ਅਜਿਹੀ ਸਹੂਲਤ ਵਾਲਾ ਪੰਜਾਬ ਦਾ ਪਹਿਲਾ ਕਚਹਿਰੀ ਕੰਪਲੈਕਸ ਬਣਿਆ ਹੁਸ਼ਿਆਰਪੁਰ, 17 ਅਕਤੂਬਰ : ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਦੀ ਪਹਿਲਕਦਮੀ ਸਦਕਾ ਹੁਸ਼ਿਆਰਪੁਰ ਦਾ ਨਵਾਂ ਜ਼ਿਲ੍ਹਾ ਕਚਹਿਰੀ ਕੰਪਲੈਕਸ ਪੰਜਾਬ ਦਾ ਅਜਿਹਾ ਪਹਿਲਾ ਕਚਹਿਰੀ ਕੰਪਲੈਕਸ ਬਣ ਗਿਆ ਹੈ, ਜਿਥੇ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਲਗਾਈ ਗਈ ਹੈ। ਇਸ ਸਬੰਧੀ ਅੱਜ ਕਰਵਾਏ ਗਏ ਉਦਘਾਟਨੀ ਸਮਾਗਮ ਵਿਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ-1 ਜਸਵਿੰਦਰ ਸ਼ੀਮਾਰ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਅੰਜਨਾ, ਵਧੀਕ ਜ਼ਿਲ੍ਹਾ ਤੇ....
ਦੋਆਬਾ
ਕੈਬਨਿਟ ਮੰਤਰੀ ਨੇ ਆਮ ਆਦਮੀ ਕਲੀਨਿਕਾਂ ਲਈ 10 ਫਾਰਮੇਸੀ ਅਫਸਰਾਂ ਅਤੇ ਕਲੀਨਿਕਲ ਸਹਾਇਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਹੁਸ਼ਿਆਰਪੁਰ, 17 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿਚ ਵੱਧ ਤੋਂ ਵੱਧ ਨੌਕਰੀਆਂ ਦੇ ਕੇ ਨੌਜਵਾਨਾਂ ਵਿੱਚ ਉਤਸ਼ਾਹ ਅਤੇ ਉਤਸ਼ਾਹ ਭਰਿਆ ਹੈ, ਜਿਸ ਕਾਰਨ ਪੰਜਾਬ ਦੇ ਨੌਜਵਾਨ ਹੁਣ ਵਿਦੇਸ਼ ਜਾਣ ਦੀ ਬਜਾਏ ਹੁਣ ਪੰਜਾਬ ਦੀ ਸੇਵਾ ਕਰਨ ਦਾ ਕੰਮ ਕਰ ਰਹੇ ਹਨ। ਉਹ ਅੱਜ ਸਿਵਲ....
ਕਿਹਾ, ਹਾਈ ਮਾਸਟ ਲਾਈਟਾਂ ਨਾਲ ਰੋਸ਼ਨ ਹੋ ਜਾਵੇਗੀ ਦੁਸਹਿਰਾ ਗਰਾਊਂਡ ਨੂੰ ਹੁਸ਼ਿਆਰਪੁਰ, 17 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਦੁਸਹਿਰਾ ਗਰਾਊਂਡ, ਹੁਸ਼ਿਆਰਪੁਰ ਵਿਖੇ ਬੜੇ ਹਨੂੰਮਾਨ ਜੀ ਮੰਦਿਰ ਨੇੜੇ ਲਗਾਈ ਗਈ ਹਾਈ ਮਾਸਟ ਲਾਈਟ ਹੁਸ਼ਿਆਰਪੁਰ ਵਾਸੀਆਂ ਨੂੰ ਸਮਰਪਿਤ ਕੀਤੀ। ਉਨ੍ਹਾਂ ਕਿਹਾ ਕਿ 100 ਫੁੱਟ ਉੱਚੀਆਂ ਲਾਈਟਾਂ ਲਗਾਉਣ ਨਾਲ ਦੁਸਹਿਰਾ ਗਰਾਊਂਡ ਰੌਸ਼ਨ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸਮਰਪਿਤ ਹੁਸ਼ਿਆਰਪੁਰ ਵਿਚ ਇਹ....
'ਖੇਡਾਂ ਵਤਨ ਪੰਜਾਬ ਦੀਆ-2023' ਦੇ ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਕੈਬਨਿਟ ਮੰਤਰੀ ਨੇ ਕੀਤਾ ਉਦਘਾਟਨ ਮਾਹਿਲਪੁਰ, 17 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਖੇਡਾਂ ਵਿਚ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ ਅਤੇ ਸੂਬੇ ਦੇ ਖਿਡਾਰੀ ਦੇਸ਼-ਵਿਦੇਸ਼ ਵਿਚ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ। ਉਹ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ‘ਖੇਡਾਂ ਵਤਨ ਪੰਜਾਬ ਦੀਆ-2023’ ਦੇ....
ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਸੂਬੇ ਵਿਚ ਹਜ਼ਾਰਾਂ ਨੌਜਵਾਨਾਂ ਨੇ ਕੀਤਾ ਖ਼ੂਨਦਾਨ ਹੁਸ਼ਿਆਰਪੁਰ, 17 ਅਕਤੂਬਰ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਜਨਮ ਦਿਵਸ ਨੂੰ ਖ਼ੂਨਦਾਨ ਦਿਵਸ ਵਜੋਂ ਮਨਾਉਂਦਿਆਂ ਅੱਜ ਸੂਬੇ ਭਰ ਵਿਚ ਵੱਡੀ ਪੱਧਰ ’ਤੇ ਖ਼ੂੁਨਦਾਨ ਕੈਂਪ ਲਗਾਏ ਗਏ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸਤਿਨਾਮ ਹਸਪਤਾਲ ਹੁਸ਼ਿਆਰਪੁਰ ਵਿਖੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਲਗਾਏ ਗਏ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ....
ਮਹਾਰਾਣਾ ਪ੍ਰਤਾਪ ਚੌਕ ਹੁਸ਼ਿਆਰਪੁਰ ’ਚ 101 ਫੁੱਟ ਉੱਚਾ ਰਾਸ਼ਟਰੀ ਝੰਡਾ ਕੀਤਾ ਗਿਆ ਸਥਾਪਿਤ ਕੈਬਨਿਟ ਮੰਤਰੀ ਜਿੰਪਾ ਨੇ ਮਹਾਨ ਵੀਰ ਯੋਧੋ ਮਹਾਰਾਣਾ ਪ੍ਰਤਾਪ ਨੂੰ ਸਮਰਪਿਤ ਕੀਤਾ ਰਾਸ਼ਟਰੀ ਝੰਡਾ ਹੁਸ਼ਿਆਰਪੁਰ, 15 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਮਹਾਰਾਣਾ ਪ੍ਰਤਾਪ ਚੌਕ (ਪ੍ਰਭਾਤ ਚੌਕ) ਹੁਸ਼ਿਆਰਪੁਰ ਵਿਖੇ 101 ਫੁੱਟ ਉੱਚਾ ਰਾਸ਼ਟਰੀ ਝੰਡਾ ਸਥਾਪਿਤ ਕਰਕੇ ਇਸ ਨੂੰ ਦੇਸ਼ ਦੇ ਮਹਾਨ ਸਪੂਤ ਅਤੇ ਵੀਰ ਯੋਧੇ ਮਹਾਰਾਣਾ ਪ੍ਰਤਾਪ ਨੂੰ ਸਮਰਪਿਤ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਮਹਾਰਾਣਾ....
ਖੁਰਾਕ, ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਅਤੇ ਵਣ ਤੇ ਜੰਗਲੀ ਜੀਵ ਮੰਤਰੀ ਨੇ ਦਾਣਾ ਮੰਡੀ ਟਾਂਡਾ ਅਤੇ ਮੁਕੇਰੀਆਂ ’ਚ ਲਿਆ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਕਿਹਾ, ਕਿਸਾਨਾਂ ਨੂੰ ਹੁਣ ਤੱਕ ਕੀਤੀ ਜਾ ਚੁੱਕੀ ਹੈ 2350 ਕਰੋੜ ਰੁਪਏ ਦੀ ਅਦਾਇਗੀ ਪੰਜਾਬ ’ਚ ਝੋਨੇ ਦੀ ਸੁਚਾਰੂ ਖਰੀਦ, ਨਾਲ-ਨਾਲ ਲਿਫਟਿੰਗ ਤੇ ਅਦਾਇਗੀ ਦੇ ਕੀਤੇ ਪੁਖਤਾ ਪ੍ਰਬੰਧ : ਕਟਾਰੂਚੱਕ ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ ਕਰੀਬ 18 ਲੱਖ 72 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ ਟਾਂਡਾ, 14 ਅਕਤੂਬਰ : ਖੁਰਾਕ, ਸਿਵਲ ਸਪਲਾਈ....
ਹਰਮਿਲਨ ਬੈਂਸ ਜ਼ਿਲ੍ਹੇ ਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ : ਕੋਮਲ ਮਿੱਤਲ ਦ੍ਰਿੜ ਇਰਾਦਾ ਹੋਵੇ ਤਾਂ ਇਸ ਦੁਨੀਆਂ ਵਿੱਚ ਕੁਝ ਵੀ ਅਸੰਭਵ ਨਹੀਂ : ਹਰਮਿਲਨ ਬੈਂਸ ਏਸ਼ਿਆਈ ਖੇਡਾਂ 'ਚ ਚਾਂਦੀ ਦੇ ਤਗ਼ਮੇ ਜਿੱਤਣ ਵਾਲੀ ਹਰਮਿਲਨ ਬੈਂਸ ਦੇ ਸਨਮਾਨ ਵਿਚ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਅਤੇ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਨੇ ਕਰਵਾਇਆ ਸਮਾਗਮ ਕੈਬਨਿਟ ਮੰਤਰੀ, ਡਿਪਟੀ ਕਮਿਸ਼ਨਰ, ਐਸ.ਐਸ.ਪੀ ਤੋਂ ਇਲਾਵਾ ਖੇਡ ਪ੍ਰੇਮੀਆਂ ਨੇ ਹਰਮਿਲਨ ਬੈਂਸ ਨੂੰ ਕੀਤਾ ਸਨਮਾਨਿਤ ਹਰਮਿਲਨ ਬੈਂਸ ਦੇ ਸਵਾਗਤ 'ਚ ਉਮੜਿਆ....
ਬਲਾਚੌਰ, 13 ਅਕਤੂਬਰ : ਭਾਸ਼ਾ ਵਿਭਾਗ ਵੱਲੋਂ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਬਲਾਚੌਰ ਦੇ ਸਹਿਯੋਗ ਨਾਲ ਪਦਮ ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਸੋਮਾ ਸਬਲੋਕ, ਗੁਰਦੀਪ ਸੈਣੀ, ਬੱਬੂ ਸੈਣੀ, ਕੰਵਰ ਪੋਸਵਾਲ, ਅਨੀ ਕਾਠਗੜ੍ਹ, ਸੁਨੀਲ ਚੰਦਿਆਣਵੀ, ਯਤਿੰਦਰ ਮਾਹਲ, ਰਜਨੀ ਸ਼ਰਮਾ, ਕੰਵਰਜੀਤ ਕੰਵਲ, ਡਾ. ਮਨਦੀਪ ਸਿੰਘ....
ਕੈਬਨਿਟ ਮੰਤਰੀ ਨੇ ਸੰਸਥਾ ਵਲੋਂ ਕੱਢੀ ਗਈ ਐਨੀਮਲ ਸੇਫਟੀ ਅਵੇਅਰਨੈਸ ਰੈਲੀ ਦੀ ਕਰਵਾਈ ਸ਼ੁਰੂਆਤ ਕਿਹਾ, ਬੇਜ਼ੁਬਾਨ ਜਾਨਵਰਾਂ ਦਾ ਇਲਾਜ ਅਤੇ ਸੁਰੱਖਿਆ ਕਰਨਾ ਸ਼ਲਾਘਾਯੋਗ ਕਾਰਜ ਹੁਸ਼ਿਆਰਪੁਰ, 12 ਅਕਤੂਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਨਵਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਇਲਾਜ ਲਈ ‘ਵਾਇਸਲੈਸ ਸੈਕੰਡ ਇਨਿੰਗ ਸ਼ੈਲਟਰ’ ਵਲੋਂ ਜੋ ਕਾਰਜ ਕੀਤਾ ਜਾ ਰਿਹਾ ਹੈ, ਉਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ, ਉਹ ਘੱਟ ਹਨ। ਉਹ ‘ਵਾਇਸਲੈਸ ਸੈਕੰਡ ਇਨਿੰਗ ਸ਼ੈਲਟਰ’ ਵਲੋਂ ਕੱਢੀ ਗਈ ਐਨੀਮਲ ਸੇਫਟੀ....
ਪਰਾਲੀ ਜਲਾਉਣ ਵਾਲਿਆਂ ਦੇ ਕੱਟੇ ਜਾਣ ਚਲਾਨ ਨਵਾਂਸ਼ਹਿਰ, 11 ਅਕਤੂਬਰ : ਐਸ.ਡੀ.ਐਮ ਨਵਾਂਸ਼ਹਿਰ ਡਾ. ਸ਼ਿਵ ਰਾਜ ਸਿੰਘ ਬੱਲ (ਵਾਧੂ ਚਾਰਜ) ਵਧੀਕ ਡਿਪਟੀ ਕਮਸ਼ਨਰ (ਵ) ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਪਿੰਡ ਲੈਵਲ ਮੋਨਟਿਰਿੰਗ ਟੀਮਾਂ ਨਾਲ ਬੈਠਕ ਕਰਕੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਲੱਸਟਰ ਅਫ਼ਸਰਾਂ ਅਤੇ ਵਿਲੇਜ਼ ਨੋਡਲ ਅਫ਼ਸਰਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਸਮੁੱਚੀ ਸਾਂਭ-ਸੰਭਾਲ ਸਬੰਧੀ....
ਬੰਗਾ, 11 ਅਕਤੂਬਰ : ਪੱਲੀ ਉੱਚੀ ਅਤੇ ਪੱਲੀ ਝਿੱਕੀ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਮਾਨਯੋਗ ਨੈਸ਼ਨਲ ਗਰੀਨ ਟਰਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ, ਮਿੱਟੀ ਵਿਚਲੇ ਬਹੁਤ ਸਾਰੇ....
ਨਵਾਂਸ਼ਹਿਰ, 11 ਅਕਤੂਬਰ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹਦੂਦ ਅੰਦਰ ਪਤੰਗ ੳਡਾਉਣ ਲਈ ਵਰਤੀ ਜਾਂਦੀ ਚਾਈਨਾ ਡੋਰ (ਨਾਈਲੋਨ/ਸਿੰਥੈਟਿਕ/ਪਲਾਸਟਿਕ ਧਾਗਾ) ਦੀ ਵਰਤੋਂ ’ਤੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ 2) ਦੀ ਧਾਰਾ 144 ਅਧੀਨ ਮਨਾਹੀ ਕੀਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਹ ਡੋਰ ਮਜ਼ਬੂਤ, ਪੱਕੀ ਤੇ ਨਾ-ਗਲਣਸ਼ੀਲ ਹੋਣ ਕਾਰਨ ਜਿੱਥੇ ਮਨੁੱਖਾਂ, ਪਸ਼ੂ-ਪੰਛੀਆਂ ਲਈ ਘਾਤਕ ਹੈ ਉੱਥੇ ਵਾਤਾਵਰਣ ਲਈ ਵੀ ਨੁਕਸਾਨਦਾਇਕ ਹੈ। ਉਨ੍ਹਾਂ....
ਰੋਸ ਧਰਨਿਆਂ ਆਦਿ ਲਈ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਵਿਖੇ ਥਾਵਾਂ ਨਿਰਧਾਰਿਤ ਨਵਾਂਸ਼ਹਿਰ, 11 ਅਕਤੂਬਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ/ਮੁਜ਼ਾਹਰੇ ਦੌਰਾਨ ਮੁੱਖ ਮਾਰਗ ’ਤੇ ਰਸਤਾ ਰੋਕ ਕੇ ਧਰਨੇ ਆਦਿ ਲਾਉਣ ਕਾਰਨ ਚੰਡੀਗੜ੍ਹ-ਜਲੰਧਰ-ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਆਉਂਦੀ ਸਮੱਸਿਆ ਅਤੇ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਨੂੰ ਰਸਤਾ ਨਾ ਮਿਲਣ ਕਾਰਨ, ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ....
ਨਵਾਂਸ਼ਹਿਰ, 11 ਅਕਤੂਬਰ : ਡਾਇਰੈਕਟਰ, ਉਦਯੋਗ ਤੇ ਵਣਜ ਵਿਭਾਗ ਪੰਜਾਬ ਵੱਲੋਂ ‘ਐਕਸਪਲੋਜ਼ਿਵ ਰੂਲਜ਼-2008’ ਜਾਰੀ ਮਿਤੀ 14 ਸਤੰਬਰ, 2022 ਦੀਆਂ ਹਦਾਇਤਾਂ ਦੀ ਰੌਸ਼ਨੀ ’ਚ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦੁਸਹਿਰਾ, ਦੀਵਾਲੀ, ਕ੍ਰਿਸਮਿਸ, ਨਵਾਂ ਸਾਲ ਤੇ ਗੁਰਪੁਰਬ ਮੌਕੇ ਪਟਾਕੇ ਚਲਾਉੁਣ ਦਾ ਸਮਾਂ ਨਿਰਧਾਰਿਤ ਕੀਤਾ ਹੈ। ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ....