ਸਾਰਾਗੜ੍ਹੀ ਦੇ ਨਾਇਕ ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ ਦੀ ਬਰਸੀ ਮਨਾਈ

 
ਰਾਏਕੋਟ 12 ਸਤੰਬਰ (ਰਘਵੀਰ ਸਿੰਘ ਜੱਗਾ) : 36 ਇਨਫੈਂਟਰੀ ਸਿੱਖ ਰੈਜੀਮੈਂਟ ਸਾਰਾਗੜ੍ਹੀ ਦੇ ਨਾਇਕ ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ ਦੀ ਸਾਲਾਨਾ ਬਰਸੀ ਇਲਾਕੇ ਦੇ ਸਾਬਕਾ ਸੈਨਿਕਾਂ, ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਉਨ੍ਹਾਂ ਦੇ ਜੱਦੀ ਪਿੰਡ ਝੋਰਡ਼ਾਂ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ।ਇਸ ਬਰਸੀ ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ।ਭੋਗ ਉਪਰੰਤ 25 ਸਿੱਖ ਰੈਜੀਮੈਂਟ ਦੇ ਜਵਾਨਾਂ ਦੀ ਕਰਨਲ ਰਣਵਿਜੈ ਕੁਮਾਰ ਦੀ ਅਗਵਾਈ ਵਾਲੀ  ਫ਼ੌਜੀ ਟੁਕੜੀ ਵੱਲੋਂ ਸ਼ਹੀਦ ਹੌਲਦਾਰ ਈਸ਼ਰ ਸਿੰਘ ਨੂੰ ਸਲਾਮੀ ਦਿੱਤੀ ਗਈ ।ਇਸ ਮੌਕੇ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਅਮਰ ਸ਼ਹੀਦ ਹੌਲਦਾਰ ਈਸ਼ਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ  ਕਰਨਲ  ਮਨਿੰਦਰ  ਸਿੰਘ ਚਾਹਲ,ਬ੍ਰਿਗੇਡੀਅਰ ਸ਼ੁਭਾਸ਼ ਚੰਦਰ, ਕੈਪਟਨ ਸਾਧੂ ਸਿੰਘ ਮੂੰਮ, ਕੈਪਟਨ ਹਰਦੇਵ ਸਿੰਘ ਧੂਰਕੋਟ,  ਚੇਅਰਮੈਨ ਤਰਲੋਚਨ ਸਿੰਘ ,ਨੰਬਰਦਾਰ ਗੁਰਦੇਵ ਸਿੰਘ ਨੇ ਕਿਹਾ ਸ਼ਹੀਦ ਕੌਮ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ । ਸ਼ਹੀਦਾਂ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।ਉਨ੍ਹਾਂ ਕਿਹਾ ਕਿ 12ਸਤੰਬਰ 1897 ਦੀ ਸਵੇਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਦੁਸ਼ਮਣਾਂ  ਨੇ ਸਾਰਾਗੜ੍ਹੀ ਦੀ ਪੋਸਟ ਤੇ ਹਮਲਾ ਕਰ ਦਿੱਤਾ ਸੀ ਇਸ ਲੜਾਈ ਵਿੱਚ ਜੋ 21 ਜਵਾਨਾਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ ,ਉਹ ਬੇਮਿਸਾਲ ਹੈ ।ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਇਕ ਅਜਿਹੀ ਲੜਾਈ ਸੀ ਜਿਸ ਵਿੱਚ ਲੜਾਈ ਲੜਨ ਵਾਲੇ ਫ਼ੌਜੀਆਂ ਨੂੰ ਉਸ ਸਮੇਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਤਗ਼ਮਾ ਮਿਲਿਆ ਸੀ।
            ਸਮਾਗਮ ਦੌਰਾਨ  ਕਰਨਲ ਮਨਿੰਦਰ ਸਿੰਘ, ਬ੍ਰਿਗੇਡੀਅਰ ਸ਼ੁਭਾਸ਼ ਚੰਦਰ, ਸਰਪੰਚ ਸ਼੍ਰੀਮਤੀ ਦਵਿੰਦਰ   ਕੌਰ ,ਕੈਪਟਨ ਸਾਧੂ ਸਿੰਘ , ਚੇਅਰਮੈਨ ਤਰਲੋਚਨ ਸਿੰਘ ਨੰਬਰਦਾਰ ਗੁਰਦੇਵ  ਸਿੰਘ ਵੱਲੋਂ ਸੰਤੋਖ ਸਿੰਘ, ਬਿਕਰ ਸਿੰਘ, ਫ਼ੌਜੀ ਜਵਾਨਾਂ ਦੀ ਟੁਕੜੀ ਤੋਂ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ  ਸਰਪੰਚ ਦਵਿੰਦਰ ਕੌਰ ,ਮੁਖਤਿਆਰ ਸਿੰਘ, ਤਰਸੇਮ ਸਿੰਘ ,ਗੁਰਚਰਨ ਸਿੰਘ ,ਨਿਸ਼ਾਨ ਸਿੰਘ  'ਗੁਰਮੇਲ ਸਿੰਘ (ਸਾਰੇ ਪੰਚ ) ਕੈਪਟਨ ਹਰਦੀਪ ਸਿੰਘ ਧੂਰਕੋਟ, ਕੈਪਟਨ ਭਜਨ ਸਿੰਘ, ਸੱਤਪਾਲ ਸਿੰਘ  ਸਾਬਕਾ ਸਰਪੰਚ' ਸੁਖਜੀਤ ਸਿੰਘ ਬੱਗੀ,  ਦਲਜੀਤ ਸਿੰਘ ਸਾਬਕਾ ਪੰਚ'  ਬਖਤੌਰ ਸਿੰਘ ਸੱਤੋਵਾਲ, ਧਰਮ ਸਿੰਘ ਸੱਤੋਵਾਲ ,ਜਸਬੀਰ ਸਿੰਘ ਸੱਤੋਵਾਲ, ਜੋਗਿੰਦਰ ਸਿੰਘ ਫ਼ੌਜੀ, ਵਿਸਾਖਾ ਸਿੰਘ ' ਸੁੱਖਭਿੰਦਰ ਸਿੰਘ ਆਡ਼੍ਹਤੀਆ ,ਜਰਨੈਲ ਸਿੰਘ, ਜੇਸੀਓ ਜਸਮੇਲ ਸਿੰਘ , ਸਤਨਾਮ ਸਿੰਘ   ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਸਾਬਕਾ ਸੈਨਿਕ  ਅਤੇ  ਨਗਰ ਨਿਵਾਸੀ ਹਾਜ਼ਰ ਸਨ।