news

Jagga Chopra

Articles by this Author

ਜਲੰਧਰ 'ਚ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ, 1 ਵਿਅਕਤੀ ਦੀ ਮੌਤ

ਜਲੰਧਰ 21 ਸਤੰਬਰ 2024 : ਜਲੰਧਰ 'ਚ ਆਈਸ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ ਹੋਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਫੈਕਟਰੀ ਅੰਦਰ ਫਸੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸਦੀ ਪੁਸ਼ਟੀ ਹੋ ​​ਗਈ ਹੈ। ਜਦਕਿ ਦੂਜੇ ਸਾਥੀ ਨੂੰ ਬਾਹਰ ਕੱਢ ਲਿਆ ਗਿਆ ਹੈ। ਫੈਕਟਰੀ ਨੇੜਿਓਂ ਲੰਘ ਰਹੇ ਦੋ ਪ੍ਰਵਾਸੀ ਬੇਹੋਸ਼ ਹੋ ਗਏ ਸਨ, ਜਿਨ੍ਹਾਂ ਦੀ ਸਿਹਤ ਹੁਣ ਠੀਕ ਹੈ। ਪੁਲਿਸ ਨੇ ਪੂਰੀ

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵਲੋਂ ਪੰਜਾਬ ਨੂੰ ਮਿਲੀ 1000 ਕਰੋੜ ਦੀ ਵਿੱਤੀ ਸਹਾਇਤਾ : ਰਾਜ ਸਭਾ ਮੈਂਬਰ ਸਾਹਨੀ

ਚੰਡੀਗੜ੍ਹ, 21 ਸਤੰਬਰ 2024 : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਭਾਗ 1 ਦੇ 55,000 ਕਰੋੜ ਰੁਪਏ ਵਿੱਚੋਂ ਪੰਜਾਬ ਲਈ 994 ਕਰੋੜ ਰੁਪਏ ਦੀ ਰਾਸ਼ੀ 50 ਸਾਲਾਂ ਦੇ ਵਿਆਜ ਮੁਕਤ ਕਰਜ਼ੇ ਨਾਲ ਵਿੱਤੀ ਸਹਾਇਤਾ ਵਜੋਂ ਅਲਾਟ ਕੀਤੀ ਹੈ। ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਜੋ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ

ਲੇਬਨਾਨ ਵਿੱਚ ਇਜ਼ਰਾਇਲੀ ਫੌਜ ਨੇ ਕੀਤਾ ਹਮਲਾ, 9 ਲੋਕਾਂ ਦੀ ਮੌਤ, 58 ਜ਼ਖਮੀ 

ਬੇਰੂਤ, 21 ਸਤੰਬਰ 2024 : ਲੇਬਨਾਨ ਦੀ ਰਾਜਧਾਨੀ ਬੇਰੂਤ 'ਚ ਇਜ਼ਰਾਇਲੀ ਫੌਜ ਦੇ ਹਮਲੇ 'ਚ ਹਿਜ਼ਬੁੱਲਾ ਕਮਾਂਡਰ ਇਬਰਾਹਿਮ ਅਕੀਲ ਮਾਰਿਆ ਗਿਆ। ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਦੇ ਗੜ੍ਹ 'ਤੇ ਨਿਸ਼ਾਨਾ ਬਣਾ ਕੇ ਹਮਲੇ ਦੀ ਪੁਸ਼ਟੀ ਕੀਤੀ ਹੈ। ਲੇਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਇਨ੍ਹਾਂ ਹਮਲਿਆਂ 'ਚ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 58 ਹੋਰ ਜ਼ਖਮੀ ਹੋਏ ਹਨ। ਇਬਰਾਹਿਮ ਅਕੀਲ

ਸਰਹੱਦ ਪਾਰੋਂ ਨਸ਼ਾ ਤੇ ਹਥਿਆਰ ਤਸਕਰੀ ਕਰਨ ਵਾਲੇ ਦੋ ਅਪਰਾਧੀ ਗ੍ਰਿਫਤਾਰ

ਅੰਮ੍ਰਿਤਸਰ, 21 ਸਤੰਬਰ 2024 : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਖੁਫੀਆ ਸੂਚਨਾ ਦੇ ਆਧਾਰ 'ਤੇ ਚਲਾਈ ਗਈ ਕਾਰਵਾਈ 'ਚ ਪੁਲਿਸ ਨੇ ਮਾਡਿਊਲ ਨਾਲ ਜੁੜੇ ਦੋ ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰੀ ਨਾਲ ਪੁਲਿਸ ਨੇ ਕੁੱਲ 4 ਗਲੋਕ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ

ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਹਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਹੋਵੇ ਸਖ਼ਤ ਕਾਰਵਾਈ : ਐਡਵੋਕੇਟ ਧਾਮੀ

ਅੰਮ੍ਰਿਤਸਰ, 21 ਸਤੰਬਰ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਓੜੀਸਾ ’ਚ ਭੁਵਨੇਸ਼ਵਰ ਦੇ ਇੱਕ ਪੁਲਿਸ ਥਾਣੇ ਵਿੱਚ ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਕੀਤੇ ਗਏ ਹਮਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਰਕਾਰ ਪਾਸੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ

ਵਿਧਾਇਕ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਦਾ ਦੇਹਾਂਤ

ਅੰਮ੍ਰਿਤਸਰ, 21 ਸਤੰਬਰ, 2024 : ‘ਆਮ ਆਦਮੀ ਪਾਰਟੀ’ ਦੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੀ ਜੀਵਨ ਸਾਥਣ ਮਧੂਮਿਤਾ ਦਾ ਅਚਾਨਕ ਦਿਹਾਂਤ ਹੋ ਗਿਆ। ਉਹਨਾਂ ਦੀ ਤਬੀਅਤ ਪਿਛਲੇ ਕੁਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ ਅੱਜ ਤੜਕੇ ਹੀ ਉਨ੍ਹਾਂ ਨੇ ਆਖ਼ਰੀ ਸਾਹ

ਪੰਜਾਬ ਆਪਣੇ ਬ੍ਰਾਂਡ ਅਧੀਨ ਬਾਜ਼ਾਰ 'ਚ ਉਤਾਰੇਗਾ ਰੇਸ਼ਮ ਉਤਪਾਦ : ਚੇਤਨ ਸਿੰਘ ਜੌੜਾਮਾਜਰਾ 

ਚੰਡੀਗੜ੍ਹ, 21 ਸਤੰਬਰ 2024 : ਖੇਤੀ ਦੇ ਸਹਾਇਕ ਕਿੱਤਿਆਂ ਨਾਲ ਜੁੜੇ ਉਤਪਾਦ ਆਪਣੇ ਬ੍ਰਾਂਡ ਤਹਿਤ ਬਾਜ਼ਾਰ ਵਿੱਚ ਵੇਚ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਹੁਣ ਆਪਣੇ ਬ੍ਰਾਂਡ ਅਧੀਨ ਸੂਬੇ ਦੇ ਰੇਸ਼ਮ ਉਤਪਾਦ ਮਾਰਕੀਟ ਵਿੱਚ ਉਤਾਰਨ ਵੱਲ ਵੱਡੀ ਪਹਿਲਕਦਮੀ ਕੀਤੀ ਹੈ। ਇਥੇ ਮੈਗਸੀਪਾ ਵਿਖੇ ਸਿਲਕ ਦਿਵਸ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ

ਘਰੇਲੂ ਬਗੀਚੀ ਵਿਚ ਸਬਜ਼ੀਆਂ ਜ਼ਰੂਰ ਬੀਜੋ
  • ਡਿਪਟੀ ਕਮਿਸ਼ਨਰ ਵੱਲੋਂ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਜਾਰੀ
  • ਕਿੱਟਾਂ ਬਾਗਬਾਨੀ ਵਿਭਾਗ ਦੇ ਬਲਾਕ ਪੱਧਰ ਦੇ ਦਫ਼ਤਰ ਪਟਿਆਲਾ, ਸਮਾਣਾ, ਰਾਜਪੁਰਾ ਅਤੇ ਨਾਭਾ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ : ਡਿਪਟੀ ਡਾਇਰੈਕਟਰ ਬਾਗਬਾਨੀ

ਪਟਿਆਲਾ, 21 ਸਤੰਬਰ 2024 : ਹਰ ਇੱਕ ਵਿਅਕਤੀ ਨੂੰ ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਉਗਾ ਕੇ ਵਰਤੋਂ ਕਰਨੀ

ਪਰਾਲੀ ਪ੍ਰਬੰਧਨ ਲਈ ਵਿਦਿਆਰਥੀ ਮੋਹਰੀ ਭੂਮਿਕਾ ਨਿਭਾਉਣ : ਡਾ. ਜਗਦੀਸ਼ ਸਿੰਘ 
  • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿੱਚ ਕਰਵਾਇਆ ਜਾਗਰੂਕਤਾ ਸਮਾਗਮ

ਬਰਨਾਲਾ, 21 ਸਤੰਬਰ 2024 : ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਸੀ .ਆਰ .ਐਮ ਦੀ ਆਈ .ਈ .ਸੀ ਗਤੀਵਿਧੀ ਤਹਿਤ ਸਕੂਲ ਵਿੱਚ ਪਲੇਠਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਜਾਗਰੂਕਤਾ

ਖੇਡਾਂ ਵਤਨ ਪੰਜਾਬ ਦੀਆਂ- 2024 ਅਧੀਨ ਰਾਜ ਪੱਧਰੀ ਮੁਕਾਬਲਿਆਂ ਲਈ ਟਰਾਇਲ 27 ਨੂੰ

ਬਰਨਾਲਾ, 21 ਸਤੰਬਰ 2024 : ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਮਿਤੀ 11 ਅਕਤੂਬਰ ਤੋਂ 9 ਨਵੰਬਰ 2024 ਤੱਕ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਰੋਲਰ ਸਕੇਟਿੰਗ, ਰਗਬੀ, ਜਿਮਨਾਸਟਿਕ, ਆਰਚਰੀ, ਵੁਸ਼ੁ, ਫੈਨਸਿੰਗ