ਰਾਏਕੋਟ/ਲੁਧਿਆਣਾ, 09 ਫਰਵਰੀ (ਰਘਵੀਰ ਸਿੰਘ ਜੱਗਾ) : ਯੰਗ ਸਪੋਰਟਸ ਕਲੱਬ ਵਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪ੍ਰਧਾਨ ਬੂਟਾ ਸਿੰਘ ਛਾਪਾ ਦੀ ਅਗਵਾਈ ’ਚ ਸਥਾਕ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ’ਚ ਕਰਵਾਏ ਜਾ ਰਹੇ 20ਵੇਂ ਸਲਾਨਾ ਖੇਡ ਮੇਲੇ ਦੇ ਅੱਜ ਦੂਜੇ ਦਿਨ ਕਬੱਡੀ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਖੇਡੇ ਗਏ ਕਬੱਡੀ 65 ਕਿੱਲੋ ਦੇ ਫਾਈਨਲ ਮੁਕਾਬਲੇ ’ਚ ਜੌਹਲਾਂ ਪਿੰਡ ਦੀ ਟੀਮ ਨੇ ਚਾਊਂਕੇ ਦੀ ਟੀਮ ਨੂੰ ਹਰਾ ਕੇ ਬਾਜੀ ਮਾਰੀ। ਜੇਤੂ ਟੀਮਾਂ ਨੂੰ ਇਨਾਮ ਹੈਪੀ ਰਾਏ ਯੂਕੇ ਵਲੋਂ ਦਿੱਤੇ ਗਏ। ਇਸ ਮੁਕਾਬਲੇ ’ਚ ਸਰਬੋਤਮ ਧਾਵੀ ਲਾਭ ਜੌਹਲਾਂ ਅਤੇ ਸਰਬੋਤਮ ਜਾਫ਼ੀ ਪਾਲੇ ਨੂੰ ਚੁਣਿਆ ਗਿਆ। ਜਿੰਨ੍ਹਾਂ ਨੂੰ ਸੰਦੀਪ ਸਿੱਧੂ ਜੌਹਲਾਂ ਅਤੇ ਅਮਨ ਸਿੱਧੂ ਜੌਹਲਾਂ ਵਲੋਂ ਵਾਟਰ ਫਿਲਟਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਕਬੱਡੀ ਓਪਨ (ਨਿਰੋਲ ਪਿੰਡ ਵਾਰ) ਦੇ ਮੁਕਾਬਲੇ ਵੀ ਸ਼ੁਰੂ ਕਰਵਾਏ ਗਏ। ਜਿੰਨ੍ਹਾਂ ਦਾ ਖੇਡ ਪ੍ਰੇਮੀਅੰ ਵਲੋਂ ਭਰਪੂਰ ਆਨੰਦ ਮਾਣਿਆ ਗਿਆ। ਕਲੱਬ ਪ੍ਰਧਾਨ ਬੂਟਾ ਸਿੰਘ ਛਾਪਾ ਨੇ ਦੱਸਿਆ ਕਿ 10 ਫਰਵਰੀ ਦਿਨ ਸ਼ਨੀਵਾਰ ਨੂੰ ਟੂਰਨਾਮੈਂਟ ਦੌਰਾਨ ਕਬੱਡੀ ਓਪਨ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਕਬੱਡੀ ਓਪਨ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ ਡੇਢ ਲੱਖ ਰੁਪਏ ਨਗਦ ਅਤੇ ਦੂਜਾ ਇਨਾਮ 1 ਲਿੱਖ ਰੁਪਏ ਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੱਬਡੀ ਓਪਨ ਦੇ ਸਰਬੋਤਮ ਜਾਫੀ ਅਤੇ ਧਾਵੀ ਨੂੰ ਵੀ 1-1 ਲੱਖ ਦਾ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਜਗਤਾਰ ਸਿੰਘ ਸੰਤ, ਸ਼ੁਗਲ ਸਿੰਘ ਸਿੱਧੂ, ਡਾ. ਬਲਵਿੰਦਰ ਸ਼ਰਮਾਂ, ਸੰਦੀਪ ਸਿੰਘ ਸਿੱਧੂ ਜੌਹਲਾ, ਡਾ. ਸ਼ਰਮਾਂ ਕਬੱਡੀ ਕੋਚ, ਰਵਿੰਦਰਪਾਲ ਸਿੰਘ ਗਰੇਵਾਲ, ਭੁਪਿੰਦਰ ਸਿੰਘ ਭਿੰਦਾ ਬੋਪਾਰਾਏ, ਜੋਰਾ ਸਿੰਘ ਰਾਏ, ਗਗਨ ਰਾਏਕੋਟ, ਗਿੰਨੀ ਤੱਤਲਾ (ਕਬੱਡੀ ਖਿਡਾਰੀ), ਯਸਪਾਲ ਸਿੰਘ ਬਿੱਟੂ, ਅਮਰਜੀਤ ਸਿੰਘ ਗਰੇਵਾਲ, ਜਸਵਿੰਦਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਨੀਲੂ ਗਿੱਲ, ਦਵਿੰਦਰ ਸਿੰਘ ਧਾਲੀਵਾਲ ਬੱਸੀਆਂ, ਦਵਿੰਦਰ ਸਿੰਘ, ਭੁਪਿੰਦਰ ਸਿੰਘ ਪੱਪੂ ਗਰੇਵਾਲ, ਜਗਦੀਪ ਸਿੰਘ ਦਿਉਲ ਬਲਵਿੰਦਰ ਸਿੰਘ ਯੂਕੇ ਗੁਰਜੀਤ ਸਿੰਘ ਗਿੱਲ ਰਿੰਟਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਕਾਦੀਆਂ, ਨਿੱਕਾ ਗਰੇਵਾਲ, ਕੁਮੈਂਟੇਟਰ ਰਵਿੰਦਰ ਸਿੰਘ ਦੱਧਾਹੂਰ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।