ਰੂਸ, 21 ਫਰਵਰੀ : ਰੂਸ-ਯੂਕਰੇਨ ਯੁੱਧ ਨੂੰ 24 ਫਰਵਰੀ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ। ਇਸ ਤੋਂ ਠੀਕ 3 ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਪੁਤਿਨ ਨੇ ਕਿਹਾ ਕਿ ਰੂਸ ਨੇ ਸ਼ੁਰੂ ਵਿਚ ਯੁੱਧ ਤੋਂ ਬਚਣ ਲਈ ਕਈ ਕੂਟਨੀਤਕ ਯਤਨ ਕੀਤੇ ਪਰ ਨਾਟੋ ਅਤੇ ਅਮਰੀਕਾ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਅਸੀਂ ਅਜੇ ਵੀ ਗੱਲਬਾਤ ਚਾਹੁੰਦੇ ਹਾਂ, ਪਰ ਸ਼ਰਤਾਂ ਸਾਨੂੰ ਮਨਜ਼ੂਰ ਨਹੀਂ ਹਨ। ਵਲਾਦੀਮੀਰ ਪੁਤਿਨ ਨੇ ਕਿਹਾ ਕਿ ਯੂਕਰੇਨ ਨੂੰ ਲੰਬੀ ਦੂਰੀ ਦੀ ਰੱਖਿਆ ਪ੍ਰਣਾਲੀ ਦਿੱਤੀ ਜਾ ਰਹੀ ਹੈ। ਇਸ ਕਾਰਨ ਸਾਡੀ ਸਰਹੱਦ ‘ਤੇ ਖ਼ਤਰਾ ਮੰਡਰਾ ਰਿਹਾ ਹੈ। ਰੂਸ ਅਤੇ ਯੂਕਰੇਨ ਦਾ ਮਾਮਲਾ ਸਥਾਨਕ ਸੀ। ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਇਸ ਨੂੰ ਵਿਸ਼ਵ ਮੁੱਦਾ ਬਣਾ ਦਿੱਤਾ ਹੈ। ਰੂਸ 2011 ਵਿੱਚ ਅਮਰੀਕਾ ਨਾਲ ਹੋਏ ਪਰਮਾਣੂ ਸਮਝੌਤੇ ਨੂੰ ਵੀ ਸਸਪੈਂਡ ਕਰ ਰਿਹਾ ਹੈ।