ਤੈਨੂੰ ਤੀਆਂ ਤੇ ਮਿਲਣ ਮੈਂ ਆਵਾਂ
ਜੇ ਗਲ ਲੱਗ ਮਿਲੇ ਸੋਹਣਿਆਂ
ਬਾਹਾਂ ਘੁੱਟ ਕੇ ਗਲੇ ਦੇ ਵਿੱਚ ਪਾਵਾਂ
ਜੇ ਗਲ ਲੱਗ ਮਿਲੇਂ ਸੋਹਣਿਆਂ
ਮਹੀਨਾਂ ਸਾਉਣ ਦਾ ਤੇ ਰੁੱਤ ਆਈ ਪਿਆਰ ਦੀ
ਇਹ ਤੇਰੀਆਂ ਯਾਦਾਂ ਨੂੰ ਵਾਜਾਂ ਮਾਰਦੀ
ਜਦੋ ਗਿੱਧੇ ਵਿੱਚ ਨੱਚਾਂ ਵੇ ਮੈਂ ਅੱਗ ਬਣ ਮੱਚਾਂ
ਬੋਲੀ ਤੇਰੇ ਵੇ ਮੈਂ ਨਾਂ ਤੇ ਪਾਵਾਂ
ਜੇ ਗਲ ਲੱਗ ਮਿਲੇਂ ਸੋਹਣਿਆਂ
ਤੈਨੂੰ ਤੀਆਂ ਤੇ ਮਿਲਣ