ਯੁਵਰਾਜ ਸਿੰਘ ਨੇ 12 ਵੀਂ ਕਲਾਸ ਵਿਚੋਂ 96% ਅੰਕ ਕੀਤੇ ਪ੍ਰਾਪਤ ; ਜ਼ਿਲ੍ਹਾ ਮਾਨਸਾ ਵਿੱਚੋਂ ਹਾਸਲ ਕੀਤਾ ਦੂਸਰਾ ਸਥਾਨ

ਚੰਡੀਗੜ੍ਹ, 17 ਮਈ 2025 : ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਟਾਊਨ ਦੇ ਰਹਿਣ ਵਾਲੇ ਯੁਵਰਾਜ ਸਿੰਘ ਨੇ 12 ਵੀਂ ਜਮਾਤ (ਸੂਪਰ ਮੈਡੀਕਲ) ਵਿਚੋਂ 96% ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਮਾਨਸਾ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਯੁਵਰਾਜ ਦੀ ਇਸ ਪ੍ਰਾਪਤੀ ਤੇ ਜਿੱਥੇ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਉਸਦੇ ਅਧਿਆਪਕ ਵੀ ਉਸਦੀ ਇਸ ਉਪਲੱਬਧੀ ਤੇ ਮਾਣ ਮਹਿਸੂਸ ਕਰ ਰਹੇ ਹਨ। ਯੁਵਰਾਜ ਸਿੰਘ ਦੇ ਮਾਤਾ-ਪਿਤਾ ਦੋਵੇਂ ਹੀ ਪੇਸ਼ੇ ਤੋਂ ਅਧਿਆਪਕ ਹਨ। ਉਸਦੇ ਪਿਤਾ ਸਤਨਾਮ ਸਿੰਘ ਸੱਤਾ ਅਹਿਮਦਪੁਰ ਮਾਨਸਾ ਵਿਖੇ ਬਤੌਰ ਡੀਪੀ ਸੇਵਾ ਨਿਭਾਅ ਰਹੇ ਹਨ।