ਫ਼ਤਹਿਗੜ੍ਹ ਸਾਹਿਬ, 08 ਸਤੰਬਰ : “ਖੇਡਾਂ ਵਤਨ ਪੰਜਾਬ ਦੀਆਂ-2023” ਤਹਿਤ ਬਲਾਕ ਅਮਲੋਹ ਖੇਡਾਂ ਦੇ ਪਹਿਲੇ ਦਿਨ 08 ਵੱਖ-ਵੱਖ ਗੇਮਾਂ ਐਥਲੈਟਿਕਸ, ਵਾਲੀਬਾਲ ਸ਼ੂਟਿੰਗ ਅਤੇ ਸਮੈਸ਼ਿੰਗ, ਰੱਸਾ-ਕੱਸੀ, ਫੁੱਟਬਾਲ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ ਅਤੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਕੁਲਦੀਪ ਚੁੱਘ ਨੇ ਦੱਸਿਆ ਕਿ ਇਸ ਖਾਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ.ਦਰਸ਼ਨ ਸਿੰਘ ਭੱਦਲਥੂਹਾ ਵਾਈਸ ਪ੍ਰਧਾਨ, ਵੀ.ਸੀ.ਵਿੰਗ ਪੰਜਾਬ ਆਮ ਆਦਮੀ ਪਾਰਟੀ ਵੱਲੋਂ ਸ਼ਿਰਕਤ ਕੀਤੀ ਗਈ। ਸ਼੍ਰੀ ਚੁੱਘ ਨੇ ਦੱਸਿਆ ਕਿ ਬਲਾਕ ਅਮਲੋਹ ਵਿਚ ਖੋ-ਖੋ ਲੜਕੀਆਂ, ਅੰਡਰ-14 ਵਿੱਚ ਬੁੱਗਾ ਕਲਾਂ ਦੀ ਟੀਮ ਨੇ ਜੀ.ਆਰ.ਐੱਸ. ਦੀ ਟੀਮ ਨੂੰ 8-2 ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਖੋ-ਖੋ ਲੜਕੀਆਂ, ਅੰਡਰ-14 ਵਿੱਚ ਲਾਈਨਜ਼ ਮਾਡਲ ਦੀ ਟੀਮ ਨੇ ਨੂਰਪੁਰਾ ਦੀ ਟੀਮ ਨੂੰ 8-2 ਦੇ ਫਰਕ ਨਾਲ ਹਰਾਇਆ। ਲੜਕੀਆਂ, ਅੰਡਰ-14 ਮਾਜਰੀ ਕਿਸ਼ਨੇਵਾਲੀ ਦੀ ਟੀਮ ਨੇ ਭੱਦਲਥੂਹਾ ਦੀ ਟੀਮ ਨੂੰ 8-1 ਦੇ ਫਰਕ ਨਾਲ ਹਰਾਇਆ। ਓਹਨਾਂ ਹੋਰ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ: ਲੜਕੀਆਂ ਅੰਡਰ-17 ਵਿੱਚ ਸ.ਸੀ.ਸੈ.ਸਕੂਲ ਮੰਡੀ ਗੋਬਿੰਦਗੜ੍ਹ ਦੀ ਟੀਮ ਨੇ ਸ.ਸੀ.ਸੈ.ਸਕੂਲ ਅਮਲੋਹ ਦੀ ਟੀਮ ਨੂੰ 26-1 ਦੇ ਫਰਕ ਨਾਲ ਹਰਾਇਆ। ਵਾਲੀਬਾਲ (ਅੰਡਰ-14 ਲੜਕੀਆਂ ਵਿਚ ਪਹਿਲਾ ਸਥਾਨ- ਸ.ਹਾਈ ਸਕੂਲ ਬੁੱਗਾ ਕਲਾਂ. ਦੂਜਾ ਸਥਾਨ-ਐੱਸ.ਡੀ.ਮਾਡਲ ਗੋਬਿੰਦਗੜ੍ਹ, ਅੰਡਰ-17 ਲੜਕੀਆਂ ਵਿਚ ਪਹਿਲਾ ਸਥਾਨ- ਐੱਸ.ਡੀ.ਮਾਡਲ ਗੋਬਿੰਦਗੜ੍ਹ , ਦੂਜਾ ਸਥਾਨ- ਸ.ਹਾਈ ਸਕੂਲ ਬੁੱਗਾ ਕਲਾਂ । ਅਥਲੈਟਿਕਸ, ਲੜਕੇ ਅੰ. 400 ਮੀ. ਪਹਿਲਾ ਸਥਾਨ:-ਉਮੇਸ਼, ਦੂਜਾ ਸਥਾਨ- ਸੁਖਦੀਪ, ਤੀਜਾ ਸਥਾਨ- ਆਸ਼ੀਸ਼ ਕੁਮਾਰ ਨੇ ਹਾਸਲ ਕੀਤਾ। ਇਸ ਮੌਕੇ ਸ਼੍ਰੀ ਮੁਨੀਸ਼ ਕੁਮਾਰ ਹਾਕੀ ਕੋਚ, ਸ਼੍ਰੀ ਯਾਦਵਿੰਦਰ ਸਿੰਘ ਵਾਲੀਬਾਲ ਕੋਚ, ਸ਼੍ਰੀ ਕੁਲਵਿੰਦਰ ਸਿੰਘ ਹੈਂਡਬਾਲ ਕੋਚ, ਸ਼੍ਰੀ ਰਮਣੀਕ ਅਹੁਜਾ ਬਾਸਕਿਟਬਾਲ