ਫਰਿਜ਼ਨੋ, 17 ਦਸੰਬਰ 2024 : ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਗੁਰਸਿੱਖ ਪੰਜਾਬੀ ਬੱਚਿਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੰਤਰਪ੍ਰੀਤ ਸਿੰਘ (13) ਪੁੱਤਰ ਖੁਸ਼ਪਾਲ ਸਿੰਘ ਅਤੇ ਹਰਜਾਪ ਸਿੰਘ (15) ਪੁੱਤਰ ਰਾਜ ਸਿੰਘ ਦੋਵੇਂ ਨੌਜਵਾਨ ਘਰੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਘਰੋਂ ਨਿਕਲੇ ਸਨ, ਕਿ ਉਨ੍ਹਾਂ ਦੀ ਟੱਕਰ ਐਮਾਜ਼ਾਨ ਵੈਨ ਨਾਲ ਟੱਕਰ ਹੋ ਗਈ, ਟੱਕਰ ਐਨੀ ਭਿਆਨਕ ਸੀ ਕਿ ਦੋਵਾਂ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਕਿਉਂਕਿ ਦੋਵਾਂ ਨੇ ਹੈਲਮਟ ਨਹੀਂ ਸਨ ਪਹਿਨੇ ਹੋਏ। ਇਸ ਮੰਦਭਾਗੀ ਘਟਨਾ ਕਰਕੇ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿੱਚ ਹੈ।