ਹੁਸ਼ਿਆਰਪੁਰ, 7 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਦੂਜੇ ਪੜਾਅ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖੇਡ ਮੁਕਾਬਲੇ ਕਾਫ਼ੀ ਦਿਲਚਸਪ ਰਹੇ। ਫੁੱਟਬਾਲ, ਅਥਲੈਟਿਕਸ ਤੇ ਵਾਲੀਬਾਲ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਟੀਚਾ ਹਾਸਲ ਕਰਨ ਵਿਚ ਕਾਫ਼ੀ ਪਸੀਨਾ ਵਹਾਇਆ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਭੂੰਗਾ ਵਿਚ ਲੜਕੀਆਂ ਦੀ 100 ਮੀਟਰ ਦੌੜ ਦੇ ਅੰਡਰ-17 ਵਿਚ ਖਾਲਸਾ ਕਾਲਜ ਗੜ੍ਹਦੀਵਾਲਾ ਦੀ ਹਰਲੀਨ ਕੌਰ ਪਹਿਲੇ, ਸਰਕਾਰੀ ਹਾਈ ਸਕੂਲ ਦਾਰਾਪੁਰ ਦੀ ਦਲਬੀਰ ਕੌਰ ਦੂਜੇ ਅਤੇ ਇਸੇ ਸਕੂਲ ਦੀ ਕਿਰਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਲੜਕਿਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦਾ ਰਾਜਾ ਪਹਿਲੇ, ਹਰਪ੍ਰੀਤ ਸਿੰਘ ਦੂਜੇ ਅਤੇ ਖਾਲਸਾ ਸਕੂਲ ਗੜ੍ਹਦੀਵਾਲਾ ਦਾ ਜਸ਼ਨਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਦੀ 100 ਮੀਟਰ ਅੰਡਰ-21 ਵਿਚ ਭੂਮੀ ਪਹਿਲੇ, ਮਨਿੰਦਰਜੀਤ ਕੌਰ ਦੂਜੇ ਅਤੇ ਸੋਨੀਆ ਤੀਜੇ ਸਥਾਨ ’ਤੇ ਰਹੀ। ਲੜਕਿਆਂ ਵਿਚ ਜੈ ਜਵਾਨ ਅਕਾਦਮੀ ਦਾ ਰਵਿੰਦਰ ਕੁਮਾਰ ਪਹਿਲੇ, ਸਰਿਆਲਾ ਤੋਂ ਚੇਤਨਿਆ ਸ਼ੈਲੀ ਦੂਜੇ ਅਤੇ ਗੜ੍ਹਦੀਵਾਲਾ ਤੋਂ ਦਲਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਲੜਕਿਆਂ ਦੇ 21-30 ਉਮਰ ਵਰਗ ਦੇ ਮੁਕਾਬਲਿਆਂ ਵਿਚ ਅਭਿਸ਼ੇਕ ਰਾਣਾ ਪਹਿਲੇ, ਰਿਤੇਸ਼ ਸੇਠੀ ਦੂਜੇ ਅਤੇ ਮਨਵੀਰ ਸਿੰਘ ਤੀਜੇ ਸਥਾਨ ’ਤੇ ਰਿਹਾ। 1500 ਮੀਟਰ ਦੌੜ ਵਿਚ ਜਸਪ੍ਰੀਤ ਸਿੰਘ ਪਹਿਲੇ, ਰਾਜਨ ਦੂਜੇ ਅਤੇ ਸਾਜਨਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। 400 ਮੀਟਰ ਦੌੜ ਵਿਚ ਗੁਰਵਿੰਦਰ ਸਿੰਘ ਪਹਿਲੇ, ਰੋਹਨਦੀਪ ਸਿੰਘ ਦੂਜੇ ਅਤੇ ਮੁਹੰਮਦ ਅਸ਼ਰਫ ਤੀਜੇ ਸਥਾਨ ’ਤੇ ਰਿਹਾ। ਬਲਾਕ ਮਾਹਿਲਪੁਰ ਲੜਕਿਆਂ ਦੇ ਫੁੱਟਬਾਲ ਅੰਡਰ-17 ਵਿਚ ਮਾਹਿਲਪੁਰ ਫੁੱਟਬਾਲ ਅਕਾਦਮੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਨੂੰ 3-0 ਨਾਲ ਹਰਾਇਆ ਅਤੇ ਇਸੇ ਤਰ੍ਹਾਂ ਅੰਡਰ-14 ਦੇ ਮੁਕਾਬਲਿਆਂ ਵਿਚ ਮੇਘੋਵਾਲ ਦੁਆਬਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਨੂੰ 1-0 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਬਲਾਕ ਦਸੂਹਾ ਦੇ ਅੰਡਰ-17 ਲੜਕਿਆਂ ਦੇ ਫੁੱਟਬਾਲ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ ਪਹਿਲੇ ਜਦਕਿ ਸਰਾਕਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 600 ਮੀਟਰ ਦੌੜ ਵਿਚ ਅਨਿਆ ਪਹਿਲੇ ਅਤੇ ਸ਼ਿਵਾਨੀ ਦੂਜੇ ਸਥਾਨ ’ਤੇ ਰਹੀ। ਵਾਲੀਬਾਲ ਅੰਡਰ-21 ਵਿਚ ਜੀ.ਟੀ.ਬੀ ਦਸੂਹਾ ਪਹਿਲੇ ਅਤੇ ਸੁਹਰਕ ਦੂਜੇ ਸਥਾਨ ’ਤੇ ਰਿਹਾ। ਬਲਾਕ ਹੁਸ਼ਿਆਰਪੁਰ-1 ਵਿਚ ਵਾਲੀਬਾਲ ਮੁਕਾਬਲਿਆਂ ਵਿਚ ਅੰਡਰ-14 ਵਿਚ ਲੜਕੀਆਂ ਵਿਚ ਖੇਡ ਵਿਭਾਗ ਦੇ ਵਾਲੀਬਾਲ ਵਿੰਗ ਦੀ ਟੀਮ ਪਹਿਲੇ ਅਤੇ ਵਿਦਿਆ ਮੰਦਰ ਸਕੂਲ ਦੀ ਟੀਮ ਦੂਜੇ ਸਥਾਨ ’ਤੇ ਰਹੀ। ਲੜਕਿਆਂ ਦੇ ਅੰਡਰ-14 ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਖਾਨਪੁਰ ਸਹੋਤਾ ਪਹਿਲੇ ਅਤੇ ਜੀ.ਐਮ.ਏ ਸਿਟੀ ਪਬਲਿਕ ਸਕੂਲ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਵਿਚ ਵਿਦਿਆ ਮੰਦਰ ਪਹਿਲੇ ਅਤੇ ਮਛਰੀਵਾਲ ਕਲੱਬ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਦੇ ਮੁਕਾਬਲੇ ਵਿਚ ਵਿਦਿਆ ਮੰਦਰ ਪਹਿਲੇ ਅਤੇ ਹੁਸ਼ਿਆਰਪੁਰ ਵਾਲੀਬਾਲ ਕਲੱਬ ਦੂਜੇ ਸਥਾਨ ’ਤੇ ਰਿਹਾ। ਅੰਡਰ-21 ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਵਿਚ ਪਿੱਪਲਾਂਵਾਲਾ ਪਹਿਲੇ ਅਤੇ ਭੀਖੋਵਾਲ ਕਲੱਬ ਦੂਜੇ ਸਥਾਨ ’ਤੇ ਰਿਹਾ। ਲੜਕਿਆਂ ਦੇ ਮੁਕਾਬਲਿਆਂ ਵਿਚ ਵਿਦਿਆ ਮੰਦਰ ਜੇਤੂ ਰਿਹਾ। ਲੜਕਿਆਂ ਦੇ ਅੰਡਰ 21-30 ਵਿਚ ਦਸ਼ਮੇਸ਼ ਕਲੱਬ ਬਹਿਰਮਪੁਰ ਪਹਿਲੇ ਅਤੇ ਅੱਜੋਵਾਲ ਕਲੱਬ ਦੂਜੇ ਸਥਾਨ ’ਤੇ ਰਿਹਾ।