
- ਕੇਂਦਰ ਸਰਕਾਰ BBMB ਰਾਹੀਂ ਹਰਿਆਣੇ ਨੂੰ ਪਾਣੀ ਦੇਣ ਲਈ ਦਬਾਅ ਬਣਾ ਰਹੀ ਹੈ : ਭਗਵੰਤ ਮਾਨ
ਚੰਡੀਗੜ੍ਹ, 29 ਅਪ੍ਰੈਲ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣੇ ਨੂੰ ਪਾਣੀ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ "ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਹੈ, ਇਸ ਲਈ ਹੁਣ ਪੰਜਾਬ ਵੱਲੋਂ ਇੱਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ।" ਭਗਵੰਤ ਮਾਨ ਦਾ ਦੋਸ਼ ਹੈ ਕਿ ਕੇਂਦਰ ਸਰਕਾਰ BBMB ਰਾਹੀਂ ਹਰਿਆਣੇ ਨੂੰ ਪਾਣੀ ਦੇਣ ਲਈ ਦਬਾਅ ਬਣਾ ਰਹੀ ਹੈ। ਇਹ ਪਾਣੀ ਦਾ ਹਿਸਾਬ ਹਰ ਸਾਲ 21 ਮਈ ਤੋਂ 21 ਮਈ ਤਕ ਦਾ ਕੋਟਾ ਹੁੰਦਾ ਹੈ ਕਿ ਕਿੰਨਾ ਪਾਣੀ ਪੰਜਾਬ ਹਰਿਆਣਾ ਜਾਂ ਰਾਜਸਥਾਨ ਨੂੰ ਦੇਣਾ ਹੈ ਕਿਉਂਕਿ ਪਹਿਲਾਂ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਗਿਆ। ਕੈਪਟਨ-ਬਾਦਲ ਵੇਲੇ ਅਜਿਹਾ ਕੋਈ ਮਸਲਾ ਨਹੀਂ ਸੀ ਜੋ ਜਿੰਨਾ ਮਰਜ਼ੀ ਪਾਣੀ ਵਰਤ ਰਿਹਾ ਸੀ ਪਰ ਹੁਣ ਅਜਿਹਾ ਨਹੀਂ ਹੈ। ਦਰਅਸਲ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਮਾਰਚ ਤਕ ਹੀ ਖ਼ਤਮ ਕਰ ਚੁੱਕਾ ਹੈ ਤੇ ਵਾਧੂ ਪਾਣੀ ਦੀ ਮੰਗ ਕਰ ਰਿਹਾ ਹੈ। ਇਸ ਲਈ ਬੀਜੇਪੀ ਹੁਣ ਭਾਖੜਾ-ਬਿਆਸ ਮੈਨੇਜਮੈਂਟ ਰਾਹੀਂ ਦਬਾਅ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਅਜਿਹਾ ਬਿਲਕੁਲ ਨਹੀਂ ਹੋਣ ਦੇ ਸਕਦਾ। ਕਿਉਂਕਿ ਉਨ੍ਹਾਂ ਨੂੰ ਆਪਣੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ। ਇਸ ਦੇ ਬਾਵਜੂਦ ਵਾਧੂ ਪਾਣੀ ਵੀ ਦੇ ਚੁੱਕੇ ਹਾਂ। ਪਿਛਲੇ ਸਾਲ ਅੱਜ ਦੀ ਤਰੀਕ 'ਚ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ 'ਚ ਪਿਛਲੇ ਸਾਲ ਦੇ ਮੁਕਾਬਲੇ ਘੱਟ ਪਾਣੀ ਹੈ। ਸਾਡੇ ਕੋਲ ਪਾਣੀ ਇਕ ਬੂੰਦ ਵੀ ਫਾਲਤੂ ਨਹੀਂ ਹੈ। ਭਾਰਤੀ ਜਨਤਾ ਪਾਰਟੀ ਨੂੰ ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਕਿ ਸਾਡੇ ਉੱਪਰ ਦਬਾਅ ਨਾ ਬਣਾਉਣ ਅਸੀਂ ਦਬਾਅ 'ਚ ਆਉਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਜਿਹੜਾ ਸਿੰਧੂ ਜਲ ਸਮਝੌਤਾ ਸਸਪੈਂਡ ਕੀਤਾ ਹੈ, ਤੁਸੀਂ ਉਹ ਪਾਣੀ ਕਿਹੜਾ ਸਿੱਧਾ ਹਰਿਆਣਾ ਨੂੰ ਦੇ ਦਿਉਗੇ ਜਾਣਾ ਤਾਂ ਪੰਜਾਬ ਰਾਹੀਂ ਹੀ ਹੈ। ਇਸ ਲਈ ਪਾਣੀ ਸਾਨੂੰ ਦਿੱਤਾ ਜਾਵੇ। ਨਾਲ ਹੀ ਝੋਨੇ ਦਾ ਸੀਜ਼ਨ ਵੀ ਆਉਣ ਵਾਲਾ ਹੈ ਤੇ ਸਾਨੂੰ ਵੀ ਫਾਇਦਾ ਹੋ ਜਾਊ। ਇਸ ਤੋਂ ਇਲਾਵਾ ਜੇਹਲਮ, ਚਨਾਬ ਤੇ ਕਸ਼ਮੀਰ ਆਦਿ ਨਦੀਆਂ ਦਾ ਪਾਣੀ ਰੋਕਣ ਦੀ ਬਜਾਏ ਪੰਜਾਬ ਵੱਲ ਨੂੰ ਮੋੜ ਕੇ ਸਾਡੇ ਡੈਮ ਭਰ ਦਿਉ ਤਾਂ ਅਸੀਂ ਵੀ ਅੱਗੇ ਦੇ ਦਿਆਂਗੇ। ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੱਕ ਹੋਰ ਕੋਝੀ ਚਾਲ ਚੱਲੀ ਜਾ ਰਹੀ ਹੈ, ਅਸੀਂ ਕਿਸੇ ਕੀਮਤ 'ਤੇ ਇਸਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਦੱਸ ਦਈਏ ਕਿ ਹਰਿਆਣਾ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਹੋਰ ਪਾਣੀ ਦੀ ਲੋੜ ਹੈ, ਖ਼ਾਸਕਰ ਪੀਣ ਵਾਲੇ ਪਾਣੀ ਦੇ ਸੰਕਟ ਹੈ।
https://www.facebook.com/BhagwantMann1/videos/1612230659492876