ਜੇਐੱਨਐੱਨ, ਯੂਕਰੇਨ : ਰੂਸ ਨੇ ਇਕ ਵਾਰ ਫਿਰ ਯੂਕਰੇਨ 'ਤੇ ਹਵਾਈ ਹਮਲਾ ਕੀਤਾ ਹੈ, ਜਿਸ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਯੂਕਰੇਨ ਦੇ ਸ਼ਹਿਰਾਂ 'ਤੇ ਰੂਸੀ ਹਵਾਈ ਹਮਲਿਆਂ 'ਚ ਕਈ ਲੋਕ ਮਾਰੇ ਗਏ। ਕੀਵ ਦੇ ਮੇਅਰ ਨੇ ਦੱਸਿਆ ਕਿ ਰਾਜਧਾਨੀ ਕੀਵ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸੇ ਸਮੇਂ ਮੋਨਾਸਟਿਰਸਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ਵਿੱਚ "ਕੁਝ" ਲੋਕਾਂ ਦੀ ਮੌਤ ਹੋ ਗਈ ਸੀ।....
ਅੰਤਰ-ਰਾਸ਼ਟਰੀ
ਜੇਐੱਨਐੱਨ, ਵਾਸ਼ਿੰਗਟਨ : ਨਾਸਾ ਦੇ ਏਰੋਨੌਟਿਕਲ ਇਨੋਵੇਟਰ ਇਸ ਵਾਰ ਬਹੁਤ ਹੀ ਵੱਖਰੇ ਤਰੀਕੇ ਨਾਲ ਧੁਨੀ ਰੁਕਾਵਟ ਨੂੰ ਤੋੜਨ ਲਈ ਨਿਕਲੇ, ਜੋ ਇੱਕ ਦਿਨ ਸਾਡੇ ਸਾਰਿਆਂ ਲਈ ਹਵਾਈ ਯਾਤਰਾ ਨੂੰ ਸੰਭਵ ਬਣਾ ਸਕਦਾ ਹੈ ਜਿੰਨੀ ਤੇਜ਼ੀ ਨਾਲ ਕਿਸੇ ਵੀ ਐਕਸ-1 ਪਾਇਲਟ ਲਈ ਸੁਪਰਸੋਨਿਕ ਉਡਾਣ ਲਈ। ਨਾਸਾ ਦਾ ਐਕਸ-59, ਏਜੰਸੀ ਦੇ ਕੁਐਸਟ ਮਿਸ਼ਨ ਦਾ ਕੇਂਦਰ ਹੈ, ਜ਼ਮੀਨ 'ਤੇ ਵਪਾਰਕ ਸੁਪਰਸੋਨਿਕ ਯਾਤਰਾ ਨੂੰ ਸਮਰੱਥ ਕਰੇਗਾ। ਲੌਕਹੀਡ ਮਾਰਟਿਨ ਨੇ ਜਹਾਜ਼ ਦੇ ਨਾਲ ਸ਼ੁਰੂਆਤੀ ਉਡਾਣ ਟੈਸਟਾਂ ਨੂੰ ਡਿਜ਼ਾਈਨ ਕੀਤਾ, ਬਣਾਇਆ....
ਦੁਨੀਆ ਦੇ ਸਭ ਤੋਂ ਅਮੀਰ ਬੰਦੇ ਐਲਨ ਮਸਕ ਨੇ ਜੰਗਪੀੜਤ ਦੇਸ਼ ਯੂਕਰੇਨ ਵਿੱਚ ਆਪਣੀ ਕੰਪਨੀ ਸਟਾਰਲਿੰਕ ਦੀ ਸੈਟੇਲਾਈਟ ਆਧਾਰਿਤ ਮੁਫਤ ਇੰਟਰਨੈੱਟ ਸੇਵਾ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਹੈ। ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਸੰਕੇਤ ਦਿੱਤਾ ਸੀ ਕਿ ਯੂਕਰੇਨ ਵਿੱਚ ਉਨ੍ਹਾਂ ਦੀ ਕੰਪਨੀ ਵੱਲੋਂ ਦਿੱਤੀ ਜਾ ਰਹੀ ਇੰਟਰਨੈਟ ਸੇਵਾ ਠੱਪ ਹੋ ਸਕਦੀ ਹੈ। ਟੇਸਲਾ ਅਤੇ ਸਪੇਸਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਐਲਨ ਮਸਕ ਨੇ ਘੋਸ਼ਣਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਯੂਕਰੇਨ ਵਿੱਚ ਸਟਾਰਲਿੰਕ ਇੰਟਰਨੈਟ ਸੇਵਾ ਪ੍ਰਦਾਨ....
ਕੈਨੇਡਾ : ਸਰੀ ਦੀਆਂ ਮਿਉਂਸਪਲ ਚੋਣਾਂ ਵਿਚ ਵਿਚ ਬ੍ਰੈਂਡਾ ਲਾਕ ਮੇਅਰ ਚੁਣੀ ਗਈ ਹੈ। ਉਸ ਨੇ ਆਪਣੇ ਵਿਰੋਧੀ ਅਤੇ ਮੌਜੂਦਾ ਮੇਅਰ ਡੱਗ ਮੈਕੱਲਮ ਨੂੰ 973 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਕੱਲ੍ਹ ਹੋਈਆਂ ਇਨ੍ਹਾਂ ਚੋਣਾਂ ਵਿਚ ਬ੍ਰੈਂਡਾ ਲਾਕ ਨੂੰ 28 ਫੀਸਦੀ ਵੋਟਾਂ ਮਿਲੀਆਂ ਜਦੋਂ ਕਿ ਡੱਗ ਮੈਕੈਲਮ 27.3 ਫੀਸਦੀ ਵੋਟਾਂ ਹਾਸਲ ਕਰਕੇ ਦੂਜੇ ਸਥਾਨ ‘ਤੇ ਰਹੇ ਅਤੇ ਗੋਰਡੀ ਹੌਗ 21 ਫੀਸਦੀ ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਸਰੀ ਸ਼ਹਿਰ ਵਿਚ ਮੇਅਰ ਦੀ ਚੋਣ ਲੜ ਰਹੇ ਚਾਰ....
ਅਮਰੀਕਾ : ਅਮਰੀਕਾ ਦੀ ਇਕ ਕੰਪਨੀ ਇਸ ਨੂੰ ਵਿਗਿਆਨਕ ਤਰੀਕੇ ਨਾਲ ਵਿਕਸਿਤ ਕਰਨ ਦਾ ਦਾਅਵਾ ਕਰ ਰਹੀ ਹੈ। ਅਸਲ ‘ਚ ਅਮਰੀਕਾ ਦੇ ਐਰੀਜ਼ੋਨਾ ‘ਚ 200 ਲੋਕਾਂ ਦੀਆਂ ਲਾਸ਼ਾਂ ਨੂੰ ਸਿਰਫ ਇਸ ਉਮੀਦ ‘ਚ ਰੱਖਿਆ ਗਿਆ ਹੈ ਕਿ ਜੇਕਰ ਤਕਨੀਕ ਵਿਕਸਿਤ ਹੋ ਗਈ ਤਾਂ ਉਨ੍ਹਾਂ ਨੂੰ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਉਹ ਦੁਬਾਰਾ ਜਿਊਂਦੇ ਹੋ ਜਾਣਗੇ। ਇਸ ਤਰ੍ਹਾਂ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਦੁਬਾਰਾ ਜੀਵਨ ਮਿਲਣ ਦੀ ਉਮੀਦ ਵਿੱਚ ਨਾਈਟ੍ਰੋਜਨ ਨਾਲ ਭਰੀਆਂ ਟੈਂਕੀਆਂ ਵਿੱਚ ਰੱਖਿਆ ਗਿਆ ਹੈ। ਅਲਕੋਰ ਲਾਈਫ....
ਅਮਰੀਕੀ : ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਕੀਤਾ ਹੈ। ਉੁਨ੍ਹਾਂ ਕਿਹਾ ਕਿ ਉੁਨ੍ਹਾਂ ਲੱਗਦਾ ਹੈ ਕਿ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਵਿਚੋਂ ਇਕ ਹੈ ਪਾਕਿਸਤਾਨ। ਉਸ ਕੋਲ ਬਿਨਾਂ ਕਿਸੇ ਨਿਗਰਾਨੀ ਦੇ ਪ੍ਰਮਾਣੂ ਹਥਿਆਰ ਹਨ। ਪਾਕਿਸਤਾਨ ਕੋਲ 160 ਪ੍ਰਮਾਣੂ ਬੰਬ ਹੋਣ ਦਾ ਅਨੁਮਾਨ ਹੈ। ਬਾਇਡੇਨ ਚੀਨ ਤੇ ਰੂਸ ਦੇ ਸਬੰਧ ਵਿਚ ਅਮਰੀਕੀ ਵਿਦੇਸ਼ ਨੀਤੀ ਬਾਰੇ ਚਰਚਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਨਪਿੰਗ ਇਕ ਅਜਿਹੇ....
ਅਮਰੀਕਾ : ਅਮਰੀਕਾ ਵਿਖੇ ਦਮਦਮੀ ਟਕਸਾਲ ਦੇ ਬਰਾਂਚ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਟਰੇਸੀ, ਕੈਲੇਫੋਰਨੀਆ ਵਿਖੇ ਗੁਰਮਤਿ ਪ੍ਰਚਾਰ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਚਿੰਤਾ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਸੰਬੰਧਿਤ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ’ਚ ਸਰਕਾਰਾਂ ਦੀ ਅਣਗਹਿਲੀ ਅਤੇ ਗੈਰ ਸੰਜੀਦਗੀ ਦਾ....
ਕੈਨੇਡਾ : ਗ਼ਜ਼ਲ ਮੰਚ ਸਰੀ ਵੱਲੋਂ ਅਮਰੀਕਾ ਵਸਦੇ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਿੰਦਰ ਸੀਰਤ ਨਾਲ ਵਿਸ਼ੇਸ਼ ਅਦਬੀ ਬੈਠਕ ਕੀਤੀ ਗਈ। ਮੰਚ ਵੱਲੋਂ ਸੁਰਿੰਦਰ ਸੀਰਤ ਦਾ ਸਵਾਗਤ ਕਰਦਿਆਂ ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਨੇ ਕਿਹਾ ਕਿ ਸੁਰਿੰਦਰ ਸੀਰਤ ਦਾ ਪੰਜਾਬੀ ਗ਼ਜ਼ਲ ਵਿਚ ਜ਼ਿਕਰਯੋਗ ਸਥਾਨ ਹੈ ਅਤੇ ਵਿਸ਼ੇਸ਼ ਕਰਕੇ ਜੰਮੂ ਕਸ਼ਮੀਰ ਵਿਚ ਇਨ੍ਹਾਂ ਦੀ ਮਕਬੂਲੀਅਤ ਉਸ ਤਰ੍ਹਾਂ ਹੈ ਜਿਵੇਂ ਪੰਜਾਬ ਵਿਚ ਸੁਰਜੀਤ ਪਾਤਰ ਹੁਰਾਂ ਦੀ। ਮੰਚ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਸੁਰਿੰਦਰ ਸੀਰਤ ਪਿਛਲੇ ਚਾਰ ਦਹਾਕਿਆਂ ਤੋਂ ਕਾਵਿ ਰਚਨਾ....
ਜੇਐੱਨਐੱਨ, ਜਿਨੀਵਾ : ਰੂਸ ਨੇ 8 ਮਹੀਨਿਆਂ ਵਿਚ ਯੂਕਰੇਨ ਵਿਚ ਸਿਹਤ ਸੇਵਾਵਾਂ 'ਤੇ 600 ਤੋਂ ਵੱਧ ਹਮਲੇ ਕੀਤੇ ਹਨ। ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਨੇ ਫਰਵਰੀ 'ਚ ਯੂਕਰੇਨ 'ਤੇ ਹਮਲਾ ਕੀਤਾ ਸੀ ਅਤੇ ਹੁਣ ਤੱਕ ਇੱਥੇ ਸਿਹਤ ਸੇਵਾਵਾਂ 'ਤੇ 620 ਹਮਲੇ ਹੋ ਚੁੱਕੇ ਹਨ। ਯੂਕਰੇਨ ਦੀ ਰਾਜਧਾਨੀ ਕੀਵ ਸਮੇਤ 40 ਤੋਂ ਵੱਧ ਸ਼ਹਿਰਾਂ 'ਤੇ ਵੀਰਵਾਰ ਸਵੇਰੇ ਹਮਲੇ ਸ਼ੁਰੂ ਹੋ ਗਏ। ਇਨ੍ਹਾਂ ਹਮਲਿਆਂ ਕਾਰਨ ਯੂਕਰੇਨ ਦੇ ਸਾਰੇ ਸ਼ਹਿਰ ਮਲਬੇ ਵਿੱਚ ਢਹਿ ਗਏ। ਅਣਗਿਣਤ ਜਾਨਾਂ ਵੀ ਉਨ੍ਹਾਂ ਵਿੱਚ....
ਵੈਨਕੂਵਰ : ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ (ਰੌਸ ਸਟਰੀਟ) ਦੀਆਂ 5 ਨਵੰਬਰ 2022 ਨੂੰ ਹੋ ਰਹੀਆਂ ਚੋਣਾਂ ਵਿਚ ਇਸ ਵਾਰ ਦੋ ਸਲੇਟਾਂ ਆਹਮੋ-ਸਾਹਮਣੇ ਆ ਗਈਆਂ ਹਨ। ਪਿਛਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਧਿਆਨ ਵਿਚ ਰੱਖਦਿਆਂ ਦੋਹਾਂ ਧਿਰਾਂ ਨੇ ਆਪਸੀ ਸਹਿਮਤੀ ਕਰ ਲਈ ਸੀ ਅਤੇ ਮਲਕੀਤ ਸਿੰਘ ਧਾਮੀ ਦੀ ਅਗਵਾਈ ਵਾਲੀ ਸਲੇਟ ਉਪਰ ਸਰਬਸੰਮਤੀ ਹੋ ਗਈ ਸੀ ਜਿਸ ਵਿਚ ਇਕ ਮੈਂਬਰ ਦੂਜੀ ਧਿਰ ਦਾ ਸ਼ਾਮਲ ਕਰ ਲਿਆ ਗਿਆ ਸੀ। ਪਰ ਇਸ ਵਾਰ ਦੂਜੀ ਧਿਰ ਨੇ ਵੀ ਮੈਦਾਨ ਵਿਚ ਉੱਤਰਨ ਦਾ....
ਕੈਨੇਡਾ : ਪੰਜਾਬ ਵਿੱਚ ਈਸਾਈ ਮਿਸ਼ਨਰੀਆਂ ਵੱਲੋਂ ਕੀਤੇ ਜਾ ਰਹੇ ਪਾਖੰਡਵਾਦ ਅਤੇ ਧਰਮ ਪਰਿਵਰਤਨ ਨੂੰ ਰੋਕਣ ਲਈ ਹਰ ਗੁਰਦੁਆਰੇ ਵਿੱਚ ਫ਼ਰੀ ਡਿਸਪੈਂਸਰੀ ਅਤੇ ਫਰੀ ਟਿਊਸ਼ਨ ਸੈਂਟਰ ਹੋਣੇ ਚਾਹੀਦੇ ਹਨ, ਜਿਸ ਨਾਲ ਪੰਜਾਬ ਵਿੱਚ ਈਸਾਈਅਤ ਨੂੰ ਠੱਲ੍ਹ ਪਾਈ ਸਕਦੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਠਾਕੁਰ ਦਲੀਪ ਸਿੰਘ ਨੇ ਇੱਕ ਵੀਡੀਓ ਰਾਹੀਂ ਕੀਤਾ ਹੈ, ਉਨ੍ਹਾਂ ਕਿਹਾ ਕਿ ਐਲੋਪੈਥੀ ਦੀ ਬਜਾਏ ਜੇ ਹੋਮਿਓਪੈਥੀ ਅਤੇ ਆਯੁਰਵੈਦਿਕ ਦਵਾਈਆਂ ਤਾਂ ਲੋਕਾਂ ਨੂੰ ਲਾਭ ਵੀ ਜ਼ਿਆਦਾ ਹੋਵੇਗਾ ਅਤੇ ਸਸਤਾ ਵੀ ਪਵੇਗਾ। ਇਸ ਤੋਂ....
ਕੈਨੇਡਾ : ਕੈਨੇਡਾ ਦੀ IRCC ਵੱਲੋਂ ਇਸ ਸਾਲ ਮਾਤਾ-ਪਿਤਾ ਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਸਪਾਂਸਰਸ਼ਿਪ ਲਈ 15,000 ਤਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਆਉਣ ਵਾਲੇ ਅਗਲੇ 2 ਹਫਤਿਆਂ ਦੌਰਾਨ 23,100 ਸੰਭਾਵੀ ਸਪਾਂਸਰਾਂ ਨੂੰ ਅਪਲਾਈ ਕਰਨ ਲਈ ਸੱਦੇ ਭੇਜੇ ਜਾਣਗੇ, ਜਿਹਨਾਂ ਵਿਚੋਂ 15,000 ਅਰਜ਼ੀਆਂ ਦੀ ਚੋਣ ਹੋਵੇਗੀ। ਇਸ ਦੇ ਨਾਲ ਹੀ ਸਾਲ 2020 ਦੇ ਪੂਲ ਵਿੱਚ ਬਚੇ ਹੋਏ ਸਪਾਂਸਰ ਫਾਰਮਾਂ ਲਈ ਦਿਲਚਸਪੀ ਦੀ ਗਿਣਤੀ ਕਾਰਨ, IRCC, ਉਸ ਪੂਲ ਤੋਂ ਬੇਤਰਤੀਬੇ ਤੌਰ 'ਤੇ ਚੁਣੇ ਗਏ ਸੰਭਾਵੀ....
ਯੂਕੇ : ਵੇਲਜ਼ ਵਿੱਚ ਇੱਕ ਡਿਪਾਰਟਮੈਂਟਲ ਸਟੋਰ ਦੇ ਹੇਠਾਂ 240 ਤੋਂ ਵੱਧ ਲੋਕਾਂ ਦੇ ਪਿੰਜਰ ਮਿਲੇ ਹਨ। ਵੱਡੀ ਗਿਣਤੀ ਵਿਚ ਮਨੁੱਖੀ ਪਥਰਾਟ ਦੇਖ ਕੇ ਹਰ ਕੋਈ ਹੈਰਾਨ ਹੈ। ਦੱਸਿਆ ਜਾ ਰਿਹਾ ਹੈ ਕਿ ਪੁਰਾਤੱਤਵ ਵਿਗਿਆਨੀਆਂ ਨੇ ਇਸ ਦੀ ਖੋਜ ਕੀਤੀ ਹੈ। ਡਿਪਾਰਟਮੈਂਟਲ ਸਟੋਰ ਪੇਮਬਰੋਕਸ਼ਾਇਰ, ਵੇਲਜ਼ 'ਚ ਹੈ। ਬੀਬੀਸੀ ਵਿੱਚ ਛਪੀ ਰਿਪੋਰਟ ਮੁਤਾਬਕ ਪੁਰਾਤੱਤਵ ਵਿਗਿਆਨੀਆਂ ਨੇ ਬੱਚਿਆਂ ਸਮੇਤ ਸੈਂਕੜੇ ਲੋਕਾਂ ਦੇ ਪਿੰਜਰਾਂ ਦੀ ਖੋਜ ਕੀਤੀ ਹੈ। ਪੁਰਾਤੱਤਵ ਵਿਗਿਆਨੀਆਂ ਦੀ ਟੀਮ ਇੱਕ ਪਾਦਰੀ ਦੇ ਪਿੰਜਰ 'ਤੇ ਕੰਮ ਕਰ....
ਅਮਰੀਕੀ : ਅਮਰੀਕੀ ਤਕਨੀਕੀ ਦਿੱਗਜ ਅਤੇ ਮਾਰਕ ਜ਼ਕਰਬਰਗ ਦੀ ਕੰਪਨੀ ਮੇਟਾ ਖਿਲਾਫ ਵੱਡਾ ਕਦਮ ਚੁੱਕਦੇ ਹੋਏ ਰੂਸ ਨੇ ਇਸ ਨੂੰ ਅੱਤਵਾਦੀ ਅਤੇ ਕੱਟੜਪੰਥੀ ਸੰਗਠਨ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਮੇਟਾ ਫੇਸਬੁੱਕ ਦੀ ਮੂਲ ਕੰਪਨੀ ਹੈ। ਫੈਡਰਲ ਸਰਵਿਸ ਫਾਰ ਫਾਈਨੈਂਸ਼ੀਅਲ ਮਾਨੀਟਰਿੰਗ (ਰੋਸਫਿਨਮੋਨੀਟਰਿੰਗ) ਦੇ ਡੇਟਾਬੇਸ ਦੇ ਅਨੁਸਾਰ ਰੂਸ ਨੇ ਮੰਗਲਵਾਰ ਨੂੰ ਮੇਟਾ ਨੂੰ ਅੱਤਵਾਦੀ ਅਤੇ ਕੱਟੜਪੰਥੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ। ਇਸ ਸਾਲ ਮਾਰਚ ਦੇ ਅੰਤ ‘ਚ ਰੂਸ ਨੇ ਕੱਟੜਪੰਥੀ ਗਤੀਵਿਧੀਆਂ ਨੂੰ ਅੰਜਾਮ....
ਯੂਕਰੇਨ : ਯੂਕਰੇਨ ਤੇ ਰੂਸ ਵਿਚ ਇੱਕ ਵਾਰ ਇਰ ਤਣਾਅ ਵਧਦਾ ਜਾ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ ਵਿੱਚ ਮਿਜ਼ਾਈਲਾਂ ਦੇ ਜ਼ੋਰਦਾਰ ਧਮਾਕੇ ਸੁਣੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਧਮਾਕੇ ‘ਚ ਸੈਂਕੜੇ ਲੋਕਾਂ ਦੀ ਮੌਤ ਖਦਸਾ ਜਤਾਇਆ ਜਾ ਰਿਹਾ ਹੈ ਅਤੇ ਕਈ ਜ਼ਖਮੀ ਹੋਏ ਹਨ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦਾ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ ਹੈ ਪਰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਵੀ ਘਟਨਾ ਦੀ....