਉਸ....

ਲੰਡਨ : ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਨੇ ਪਾਕਿਸਤਾਨ ਦੇ ਇਕ ਮੁਸਲਿਮ ਮੌਲਵੀ ਖ਼ਿਲਾਫ ਕਾਰਵਾਈ ਕੀਤੀ ਹੈ। ਬ੍ਰਿਟੇਨ ਸਰਕਾਰ ਨੇ ਕਾਰਵਾਈ ਕਰਦੇ ਹੋਏ ਸਿੰਧ ਦੇ ਘੋਟਕੀ ਸਥਿਤ ਭਰਚੁੰਡੀ ਸ਼ਰੀਫ ਦਰਗਾਹ ਦੇ ਮੀਆਂ ਅਬਦੁਲ ਹੱਕ ਨੂੰ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਮੀਆਂ ਅਬਦੁਲ ਹੱਕ ‘ਤੇ ਪਾਕਿਸਤਾਨ ਵਿਚ ਹਿੰਦੂਆਂ ਸਮੇਤ ਹੋਰ ਧਾਰਮਿਕ ਘੱਟ ਗਿਣਤੀਆਂ ਦੀਆਂ ਲੜਕੀਆਂ ਅਤੇ ਔਰਤਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਹੈ। ਬ੍ਰਿਟੇਨ ਸਰਕਾਰ ਦੀ ਇਸ....

ਬ੍ਰਿਟਿਸ਼ ਕੋਲੰਬੀਆ : ਪੰਜਾਬੀ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕ ਕੈਨੇਡਾ ਵਿਚ ਰਹਿੰਦੇ ਹਨ। ਇਨ੍ਹਾਂ 'ਚੋਂ ਕਈ ਲੋਕ ਉਥੋਂ ਦੀ ਰਾਜਨੀਤੀ 'ਚ ਵੀ ਸਰਗਰਮ ਹਨ, ਪੰਜਾਬੀ ਮੂਲ ਦੀ ਰਚਨਾ ਸਿੰਘ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਦੱਖਣੀ ਏਸ਼ੀਆਈ ਮੰਤਰੀ ਵਜੋਂ ਸਹੁੰ ਚੁੱਕ ਕੇ ਇਤਿਹਾਸ ਰਚ ਦਿੱਤਾ ਹੈ। ਉਹ ਪੰਜਾਬ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਨੂੰ ਸਿੱਖਿਆ ਅਤੇ ਬਾਲ ਭਲਾਈ ਮੰਤਰੀ ਬਣਾਇਆ ਗਿਆ ਹੈ। ਉਹ ਮੋ ਸਿਹੋਤਾ ਤੋਂ ਬਾਅਦ ਪੋਰਟਫੋਲੀਓ ਸੰਭਾਲਣ ਵਾਲੀ ਦੂਜੀ....

ਲੰਡਨ : ਯੂ.ਕੇ. 'ਚ ਪੈਂਦੇ ਜਰਸੀ ਦੀ ਰਾਜਧਾਨੀ ਸੇਂਟ ਹੇਲੀਅਰ ਵਿੱਚ ਇੱਕ ਫ਼ਲੈਟਾਂ ਦੇ ਬਲਾਕ ਵਿੱਚ ਸ਼ਨੀਵਾਰ ਨੂੰ ਹੋਏ ਇੱਕ 'ਤਬਾਹਕੁੰਨ' ਧਮਾਕੇ 'ਚ, ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਅੱਗ 'ਤੇ ਕਾਬੂ ਪਾ ਲਿਆ ਗਿਆ, ਪਰ ਐਮਰਜੈਂਸੀ ਸੇਵਾਵਾਂ ਹਾਲੇ ਵੀ ਮੌਕੇ 'ਤੇ 'ਮਹੱਤਵਪੂਰਨ ਕੰਮ' ਕਰ ਰਹੀਆਂ ਹਨ, ਪੁਲਿਸ ਨੇ ਕਿਹਾ। ਜਰਸੀ ਦੇ ਪੁਲਿਸ ਮੁਖੀ ਰੌਬਿਨ ਸਮਿਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਵੇਰੇ 4:00 ਵਜੇ ਹੋਏ ਧਮਾਕੇ ਤੋਂ ਪਹਿਲਾਂ, ਇਲਾਕਾ ਨਿਵਾਸੀਆਂ ਵੱਲੋਂ ਗੈਸ ਦੀ ਬਦਬੂ....

ਕੈਨੇਡਾ : ਕੈਨੇਡਾ ਵਿਚ ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਅਜਿਹਾ ਹੀ ਇਕ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ, ਮੌਟਰੀਅਲ (ਕੈਨੇਡਾ) ਵਿਖੇ ਇੱਕਲੀ ਰਹਿੰਦੀ ਲੜਕੀ ਗਗਨਦੀਪ ਕੌਰ (29) ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਕੌਰ 5 ਦਸੰਬਰ ਨੂੰ ਕੰਮ ਉਤੇ ਜਾ ਰਹੀ ਸੀ। ਇਸੇ ਦੌਰਾਨ ਸੜਕ ਪਾਰ ਕਰਦਿਆਂ ਉਸ ਨਾਲ ਹਾਦਸਾ ਵਾਪਰ ਗਿਆ। ਗਗਨਦੀਪ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਉਹ ਕੈਨਡਾ ਦੇ ਮਾਂਟਰੀਅਲ....

ਵਾਸ਼ਿੰਗਟਨ (ਜੇਐੱਨਐੱਨ) : ਅਮਰੀਕੀ ਵ੍ਹਾਈਟ ਹਾਊਸ ਨੇ ਦੁਨੀਆ 'ਚ ਭਾਰਤ ਦੇ ਵਧਦੇ ਪ੍ਰਭਾਵ 'ਤੇ ਪ੍ਰਤੀਕਿਰਿਆ ਦਿੱਤੀ ਹੈ। ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਸੰਯੁਕਤ ਰਾਜ ਅਮਰੀਕਾ ਦਾ ਸਹਿਯੋਗੀ ਨਹੀਂ ਹੋਵੇਗਾ, ਸਗੋਂ ਇਕ ਹੋਰ ਵੱਡੀ ਤਾਕਤ ਬਣੇਗਾ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਪਿਛਲੇ 20 ਸਾਲਾਂ ਵਿੱਚ ਭਾਰਤ-ਅਮਰੀਕਾ ਦੁਵੱਲੇ ਸਬੰਧ ਕਿਸੇ ਵੀ ਦੁਵੱਲੇ ਸਬੰਧਾਂ ਨਾਲੋਂ ਤੇਜ਼ੀ ਨਾਲ ਅਤੇ ਡੂੰਘੇ ਹੋਏ ਹਨ। ਵਾਸ਼ਿੰਗਟਨ ਵਿੱਚ ਐਸਪੇਨ ਸੁਰੱਖਿਆ ਫੋਰਮ ਦੀ ਮੀਟਿੰਗ ਵਿੱਚ ਹਾਜ਼ਰੀ....

ਅਮਰੀਕਾ : ਫਿਲਹਾਲ ਅਮਰੀਕਾ ਵਿਚ ਰਹਿਣ ਲਈ ਜ਼ਰੂਰੀ ਗ੍ਰੀਨ ਕਾਰਡ ‘ਤੇ ਹਰੇਕ ਦੇਸ਼ ਦੇ ਲਈ ਕੋਟਾ ਲੱਗਾ ਹੋਇਆ ਹੈ। ਗ੍ਰੀਨ ਕਾਰਡ ਕੈਪ ਨਾਲ ਭਾਰਤੀ ਪ੍ਰਵਾਸੀਆਂ ਨੂੰ ਸਥਾਈ ਨਿਵਾਸੀ ਬਣਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਿੱਲ ਦੇ ਪਾਸ ਹੁੰਦੇ ਹੀ ਪ੍ਰਤੀ ਦੇਸ਼ ਗ੍ਰੀਨ ਕਾਰਡ ਕੈਪ ਖਤਮ ਹੋ ਜਾਵੇਗਾ ਜਿਸ ਨਾਲ ਹਜ਼ਾਰਾਂ ਭਾਰਤੀ ਅਮਰੀਕੀ ਪ੍ਰਵਾਸੀਆਂ ਨੂੰ ਲਾਭ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਵੀ ਇਸ ਬਿੱਲ ਨੂੰ ਪਾਸ ਕਰਨ ਲਈ ਕਾਂਗਰਸ ਸੰਸਦ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ....

ਬ੍ਰਿਟਿਸ਼ ਕੋਲੰਬੀਆ : ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਆਪਣੀ ਬਦਲੀ ਹੋਈ ਕੈਬਨਿਟ ਵਿਚ ਨਵੇਂ ਅਤੇ ਪੁਰਾਣੇ ਚਿਹਰਿਆਂ ਨੂੰ ਨਿਯੁਕਤ ਕੀਤਾ। ਨਵੀਂ ਕੈਬਨਿਟ 23 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੀ ਬਣੀ ਹੈ। ਇਸ ਵਜ਼ਾਰਤ ਵਿਚ ਪੰਜਾਬੀ / ਭਾਰਤੀ ਮੂਲ ਦੇ 5 MLAs ਨੂੰ ਥਾਂ ਮਿਲੀ ਹੈ। ਪ੍ਰੀਮੀਅਰ ਨੇ ਆਪਣੀ ਅਗਵਾਈ ਵਾਲੀ ਮੁਹਿੰਮ ਦੇ ਸਹਿ-ਪ੍ਰਧਾਨ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਹੈ। ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ....