ਪੰਜਾਬ

ਕੋਰਟਾਂ ਵਿਚ ਹੁਣ ਬਜ਼ੁਰਗਾਂ ਨੂੰ ਪੇਸ਼ੀ ਲਈ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ, ਪੰਜਾਬ ਸਰਕਾਰ ਦਾ ਫੈਸਲਾ 
ਚੰਡੀਗੜ੍ਹ, 07 ਅਗਸਤ : ਕੋਰਟਾਂ ਵਿਚ ਹੁਣ ਬਜ਼ੁਰਗ ਨੂੰ ਪੇਸ਼ੀ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਸਰਕਾਰ ਨੇ ਬਜ਼ੁਰਗਾਂ ਦੀ ਪੇਸ਼ੀ ਆਨਲਾਈਨ ਕਰਾਏ ਜਾਣ ਦਾ ਫੈਸਲਾ ਕੀਤਾ ਹੈ। ਇਸ ਲਈ ਸੂਬਾ ਸਰਕਾਰ ਵੱਲੋਂ ਮੋਬਾਈਲ ਲਿੰਕ ਉਪਲਬਧ ਕਰਾਇਆ ਜਾਵੇਗਾ। ਇਸ ਨਾਲ ਬਜ਼ੁਰਗ ਵਿਅਕਤੀ ਕਿਤੋਂ ਵੀ ਕੋਰਟ ਦੇ ਸਾਹਮਣੇ ਪੇਸ਼ ਹੋ ਸਕਣਗੇ। ਸੂਬਾ ਸਰਕਾਰ ਵੱਲੋਂ ਫਿਲਹਾਲ ਮੋਬਾਈਲ ਲਿੰਕ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਸਰਕਾਰ ਦੇ ਇਸ ਹੁਕਮ ਅਨੁਸਾਰ ਸਪੱਸ਼ਟ ਹੈ ਕਿ ਹੁਣ ਸੂਬੇ ਵਿਚ ਅਦਾਲਤੀ ਪ੍ਰਕਿਰਿਆ ਵੀ ਜਲਦ ਇਕ ਕਲਿੱਕ....
ਪੰਜਾਬ ਵਿਚ ਪੁਲਿਸ ਹਿਰਾਸਤ ਵਿਚ 5 ਸਾਲਾਂ 'ਚ ਹੋਈਆਂ 31 ਮੌਤਾਂ
ਚੰਡੀਗੜ੍ਹ, 07 ਅਗਸਤ : ਪੰਜਾਬ ਵਿਚ ਸਾਲ 2018-19 ਤੋਂ 2022-23 ਤਕ ਪੁਲਿਸ ਹਿਰਾਸਤ ਵਿਚ ਕੁੱਲ 31 ਮੌਤਾਂ ਹੋਈਆਂ ਹਨ। ਸਾਲ 2022-23 ਵਿਚ ਪੁਲਿਸ ਹਿਰਾਸਤ ਵਿਚ ਸੱਭ ਤੋਂ ਵੱਧ 10 ਮੌਤਾਂ ਹੋਈਆਂ। ਇਸ ਤੋਂ ਇਲਾਵਾ 2018-19 ਵਿਚ 5, 2019-20 ਵਿਚ 6, 2020-21 ਵਿਚ 2 ਅਤੇ 2021-22 ਵਿਚ 8 ਮੌਤਾਂ ਹੋਈਆਂ। ਗੁਆਂਢੀ ਸੂਬੇ ਹਰਿਆਣਾ ਵਿਚ ਇਸ ਮਿਆਦ ਦੌਰਾਨ 20 ਅਤੇ ਹਿਮਾਚਲ ਪ੍ਰਦੇਸ਼ ਵਿਚ ਪੁਲਿਸ ਹਿਰਾਸਤ ਵਿਚ 6 ਮੌਤਾਂ ਦਰਜ ਕੀਤੀਆਂ ਗਈਆਂ। ਚੰਡੀਗੜ੍ਹ ਵਿਚ ਪਿਛਲੇ 5 ਸਾਲਾਂ ਦੌਰਾਨ ਪੁਲਿਸ ਹਿਰਾਸਤ....
1947 ਦੇ ਵਿਛੜੇ ਭੈਣ ਭਰਾ 76 ਸਾਲਾਂ ਬਾਅਦ ਮਿਲੇ, ਭੈਣ ਨੇ ਭਰਾ ਦੇ ਗੁੱਟ ਤੇ ਬੰਨੀ ਰੱਖੜੀ
ਡੇਰਾ ਬਾਬਾ ਨਾਨਕ, 07 ਅਗਸਤ : 1947 ‘ਚ ਭਾਰਤ– ਪਾਕਿਸਤਾਨ ਦੀ ਵੰਡ ਹੀ ਨਹੀਂ ਹੋਈ ਸਗੋਂ ਪਰਿਵਾਰਿਕ ਰਿਸ਼ਤਿਆਂ ਦੇ ਵੀ ਕਈ ਟੁੱਕੜੇ ਹੋਏ ਅਤੇ ਕਈਆਂ ਨੂੰ ਜਾਨਾਂ ਵੀ ਗੁਵਾਉਣੀਆਂ ਪਈਆਂ। ਅੱਜ ਵੀ ਜਦੋਂ ਭਾਰਤ ਜਾਂ ਪਾਕਿਸਤਾਨ ‘ਚ ਬੈਠੇ ਕਿਸੇ ਬਜ਼ੁਰਗ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੇ ਜਿਉਂਦੇ ਹੋਣ ਬਾਰੇ ਪਤਾ ਲੱਗਾਦਾ ਹੈ ਤਾਂ ਆਪਣੀ ਮਿਲਣ ਦੀ ਤਾਂਘ ਹੋਰ ਵੀ ਵਧ ਜਾਂਦੀ ਹੈ। ਜਦੋਂ ਤੋਂ ਭਾਰਤ – ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਇੱਕ ਸਾਂਝਾ ਫੈਸਲਾ ਲੈਂਦਿਆਂ ਭਾਰਤੀਆਂ ਲਈ ਸਿੱਖਾਂ ਦੇ ਮੋਢੀ ਗੁਰੁ....
ਪੰਜਾਬ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ 77.8 ਕਿੱਲੋ ਹੈਰੋਇਨ ਅਤੇ ਤਿੰਨ ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ
ਦੋਵੇਂ ਮਾਡਿਊਲ ਪੰਜਾਬ ਵਿੱਚ ਵੱਡੇ ਪੱਧਰ ’ਤੇ ਸਰਹੱਦ ਪਾਰੋਂ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਕਰਨ ਵਿੱਚ ਸਨ ਸਰਗਰਮ : ਡੀ.ਜੀ.ਪੀ. ਗੌਰਵ ਯਾਦਵ ਇਹਨਾਂ ਮਾਡਿਊਲਾਂ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ: ਵਿਸ਼ੇਸ਼ ਡੀ.ਜੀ.ਪੀ. ਆਰ. ਐਨ. ਢੋਕੇ ਚੰਡੀਗੜ੍ਹ, 6 ਅਗਸਤ : ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਸ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ ਕਰਦਿਆਂ ਪੰਜਾਬ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ 77.8 ਕਿੱਲੋ ਹੈਰੋਇਨ (41.8 ਕਿਲੋ + 36 ਕਿਲੋ) ਅਤੇ ਤਿੰਨ ਪਿਸਤੌਲਾਂ ਸਮੇਤ....
ਪੁੱਡਾ ਨੇ 47 ਅਣ-ਅਧਿਕਾਰਿਤ ਕਲੋਨੀਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਲਈ ਪੁਲਿਸ ਨੂੰ ਲਿਖਿਆ
8 ਨਜਾਇਜ਼ ਕਲੋਨੀਆਂ ਢਾਹੀਆਂ,ਅਣ-ਅਧਿਕਾਰਤ ਕਲੋਨੀਆਂ ਖਿਲਾਫ ਪੁੱਡਾ ਦੀ ਸਖਤੀ ਜਾਰੀ ਚੰਡੀਗੜ੍ਹ, 6 ਅਗਸਤ : ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁੱਖ ਪ੍ਰਸ਼ਾਸ਼ਕ, ਅੰਮ੍ਰਿਤਸਰ ਵਿਕਾਸ ਅਥਾਰਟੀ, ਅੰਮ੍ਰਿਤਸਰ ਦੀਪਸ਼ਿਖਾ ਸ਼ਰਮਾ, ਆਈ.ਏ.ਐਸ ਅਤੇ ਵਧੀਕ ਮੁੱਖ ਪ੍ਰਸ਼ਾਸਕ ਡਾ. ਰਜਤ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਵਿਕਾਸ ਅਥਾਰਿਟੀ (ਏ.ਡੀ.ਏ) ਦੇ ਜ਼ਿਲਾ ਟਾਊਨ ਪਲਾਨਰ (ਰੈਗੂਲੇਟਰੀ) ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਰੈਗੂਲੇਟਰੀ ਵਿੰਗ ਵੱਲੋਂ ਅਣ....
ਪੰਜਾਬ 'ਚ ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ, ਮੀਂਹ ਪੈਣ ਦੀ ਸੰਭਾਵਨਾ 
ਚੰਡੀਗੜ੍ਹ, 5 ਅਗਸਤ : ਪੰਜਾਬ 'ਚ ਅੱਜ ਵੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ ਪਰ ਅੱਜ ਸੂਬੇ ਦੇ ਕੁਝ ਕੁ ਜ਼ਿਲ੍ਹਿਆਂ ਵਿਚ ਹੀ ਮੀਂਹ ਪੈਣ ਦੀ ਸੰਭਾਵਨਾ ਹੈ, ਉਹ ਵੀ ਆਮ ਵਾਂਗ ਰਹੇਗੀ। ਮਾਝੇ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਸਵੇਰੇ ਮੀਂਹ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਚ 1.6, ਪਠਾਨਕੋਟ ਵਿਚ 18.2 ਅਤੇ ਗੁਰਦਾਸਪੁਰ ਵਿਚ 24.2 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿਚ ਹੁਸ਼ਿਆਰਪੁਰ ਵਿਚ 3 ਐਮ.ਐਮ., ਐਸ.ਬੀ.ਐਸ.ਨਗਰ ਵਿਚ 1.5 ਮਿਲੀਮੀਟਰ ਮੀਂਹ ਪਿਆ....
ਮੱਧ ਪ੍ਰਦੇਸ਼  ਤੋਂ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦਾ  ਪਰਦਾਫਾਸ਼; 17 ਪਿਸਤੌਲਾਂ ਸਮੇਤ ਦੋ ਕਾਬੂ
ਜਾਂਚ ਤੋਂ ਮਿਲੇ ਤੱਥਾਂ ਮੁਤਾਬਿਕ ਅਪਰਾਧੀ ਗੈਂਗਾਂ ਨੂੰ ਸਪਲਾਈ ਕੀਤੇ ਜਾਣੇ ਸਨ ਹਥਿਆਰ: ਡੀਜੀਪੀ ਗੌਰਵ ਯਾਦਵ ਆਪਰੇਸ਼ਨ ਹਾਲੇ ਜਾਰੀ, ਹੋਰ ਬਰਾਮਦਗੀ ਦੀ ਆਸ: ਏ.ਆਈ.ਜੀ. ਨਵਜੋਤ ਸਿੰਘ ਮਾਹਲ ਚੰਡੀਗੜ੍ਹ, 5 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ (ਐੱਮ.ਪੀ.) ਦੇ ਦੋ ਅਸਲਾ ਸਪਲਾਇਰਾਂ, ਜੋ ਵੱਡੇ ਪੱਧਰ ’ਤੇ ਹਥਿਆਰ ਨਿਰਮਾਣ ਅਤੇ ਐਮ.ਪੀ. ਤੋਂ ਪੰਜਾਬ ਸਮੇਤ ਹੋਰਾਂ ਰਾਜਾਂ ਵਿੱਚ ਹਥਿਆਰ....
ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦਾ ਹੋਵੇਗਾ ਪੁਨਰ-ਨਿਰਮਾਣ, ਕੇਂਦਰ ਵੱਲੋਂ 4762 ਕਰੋੜ ਰੁਪਏ ਦਾ ਫੰਡ ਮਨਜ਼ੂਰ
ਪੰਜਾਬ ਦੇ ਰਾਜਪਾਲ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਰਾਜਪਾਲ ਨੇ ਕਿਹਾ, 22 ਰੇਲਵੇ ਸਟੇਸ਼ਨਾਂ ਦੇ ਵਿਆਪਕ ਪੁਨਰ ਵਿਕਾਸ ਨਾਲ ਖੇਤਰ ਵਿੱਚ ਵਿਕਾਸ ਪ੍ਰਕਿਰਿਆ ਨੂੰ ਹੁਲਾਰਾ ਮਿਲੇਗਾ ਚੰਡੀਗੜ੍ਹ, 4 ਅਗਸਤ : ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਦੀ ਤਰਫ਼ੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਅਤੇ ਚੰਡੀਗੜ੍ਹ ਦੇ ਸਟੇਸ਼ਨਾਂ ਦਾ ਪੁਨਰ ਵਿਕਾਸ ਲਈ 5000 ਕਰੋੜ ਰੁਪਏ ਤੋਂ ਵੱਧ ਦਾ ਫੰਡ ਮਨਜ਼ੂਰ....
ਮੁੱਖ ਮੰਤਰੀ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਚੱਲ ਰਹੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਗਤੀ ਦਾ ਜਾਇਜ਼ਾ
ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਲਈ ਮੁਆਵਜ਼ਾ ਦੇਣ ਦੀ ਵਚਨਬੱਧਤਾ ਦੁਹਰਾਈ ਵਿਸ਼ੇਸ਼ ਗਿਰਦਾਵਰੀ ਦਾ ਕੰਮ 15 ਅਗਸਤ ਤੱਕ ਹੋਵੇਗਾ ਮੁਕੰਮਲ ਚੰਡੀਗੜ੍ਹ, 4 ਅਗਸਤ : ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਲੋਕਾਂ ਨੂੰ ਇਕ-ਇਕ ਪੈਸੇ ਦਾ ਮੁਆਵਜ਼ਾ ਦੇਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਚੱਲ ਰਹੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਅੱਜ ਇੱਥੇ ਪੰਜਾਬ ਸਿਵਲ....
ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ, 1 ਨਵੰਬਰ ਤੋਂ 15 ਨਵੰਬਰ ਤੱਕ ਹੋਣਗੀਆਂ ਚੋਣਾਂ 
ਚੰਡੀਗੜ੍ਹ, 3 ਅਗਸਤ : ਪੰਜਾਬ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਹੋ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈ ਜਿਸ ਮੁਤਾਬਿਕ 1 ਨਵੰਬਰ ਤੋਂ 15 ਨਵੰਬਰ ਤੱਕ ਚੋਣਾਂ ਹੋਣਗੀਆਂ। ਜਿਸ ਦੀ ਪ੍ਰਵਾਨਗੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦਿੱਤੀ ਹੈ। ਰਾਜਪਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜਾਬ ਵਿੱਚ 39 ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਤੋਂ ਇਲਾਵਾ 27 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।....
ਮੀਤ ਹੇਅਰ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ 18 ਸਰਵੇਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਕ ਸਾਲ ਵਿੱਚ 30 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਸੂਬੇ ਦੇ ਕੀਮਤੀ ਜਲ ਸਰੋਤਾਂ ਦੀ ਸੰਭਾਲ ਲਈ ਸਰਕਾਰ ਵਚਨਬੱਧ ਚੰਡੀਗੜ੍ਹ, 3 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਨੌਜਵਾਨਾਂ ਨੂੰ ਸਰਕਾਰੀ ਦੇਣ ਦੀ ਵਚਨਬੱਧਤਾ ਉਤੇ ਚੱਲਦਿਆਂ ਭੂਮੀ ਅਤੇ ਜਲ ਸੰਭਾਲ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਭਾਗ ਵਿਚ ਨਵੇਂ ਭਰਤੀ ਕੀਤੇ ਗਏ 18 ਸਰਵੇਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੱਜ ਇੱਥੇ ਪੰਜਾਬ ਭਵਨ ਵਿਖੇ ਇਕ ਸਾਦੇ ਪਰ....
ਡਿਜੀਟਲ ਕਰ ਪ੍ਰਸ਼ਾਸਨ ਦੀ ਮਜ਼ਬੂਤੀ ਰਾਹੀਂ ਪੰਜਾਬ ਕਰ ਪ੍ਰਣਾਲੀ ਵਿੱਚ ਲਿਆਵੇਗਾ ਵਧੇਰੇ ਪਾਰਦਰਸ਼ਤਾ ਅਤੇ ਕੁਸ਼ਲਤਾ : ਚੀਮਾ
ਕਰ ਚੋਰ ਰੋਕਣ ਲਈ ਟੈਕਸ ਇੰਟੈਲੀਜੈਂਸ ਯੂਨਿਟ ਨੂੰ ਮੁਹੱਈਆ ਕਰਵਾਏ ਜਾਣਗੇ ਆਧੁਨਿਕ ਸਾਫਟਵੇਅਰ ਅਤੇ ਤਕਨੀਕੀ ਹੱਲ ਕਰ ਕਮਿਸ਼ਨਰੇਟ ਟੀਮ ਨੇ ਤੇਲੰਗਾਨਾ ਦੇ ਅਧਿਐਨ ਦੌਰੇ ਬਾਰੇ ਤਜ਼ਰਬੇ ਸਾਂਝੇ ਕੀਤੇ ਚੰਡੀਗੜ੍ਹ, 3 ਅਗਸਤ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਸੂਬੇ ਦਾ ਕਰ ਵਿਭਾਗ ਆਪਣੇ ਡਿਜੀਟਲ ਕਰ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਨਤਮ ਸਾਫਟਵੇਅਰ ਅਤੇ ਤਕਨੀਕੀ ਹੱਲ ਅਪਣਾਏਗਾ ਤਾਂ ਜੋ ਅੱਜ-ਕੱਲ ਦੇ ਕਾਰੋਬਾਰੀ ਮਾਹੌਲ ਦੀਆਂ....
ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼, 6 ਕਿਲੋ ਹੈਰੋਇਨ, 1.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਵਿਅਕਤੀ ਕਾਬੂ
ਪਾਕਿ-ਅਧਾਰਤ ਤਸਕਰਾਂ ਵੱਲੋਂ ਦਰਿਆਈ ਰਸਤੇ ਰਾਹੀਂ ਭਾਰਤੀ ਖੇਤਰ ’ਚ ਭੇਜਿਆ ਜਾ ਰਿਹਾ ਹੈ ਨਸ਼ਾ : ਡੀਜੀਪੀ ਗੌਰਵ ਯਾਦਵ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਜਾਰੀ : ਏ.ਆਈ.ਜੀ. ਐਸ.ਐਸ.ਓ.ਸੀ. ਸੁਖਮਿੰਦਰ ਸਿੰਘ ਮਾਨ ਚੰਡੀਗੜ੍ਹ/ਅੰਮ੍ਰਿਤਸਰ, 3 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ....
ਬਰਨਾਲਾ ‘ਚ ਇੱਕ ਔਰਤ ਦਾ ਦਿਨ ਦਿਹਾੜੇ ਕਤਲ, ਸੀਸੀਟੀਵੀ ਕੈਮਰੇ ‘ਚ ਦਿਖਾਈ ਦਿੱਤੇ 2 ਨਕਾਬਪੋਸ਼, ਪੁiੁਲਸ ਵੱਲੋਂ ਜਾਂਚ ਜਾਰੀ
ਬਰਨਾਲਾ, 02 ਅਗਸਤ : ਸਥਾਨਕ ਸ਼ਹਿਰ ਦੇ ਸੇਖਾ ਰੋਡ ਤੇ ਪੈਂਦੀ ਗਲੀ 01 ਵਿੱਚ ਜਸਵੰਤ ਸਿੰਘ ਰਾਏ ਨਾਮ ਦੇ ਵਿਅਕਤੀ ਦਾ ਘਰ ਹੈ, ਜਦੋਂ ਉਹ ਆਪਣੇ ਕੰਮ ਤੇ ਗਏ ਹੋਏ ਸਨ ਤੇ ਉਨ੍ਹਾਂ ਦੀ ਬੇਟੀ ਪੜ੍ਹਾਈ ਲਈ ਕਾਲਜ ਗਈ ਹੋਣ ਕਰਕੇ ਮੰਜੂ ਬਾਲਾ (49) ਵਿੱਚ ਇੱਕਲੀ ਸੀ, ਜਦੋਂ 1-00 ਵਜੇ ਦੇ ਕਰੀਬ ਜਸਵੰਤ ਰਾਏ ਦੀ ਬੇਟੀ ਘਰ ਆਈ ਤਾਂ ਘਰ ਵਿੱਚ ਸਮਾਨ ਖਿੱਲਰਿਆ ਪਿਆ ਸੀ ਤੇ ਉਸਦੀ ਮਾਂ ਮੰਜੂ ਬਾਲਾ ਫਰਸ਼ ਦੇ ਡਿੱਗੀ ਹੋਈ ਸੀ, ਇਹ ਸਭ ਦੇਖ ਉਸਨੇ ਚੀਂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਦੀਆਂ ਚੀਂਕਾਂ ਸੁਣ ਕੇ....
ਪਿੰਡ ਸੰਗਤਪੁਰਾ ‘ਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪਰਿਵਾਰ ਨੇ ਨਿਗਲਿਆ ਜ਼ਹਿਰ, ਇੱਕ ਦੀ ਹਾਲਤ ਗੰਭੀਰ
ਫਗਵਾੜਾ, 02 ਅਗਸਤ : ਫਗਵਾੜਾ ਦੇ ਪਿੰਡ ਸੰਗਤਪੁਰਾ ‘ਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਪਰਿਵਾਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਇਸ ਬਾਰ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਪਤਾ ਤਾਂ ਉਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਹਰਦੀਪ ਸਿੰਘ (41) ਦੀ ਹਾਲਤ ਕੁੱਝ ਨਾਜ਼ੁਕ ਹੈ, ਜਦੋਂ ਕਿ ਕੁਲਦੀਪ ਕੌਰ (77), ਰੁਚੀ ਜਸਵਾਲ ਪਤਨੀ ਹਰਦੀਪ ਸਿੰਘ (38), ਰੁਬਾਨੀ (12) ਪੁੱਤਰੀ ਹਰਦੀਪ ਸਿੰਘ, ਨਵ....