ਪੰਜਾਬ 'ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਯਾਤਰੀਆਂ ਨੂੰ ਕਰਨਾ ਪਿਆ ਪਰੇਸ਼ਾਨੀਆਂ ਦਾ ਸਾਹਮਣਾ

ਚੰਡੀਗੜ੍ਹ, 18 ਦਸੰਬਰ 2024 : ਪੰਜਾਬ-ਹਰਿਆਣਾ ਸਰਹੱਦ ਤੇ ਸ਼ੰਭੂ-ਖਨੌਰੀ ਸਰਹੱਦ ਤੇ ਹੜਤਾਲ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਅੱਜ ਪੰਜਾਬ ਭਰ ਵਿੱਚ ਰੇਲਾਂ ਰੋਕੀਆਂ ਗਈਆਂ। ਹਰ ਜ਼ਿਲ੍ਹੇ ਵਿੱਚ ਕਿਸਾਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲ ਪਟੜੀਆਂ ‘ਤੇ ਬੈਠੇ ਰਹੇ। ਲੁਧਿਆਣਾ ਦੇ ਸਾਹਨੇਵਾਲ ਵਿੱਚ ਕਿਸਾਨਾਂ ਵੱਲੋਂ ਰੇਲ ਪਟੜੀ ਤੇ ਬੈਠਣ ਕਾਰਨ ਦਿੱਲੀ-ਅੰਮ੍ਰਿਤਸਰ-ਦਿੱਲੀ ਮਾਰਗ ਤੇ ਰੇਲ ਆਵਾਜਾਈ ਠੱਪ ਹੋ ਗਈ। ਸ਼ਾਨ-ਏ-ਪੰਜਾਬ ਐਕਸਪ੍ਰੈਸ, ਕਰਮਭੂਮੀ ਐਕਸਪ੍ਰੈਸ, ਸਿਆਲਦਾਹ ਐਕਸਪ੍ਰੈਸ ਅਤੇ ਦਾਦਰ ਐਕਸਪ੍ਰੈਸ ਸਮੇਤ ਚਾਰ ਯਾਤਰੀ ਰੇਲ ਗੱਡੀਆਂ ਲੁਧਿਆਣਾ ਸਟੇਸ਼ਨ ਤੇ ਫਸੀਆਂ ਰਹੀਆਂ। ਫਿਲੌਰ, ਫਗਵਾੜਾ, ਜਲੰਧਰ, ਬਿਆਸ ਅਤੇ ਖੰਨਾ, ਸਰਹਿੰਦ, ਰਾਜਪੁਰਾ ਅਤੇ ਅੰਬਾਲਾ ਨੇੜੇ ਕਈ ਗੱਡੀਆਂ ਸਿਗਨਲ ਦੀ ਉਡੀਕ ਵਿੱਚ ਖੜ੍ਹੀਆਂ ਸਨ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਦਾ ਜੋ ਰੇਲ ਰੋਕੋ ਅੰਦੋਲਨ ਹੈ, ਉਹ ਪੰਜਾਬ 'ਚ ਕਰੀਬ 55 ਥਾਵਾਂ 'ਤੇ 23 ਜ਼ਿਲ੍ਹਿਆਂ ਵਿੱਚੋਂ ਸਾਨੂੰ ਖਬਰਾਂ ਮਿਲ ਰਹੀਆਂ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਅੰਦੋਲਨ ਹੋਰ ਵੀ ਵਧੇਗਾ। ਉਨ੍ਹਾਂ ਨੇ ਕਿਹਾ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਆਫੀ , ਸੀਟੂ 25 ਅਨੁਸਾਰ ਫਸਲਾਂ ਦੇ ਭਾਅ, ਲਖੀਮਪੁਰ ਖੀਰੀਦਨ ਸਾਹਿਬ, ਮਜ਼ਦੂਰਾਂ ਦੀ 200 ਤੇ ਨਰੇਗਾ ਚੰਗੀ ਦਿਹਾੜੀ ਅਤੇ ਪ੍ਰਾਈਵੇਟ ਬਿਜਲੀ ਕਰਨ ਦਾ ਬਿੱਲ ਵਾਪਸ ਲਿਆ ਜਾਵੇ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਹੁਣ ਦਿੱਲੀ ਦਾ ਪ੍ਰਦੂਸ਼ਣ ਦਾ ਇੰਡੈਕਸ 400 ਤੋਂ ਪਾਰ ਚਲਾ ਗਿਆ ਹੈ, ਹੁਣ ਕਿਉਂ ਨਹੀਂ ਕੋਈ ਚੈਨਲ 'ਤੇ ਰੌਲਾ ਪਾਉਂਦਾ। ਕਿਹਾ ਕਿ ਕੱਲੀ ਸਾਡੀ ਪਰਾਲੀ ਨੂੰ ਅੱਗ ਲੱਗੀ ਜਾਂ ਹਰਿਆਣੇ ਦੀ ਪਰਾਲੀ ਕਾਰਨ ਹੀ ਪ੍ਰਦੂਸ਼ਣ ਹੁੰਦਾ ਸੀ। ਕਿਹਾ ਕਿ ਇਹਦਾ ਮਤਲਬ ਤਾਂ ਇਹ ਕਿ ਸਿਰਫ ਕਿਸਾਨ ਨੂੰ ਹੀ ਦੋਸ਼ੀ ਮੰਨਿਆ ਸੀ ਇਸ ਕਰਕੇ ਪਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਿਆ ਜਾਵੇ ਸਾਡੀਆਂ ਮੀਟਿੰਗਾਂ ਚ ਵੀ ਮੰਨੇ ਸੀਗੇ ਇਹ ਵੀ ਮੰਗ ਵਿੱਚ ਹੈਗੀ ਆ ਔਰ ਆਦੀ ਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਲਾਗੂ ਕੀਤੀ ਜਾਂਦਾ ਹੈ। ਪਠਾਨਕੋਟ ਜ਼ਿਲ੍ਹੇ 'ਚ ਦੋ ਥਾਵਾਂ 'ਤੇ ਕਿਸਾਨਾਂ ਨੇ ਰੇਲ ਪਟੜੀ ਜਾਮ ਕਰ ਦਿੱਤੀ ਹੈ, ਉਥੇ ਹੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਜੰਮੂ ਅਤੇ ਜਲੰਧਰ ਵਿਖੇ ਕਿਸਾਨਾਂ ਨੇ ਧਰਨਾ ਦਿੱਤਾ ਹੈ ਪਠਾਨਕੋਟ ਅੰਮ੍ਰਿਤਸਰ ਰੇਲਵੇ ਟ੍ਰੈਕ ਪਰਮਾਨੰਦ ਸਟੇਸ਼ਨ ਦੇ ਕੋਲ 12:00 ਤੋਂ 3:00 ਵਜੇ ਤੱਕ ਧਰਨਾ ਦਿੱਤਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਰਨਤਾਰਨ ਵਿੱਚ ਜ਼ਿਲ੍ਹਾ ਪ੍ਰਧਾਨ ਸਤਿਨਾਮ ਸਿੰਘ ਮਾਨੋਚਾਹਲ ਦੀ ਅਗਵਾਹੀ ਵਿੱਚ ਤਰਨਤਾਰਨ, ਪੱਟੀ, ਖਡੂਰ ਸਾਹਿਬ, ਵਿਖੇ ਰੇਲਾਂ ਦਾ ਚੱਕਾ ਜਾਮ ਕਰਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ।ਬਠਿੰਡਾ ਜ਼ਿਲੇ ਵਿੱਚ ਤਿੰਨ ਥਾਵਾਂ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਗਏ, ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਬਠਿੰਡਾ ਦੇ ਰੇਲਵੇ ਜੰਕਸ਼ਨ ਤੇ ਮੁਲਤਾਨੀਆ ਪੁਲਿਸ ਥੱਲੇ ਮੌੜ ਮੰਡੀ ਰੇਲਵੇ ਸਟੇਸ਼ਨ ਅਤੇ ਰਾਮਪੁਰਾ ਫੂਲ ਸਟੇਸ਼ਨ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਚੋਂ ਰੇਲਵੇ ਲਾਈਨਾਂ ਤੇ ਚੱਕਾ ਜਾਮ ਕੀਤਾ ਗਿਆ। ਜਿਸ ਦੀ ਵਜ੍ਹਾ ਨਾਲ ਦਿੱਲੀ ਤੋਂ ਫਿਰੋਜ਼ਪੁਰ ਜਾਣ ਵਾਲੀਆਂ ਯਾਤਰੀਆਂ ਨਾਲ ਭਰੀ ਟ੍ਰੇਨ ਵਿੱਚ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਕ ਯਾਤਰੀਆਂ ਦੇ ਨਾਲ ਭਰੀ ਹੋਈ ਗੱਡੀ ਕਈ ਘੰਟੇ ਮਾਨਸਾ ਰੇਲਵੇ ਸਟੇਸ਼ਨ ਤੇ ਰੋਕ ਕੇ ਰੱਖੀ ਅਤੇ ਯਾਤਰੀਆਂ ਨੂੰ ਕਿਸਾਨਾਂ ਦਾ ਧਰਨਾ ਖਤਮ ਹੋਣ ਦਾ ਇੰਤਜ਼ਾਰ ਕਰਨਾ ਪਿਆ। ਮੋਗਾ 'ਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਰੋਕ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਨਾਲਾ ਵਿੱਚ ਵੀ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਾਮ ਕੀਤਾ।