- ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਸੂਬਾ ਸਰਕਾਰ ਵਚਨਬੱਧ- ਵਿਧਾਇਕ ਸਿੱਧੂ, ਵਿਸ਼ਵਕਰਮਾ, ਸੱਗੂ
ਲੁਧਿਆਣਾ, 9 ਅਪ੍ਰੈਲ : ਬੀਤੇ ਦਿਨੀ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਵਿਸ਼ਵਕਰਮਾ ਸਪੋਰਟਸ ਕਲੱਬ ਵਲੋਂ ਦੂਸਰਾ ਸ਼ੂਟਿੰਗ ਵਾਲੀਵਾਲ ਟੂਰਨਾਮੈਂਟ ਵਿਸ਼ਵਕਰਮਾ ਪਾਰਕ ਵਿਖੇ ਹਰਦਿਆਲ ਸਿੰਘ ਸਿੱਧੂ ਯਾਦਗਾਰੀ ਟੂਰਨਾਮੈਂਟ ਦੇ ਮੁੱਖ ਸਰਪ੍ਰਸਤ ਵਿਧਾਇਕ ਕੁਲਵੰਤ ਸਿੰਘ ਸਿੱਧੂ, ਚਰਨਜੀਤ ਸਿੰਘ ਵਿਸ਼ਵਕਰਮਾ, ਪ੍ਰਧਾਨ ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਪਲਾਹਾ, ਪਰਮਜੀਤ ਸਿੰਘ ਚਾਨੇ, ਗੁਰਪ੍ਰੀਤ ਸਿੰਘ ਦੇਵਗਨ, ਪ੍ਰਭਜੋਤ ਸਿੰਘ ਹੂੰਝਣ, ਜਸਵਿੰਦਰ ਸਿੰਘ ਹੈਪੀ, ਸਕੱਤਰ ਮਨਜਿੰਦਰ ਸਿੰਘ ਸੋਨੂੰ ਦੀ ਅਗਵਾਈ ਹੇਠ ਕਰਵਾਇਆ ਗਿਆ। ਟੂਰਨਾਮੈਂਟ ਦੀ ਸ਼ੁਰੂਆਤ ਫਾਊਂਡੇਸ਼ਨ ਚੈਅਰਮੈਨ ਅਮਰੀਕ ਸਿੰਘ ਘੜਿਆਲ ਤੇ ਰਿੱਕੀ ਸਿੱਧੂ ਨੇ ਰੀਬਨ ਕੱਟ ਕੇ ਕੀਤੀ। ਇਸ ਸਮੇਂ ਹਰਸਿਮਰਨਜੀਤ ਸਿੰਘ ਲੱਕੀ , ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਬੀ.ਜੇ.ਪੀ, ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਰਣਜੀਤ ਸਿੰਘ ਮਠਾੜੂ, ਗੁਰਮੀਤ ਸਿੰਘ ਕੁਲਾਰ ਸ਼੍ਰੋਮਣੀ ਅਕਾਲੀ ਦਲ, ਬੀ.ਜੇ.ਪੀ. ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਜਸਵਿੰਦਰ ਸਿੰਘ ਠੁਕਰਾਲ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਫਸਵੇਂ ਮੁਕਾਬਲਿਆਂ ਦੌਰਾਨ ਜੇਤੂ ਕੱਪ ਪਿੰਡ ਗਿੱਲ ਦੇ ਚੋਬਰਾਂ ਨੇ ਪਿੰਡ ਸੰਗੇ ਦੀ ਟੀਮ ਨੂੰ ਹਰਾ ਕੇ ਆਪਣੇ ਨਾਮ ਕੀਤਾ ਜਦਕਿ ਪਿੰਡ ਖੰਜਰਵਾਲ ਦੀ ਟੀਮ ਤੀਸਰੇ ਸਥਾਨ 'ਤੇ ਰਹੀ ਜਿੰਨਾਂ ਨੂੰ ਕ੍ਰਮਵਾਰ 21000, 15000 ਅਤੇ 3100 ਰੁਪਏ ਇਨਾਮ ਵਜੋਂ ਹਰਦਿਆਲ ਸਿੰਘ ਸਿੱਧੂ ਦੇ ਬੇਟੇ ਰਿੱਕੀ ਸਿੱਧੂ, ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਤਕਸੀਮ ਕੀਤੇ। ਇਹਨਾਂ ਮੁਕਾਬਲਿਆਂ ਦੌਰਾਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੀ ਟੀਮ ਚੌਥੇ ਸਥਾਨ 'ਤੇ ਰਹੀ ਜਿੰਨਾ ਨੂੰ ਵੀ 3100 ਰੁਪਏ ਇਨਾਮ ਵਜੋਂ ਭੇਂਟ ਕੀਤੇ ਗਏ। ਇਸ ਸਮੇਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਉੱਘੇ ਉਦਯੋਗਪਤੀ ਚਰਨਜੀਤ ਸਿੰਘ ਵਿਸ਼ਵਕਰਮਾ ਅਤੇ ਪ੍ਰਧਾਨ ਰੇਸ਼ਮ ਸਿੰਘ ਸੱਗੂ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਚਨਬੱਧ ਹੈ ਜਿਸ ਅਧੀਨ ਆਉਣ ਵਾਲੇ ਸਮੇਂ ਵਿਚ ਖਿਡਾਰੀਆਂ ਲਈ ਵਧੀਆ ਖੇਡ ਗਰਾਊਂਡ ਅਤੇ ਖੇਡਾਂ ਦਾ ਸਮਾਨ ਵੀ ਮੁਹਈਆ ਕਰਾਇਆ ਜਾਵੇਗਾ। ਉਨ੍ਹਾਂ ਇਸ ਮੌਕੇ ਟੂਰਨਾਮੈਂਟ ਦੇ ਬੈਸਟ ਖਿਡਾਰੀ ਸਿੱਧੂ ਸਲੇਮਸ਼ਾਹ, ਦੂਸਰੇ ਸਥਾਨ 'ਤੇ ਰਹੇ ਜਸ਼ਨ ਪਿੰਡ ਗਿੱਲ ਅਤੇ ਤੀਸਰੇ 'ਤੇ ਸਤਵੀਰ ਸਿੰਘ ਪਿੰਡ ਸੰਗੇ ਨੂੰ ਵੀ ਯਦਾਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਟੂਰਨਾਮੈਂਟ ਦੀ ਕਮੈਂਟਰੀ ਬੂਟਾ ਨਿਹਾਲ ਸਿੰਘ ਵਾਲਾ ਅਤੇ ਅਜੈ ਫਾਜ਼ਿਲਕਾ ਨੇ ਕੀਤੀ ਜਦਕਿ ਜਸਪਾਲ ਸਿੰਘ ਖੰਗੂੜਾ, ਚੰਨੀ ਖੇੜਾ, ਡੀ.ਪੀ ਭਦੌੜ ਸਹਾਰਨ ਮਾਜਰਾ, ਸੁਰਜੀਤ ਸਿੰਘ ਲੋਟੇ, ਦਰਸ਼ਨ ਸਿੰਘ ਲੋਟੇ, ਯਾਦਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਦਹੇਲੇ, ਬਲਦੇਵ ਸਿੰਘ ਉੱਭੀ ਵਾਲੀਬਾਲ, ਇਕਓਕਾਰ ਸਿੰਘ, ਮਨਜਿੰਦਰ ਸਿੰਘ ਸੋਨੂੰ, ਪਰਮਜੀਤ ਸਿੰਘ ਸਰਨਾ, ਜਸਵਿੰਦਰ ਸਿੰਘ ਹੈਪੀ, ਕੋਰੀਅਰ, ਸਿਮਰਨ ਸਿੰਘ, ਡਿੰਪਲ, ਹਰਮਨ, ਹਰਵਿੰਦਰ ਸਿੰਘ ਮੋਨੂੰ ਰੁਪਾਲ, ਸੁਖਵਿੰਦਰ ਸਿੰਘ ਜਗਦੇਵ, ਲਖਵੀਰ ਸਿੰਘ ਲੱਕੀ, ਕਾਲ਼ਾ ਆਦਿ ਹਾਜ਼ਰ ਸਨ। ਅਖੀਰ ਵਿਚ ਇਹ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਅਗਲੇ ਵਰੇਂ ਮੁੜ ਮਿਲਣ ਦੇ ਵਾਅਦੇ ਨਾਲ ਸਪੰਨ ਹੋਇਆ।