ਦੋਆਬਾ

ਜ਼ਿਲ੍ਹੇ ਅੰਦਰ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ, ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ਕਰਨ ‘ਤੇ ਪਾਬੰਦੀ
ਨਵਾਂਸ਼ਹਿਰ, 11 ਜਨਵਰੀ : ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 (1974) ਦੇ ਐਕਟ 2 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ’ਚ ਕਿਸੇ ਵੀ ਤਰ੍ਹਾਂ ਦੇ ਮੈਰਿਜ ਪੈਲੇਸ/ਰਿਜ਼ੋਰਟ, ਮੇਲੇ, ਧਾਰਮਿਕ ਸਥਾਨਾਂ, ਜਲੂਸ, ਬਰਾਤ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮ/ਜਨਤਕ ਇਕੱਠਾਂ ਅਤੇ ਵਿਦਿਅਕ ਅਦਾਰਿਆਂ ’ਚ ਅਸਲਾ/ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਹਥਿਆਰਾਂ....
ਡੋਰ ਸਟੈਪ ’ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ’ਚ ਹੁਸ਼ਿਆਰਪਰ ਸੂਬੇ ਭਰ ਵਿਚੋਂ ਮੋਹਰੀ
88 ਫੀਸਦੀ ਸਰਵਿਸ ਡਿਲੀਵਰੀ ਰੇਟ ਦੇ ਹਿਸਾਬ ਨਾਲ ਜ਼ਿਲ੍ਹੇ ਨੇ ਬਣਾਇਆ ਰਿਕਾਰਡ 558 ਲੋਕਾਂ ਦੀਆਂ ਸੇਵਾਵਾਂ ਮਨਜੂਰ ਕਰਕੇ ਹੁਣ ਤੱਕ 525 ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਏ ਸਰਟੀਫਿਕੇਟ ਟੋਲ ਫਰੀ ਨੰਬਰ 1076 ’ਤੇ ਕਾਲ ਕਰਨ ’ਤੇ ਹੁਸ਼ਿਆਰਪਰ ਵਾਸੀਆਂ ਨੂੰ ਘਰ ਬੈਠੇ ਮਿਲ ਰਹੀਆਂ ਹਨ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਹੁਸ਼ਿਆਰਪੁਰ, 11 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਡੋਰ ਸਟੈਪ ’ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਇਕ....
ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ਦੇ ਹਨ ਯੁਵਕ ਮੇਲੇ: ਬ੍ਰਮ ਸ਼ੰਕਰ ਜਿੰਪਾ
ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦਾ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ’ਚ ਸ਼ਾਨਦਾਰ ਆਗਾਜ਼ ਕੈਬਨਿਟ ਮੰਤਰੀ ਨੇ ਵਿਰਾਸਤੀ ਕਲਾਵਾਂ ਨੂੰ ਬਚਾਉਣ ਦਾ ਦਿੱਤਾ ਸੱਦਾ ਹੁਸ਼ਿਆਰਪੁਰ, 11 ਜਨਵਰੀ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਨੌਜਵਾਨਾਂ ਨੂੰ ਵਿਰਾਸਤੀ ਕਲਾਵਾਂ ਨੂੰ ਬਚਾਉਣ ਦਾ ਸੱਦਾ ਦਿੱਤਾ ਅਤੇ ਆਪਣੇ ਸਭਿਆਚਾਰ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਦੇ ਹਨ। ਉਹ ਅੱਜ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਦੋ ਰੋਜ਼ਾ....
ਡਿਪਟੀ ਕਮਿਸ਼ਨਰ ਨੇ ਉਪ ਮੰਡਲ ਟਾਂਡਾ ਅਤੇ ਦਸੂਹਾ ਦੇ ਪਿੰਡਾਂ ਦਾ ਦੌਰਾ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਲਈ ਅਪਣਾਈਆਂ ਜਾ ਰਹੀਆਂ ਸਾਵਧਾਨੀਆਂ ਅਤੇ ਪਿਛਲੇ ਸੀਜ਼ਨ ਦੌਰਾਨ ਆਈਆਂ ਮੁਸ਼ਕਿਲਾਂ ਦੇ ਯੋਗ ਹੱਲ ਲਈ ਕੀਤੀ ਗੱਲਬਾਤ ਕਿਹਾ, ਐਸ.ਜੀ.ਪੀ. ਸੀ ਚੋਣਾਂ ਤਹਿਤ ਵੋਟਾਂ ਦੀ ਰਜਿਸਟਰੇਸ਼ਨ ਦਾ ਕੰਮ 29 ਫਰਵਰੀ ਤੱਕ ਹੋਵੇਗਾ ਹੁਸ਼ਿਆਰਪੁਰ, 11 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਉਪ ਮੰਡਲ ਟਾਂਡਾ ਅਤੇ ਦਸੂਹਾ ਦੇ ਪਿੰਡਾਂ ਪਿੰਡ ਤਲਵੰਡੀ ਡੱਡਿਆਂ, ਬਹਾਦਰਪੁਰ, ਪ੍ਰੇਮਪੁਰ, ਜਲਾਲਪੁਰ, ਭੂਲਪੁਰ ਅਤੇ ਦਸੂਹਾ ਦੇ ਪਿੰਡ ਚੱਕ ਬਾਮੂ ਦਾ ਦੌਰਾ ਕਰਕੇ ਜਿਥੇ ਲੋਕਾਂ ਦੀਆਂ ਸਮੱਸਿਆਵਾਂ....
ਧੂੰਏਂ ਕਾਰਨ ਦਮ ਘੁੱਟਣ ਕਰਕੇ ਔਰਤ ਦੀ ਮੌਤ, ਵਿਅਕਤੀ ਅਤੇ ਦੋ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਦਾਖਲ 
ਜਲੰਧਰ, 10 ਜਨਵਰੀ : ਜਲੰਧਰ 'ਚ ਅੰਗੀਠੀ ‘ਚੋਂ ਨਿਕਲਦੇ ਧੂੰਏਂ ਕਾਰਨ ਦਮ ਘੁੱਟਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ। ਜਦੋਂਕਿ ਔਰਤ ਅਤੇ ਦੋ ਬੱਚਿਆਂ ਤੇ ਘਰਵਾਲੇ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਾਰਾ ਪਰਿਵਾਰ ਕਮਰਾ ਬੰਦ ਕਰਕੇ ਅੰਗੀਠੀ ਬਾਲ ਕੇ ਸੌਂ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁਹੱਲਾ ਗੋਬਿੰਦਗੜ੍ਹ ਦੀ ਹੈ। ਮ੍ਰਿਤਕਾ ਦੀ ਪਛਾਣ ਕਾਜਲ ਵਜੋਂ ਹੋਈ ਹੈ। ਪੂਰਾ ਪਰਿਵਾਰ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਮ੍ਰਿਤਕਾ ਦੇ ਘਰਵਾਲਾ ਵਿਸ਼ਾਲ ਪਿਛਲੇ ਤਿੰਨ ਮਹੀਨਿਆਂ....
ਕੇਂਦਰੀ ਮੰਤਰੀ ਗਡਕਰੀ ਵੱਲੋਂ ਪੰਜਾਬ ‘ਚ 12 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ 4 ਹਜ਼ਾਰ ਕਰੋੜ ਰੁਪਏ ਦੇ 29 ਪ੍ਰਾਜੈਕਟਾਂ ਦਾ ਕੀਤਾ ਉਦਘਾਟਨ ਹੁਸ਼ਿਆਰਪੁਰ, 10 ਜਨਵਰੀ : ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਬੁੱਧਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ। ਇੱਥੇ ਉਨ੍ਹਾਂ ਨੇ 4 ਹਜ਼ਾਰ ਕਰੋੜ ਰੁਪਏ ਦੇ 29 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ 12 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਬਠਿੰਡਾ ਤੱਕ ਗ੍ਰੀਨ ਫੀਲਡ ਹਾਈਵੇਅ ਬਣਾਇਆ ਜਾਵੇਗਾ। ਇਹ 75 ਕਿਲੋਮੀਟਰ....
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ M/S “Boos Visa Consultant” ਅਤੇ M/S “Expert Education and Immigration Sevices” ਦੇ ਕੀਤੇ ਲਾਇਸੰਸ ਰੱਦ 
ਨਵਾਂਸ਼ਹਿਰ, 10 ਜਨਵਰੀ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਦੱਸਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਪ੍ਰਾਰਥੀ ਸ਼੍ਰੀ ਮਨਵੀਰ ਸੋਢੀ ਪੁੱਤਰ ਸ਼੍ਰੀ ਰਣਜੀਤ ਸਿੰਘ ਸੋਢੀ ਪਿੰਡ ਕਿਸ਼ਨਪੁਰਾ ਤਹਿਸੀਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 99/ਐਮ.ਏ./ਐਮ.ਸੀ.2 ਮਿਤੀ 24-07-2018 ਫਰਮ M/S “Boos Visa Consultant” ਕੁਲਾਮ ਰੋਡ, ਸਾਹਮਣੇ ਗੁਰੂ ਨਾਨਕ ਹਸਪਤਾਲ, ਨਵਾਂਸ਼ਹਿਰ....
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਕੀਤੇ ਲਾਇਸੰਸ ਰੱਦ 
ਨਵਾਂਸ਼ਹਿਰ, 10 ਜਨਵਰੀ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਦੱਸਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਪ੍ਰਾਰਥਣ ਸ਼੍ਰੀਮਤੀ ਮੰਜੂ ਬਾਲਾ ਪਤਨੀ ਸ਼੍ਰੀ ਰਾਜੇਸ਼ ਕੁਮਾਰ, ਵਾਸੀ ਮਕਾਨ ਨੰ: 10/126, ਗੁਰਦਾਸ ਕੋਟੇਜ਼, ਰਵੀਦਾਸ ਨਗਰ, ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 80/ਐਮ.ਏ./ਐਮ.ਸੀ.2 ਮਿਤੀ 03-07-2018 ਫਰਮ M/S “Sky Dreams Immigrational & Educational Services”....
ਪੁਲਿਸ ਵੱਲੋਂ ਰਿਕਾਰਡ ਨਾ ਪੇਸ਼ ਕੀਤੇ ਜਾਣ ਕਰਕੇ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਤੇ ਨਹੀਂ ਹੋ ਸਕੀ ਸੁਣਵਾਈ 
ਕਪੂਰਥਲਾ, 09 ਜਨਵਰੀ : ਥਾਣਾ ਸੁਭਾਨਪੁਰ ਵਿਖੇ ਦਰਜ ਕੀਤੇ ਕੇਸ ਵਿੱਚ ਅੱਜ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਦੀ ਸੁਣਵਾਈ ਮਾਣਯੋਗ ਅਦਾਲਤ ਹੋਣੀ ਸੀ, ਪਰ ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਰਿਕਾਰਡ ਨਾ ਪੇਸ਼ ਕੀਤੇ ਜਾਣ ਕਰਕੇ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਨਹੀਂ ਹੋ ਸਕੀ। ਜਿਸ ਕਾਰਨ ਖਹਿਰਾ ਦੀ ਸੁਣਵਾਈ ਫਿਰ ਮੁਲਤਵੀ ਕਰ ਦਿੱਤੀ ਗਈ ਅਤੇ ਹੁਣ ਅਗਲੀ ਕਾਰਵਾਈ 11 ਜਨਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਵੀ ਪੁਲਿਸ ਵੱਲੋਂ ਰਿਕਾਰਡ ਪੇਸ਼ ਨਾ....
ਜੁਵੇਨਾਇਲ ਜਸਟਿਸ ਐਕਟ-2015 ਅਧੀਨ ਬਾਲ ਘਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ : ਡਿਪਟੀ ਕਮਿਸ਼ਨਰ
ਅਣ-ਰਜਿਸਟਰਡ ਬਾਲ ਘਰ ਦੇ ਮੁਖੀ ’ਤੇ ਐਕਟ ਮੁਤਾਬਕ ਕੀਤੀ ਜਾਵੇਗੀ ਕਾਰਵਾਈ ਨਵਾਂਸ਼ਹਿਰ, 9 ਜਨਵਰੀ : ਜ਼ਿਲ੍ਹੇ ਅੰਦਰ 0-18 ਸਾਲ ਦੇ ਅਨਾਥ, ਬੇਸਹਾਰਾ ਜਾਂ ਦਿਵਿਆਂਗ ਬੱਚਿਆਂ ਲਈ ਚੱਲ ਰਹੇ ਬਾਲ ਘਰਾਂ ਦੀ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 41 (1) ਅਧੀਨ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਿੰਦਿਆ ਦੱਸਿਆ ਕਿ ਕੋਈ ਵੀ ਬਾਲ ਘਰ, ਜੋ ਕਿ ਉਕਤ ਐਕਟ ਅਧੀਨ ਰਜਿਸਟਰਡ ਨਹੀਂ ਹੈ, ਉਨਾਂ ਬਾਲ ਘਰਾਂ ਦੇ ਮੁਖੀ ‘ਤੇ ਜੁਵੇਨਾਇਲ ਜਸਟਿਸ ਐਕਟ 2015....
ਸਵੇਰੇ 07:00 ਵਜੇ ਤੋਂ ਰਾਤ 09:00 ਵਜੇ ਤੱਕ ਨਵਾਂਸ਼ਹਿਰ ਵਿਚੋਂ ਓਵਰਲੋਡਡ ਹੈਵੀ ਵਾਹਨਾਂ ਦੇ ਲੰਘਣ/ਦਾਖਲ ਹੋਣ ‘ਤੇ ਪਾਬੰਦੀ: ਜ਼ਿਲ੍ਹਾ ਮੈਜਿਸਟਰੇਟ 
ਨਵਾਂਸ਼ਹਿਰ, 9 ਜਨਵਰੀ : ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆ ਹੋਇਆ ਸ਼ਹਿਰ ਨਵਾਂਸ਼ਹਿਰ ਵਿਚੋਂ ਸਮਾਂ ਸਵੇਰੇ 07:00 ਵਜੇ ਤੋਂ ਰਾਤ 09:00 ਵਜੇ ਤੱਕ ਓਵਰਲੋਡਡ ਹੈਵੀ ਵਾਹਨਾਂ (ਬੱਜਰੀ, ਸੀਮਿੰਟ, ਰੇਤ, ਮਿੱਟੀ, ਸਰੀਆ, ਓਵਰਲੋਡਡ ਤੂੜੀ/ਫੱਕ ਵਾਲੀਆਂ ਟਰਾਲੀਆਂ/ਟਰੱਕ, ਕਮਰਸ਼ੀਅਲ ਤੌਰ ਤੇ ਜਾਣ ਵਾਲਾ ਸਮਾਨ ਆਦਿ) ਨੂੰ ਲੰਘਣ/ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ....
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ M/S “JAY PEE TRVELS”  ਅਤੇ “Loyal wise study” ਦਾ ਕੀਤਾ ਲਾਇਸੰਸ ਰੱਦ 
ਨਵਾਂਸ਼ਹਿਰ, 9 ਜਨਵਰੀ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਦੱਸਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਪ੍ਰਾਰਥੀ ਸ਼੍ਰੀ ਪ੍ਰਸ਼ੋਤਮ ਸਿੰਘ ਪੁੱਤਰ ਸ਼੍ਰੀ ਜੋਗਿੰਦਰ ਸਿੰਘ ਵਾਸੀ ਮੁੱਸਾਪੁਰ, ਤਹਿਸੀਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 14/ਐਮ.ਏ./ਐਮ.ਸੀ.2 ਮਿਤੀ 28-08-2015 ਫਰਮ M/S “JAY PEE TRVELS” ਸਾਹਮਣੇ ਅਨਮੋਲ ਪੈਲਸ, ਜੀ.ਟੀ. ਰੋਡ, ਬੰਗਾ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ....
ਜ਼ਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਵੱਲੋ ਅੰਡਰ ਟਰਾਇਲ ਰੀਵਿਉ ਕਮੇਟੀ ਅਤੇ ਬਾਲ ਨਿਆਂ ਬੋਰਡ  ਦੀ ਕੀਤੀ  ਮੀਟਿੰਗ
9 ਮਾਰਚ ਨੂੰ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ ਨਵਾਂਸ਼ਹਿਰ, 9 ਜਨਵਰੀ : ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ -ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਵੱਲੋ ਅੰਡਰ ਟਰਾਇਲ ਰੀਵਿਉ ਕਮੇਟੀ ਅਤੇ ਬਾਲ ਨਿਆਂ ਬੋਰਡ ਦੀ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਸੀ. ਜੇ. ਐਮ-ਕਮ-ਸਕੱਤਰ ਕਮਲਦੀਪ ਸਿੰਘ ਧਾਲੀਵਾਲ, ਜੱਜ ਬਾਲ ਨਿਆਂ ਬੋਰਡ ਮੈਡਮ ਕੋਂਪਲ ਧੰਜਲ, ਡੀ.ਐਸ.ਪੀ ਲਖਵੀਰ ਸਿੰਘ, ਸਹਾਇਕ ਕਮਿਸ਼ਨਰ....
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕੀਤੇ ਲਾਇਸੰਸ ਰੱਦ 
ਨਵਾਂਸ਼ਹਿਰ, 8 ਜਨਵਰੀ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਦੱਸਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਪ੍ਰਾਰਥੀ ਸ਼੍ਰੀ ਅਮਿਤ ਜੈਨ ਪੁੱਤਰ ਅਨਿਲ ਕੁਮਾਰ ਜੈਨ, ਵਾਸੀ 8/283, ਗੁਲਸ਼ਨ ਬਾਜ਼ਾਰ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 60/ਐਮ.ਏ./ਐਮ.ਸੀ.2 ਮਿਤੀ 08-02-2017 ਫਰਮ M/S “British Book” ਬੰਗਾ ਰੋਡ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ....
ਐਸ.ਡੀ.ਐਮ ਨੇ ਸਹਿਕਾਰੀ ਖੇਤੀਬਾੜੀ ਸੁਸਾਇਟੀ ਦਾ ਕੀਤਾ ਦੌਰਾ
ਨਵਾਂਸ਼ਹਿਰ, 8 ਜਨਵਰੀ : ਐਸ.ਡੀ.ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਨੇ ਸਬ ਡਵੀਜ਼ਨ ਨਵਾਂਸ਼ਹਿਰ ਵਿੱਚ ਪਿੰਡ ਬੇਗਮਪੁਰ (ਬਹੁ ਸਹਿਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸੁਸਾਇਟੀ ਲਿਮਿਟਡ ਬੇਗਮਪੁਰ) ਵਿੱਚ ਪਿਛਲੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੇ ਦਿੱਤੇ ਗਏ ਸੁਝਾਵਾਂ ਅਨੁਸਾਰ ਦੂਜੇ ਪਿੰਡਾਂ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪਿੰਡ ਪੱਲੀਆਂ ਖੁਰਦ ਦਾ ਵੀ ਦੌਰਾ ਕੀਤਾ। ਪਿੰਡ ਪੱਲੀਆਂ ਖੁਰਦ ਦੇ ਲੋਕਲ ਕਿਸਾਨਾਂ ਦੀਆਂ....