ਰਾਸ਼ਟਰੀ

ਏਅਰਬੱਸ ਕੰਪਨੀ ਤੋਂ 250 ਜਹਾਜ਼ ਖਰੀਦੇਗੀ ਏਅਰ ਇੰਡੀਆ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ, 14 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਡੀਓ ਕਾਨਫਰੰਸ ਰਾਹੀਂ ਨਵੀਂ ਏਅਰ ਇੰਡੀਆ-ਏਅਰਬੱਸ ਸਾਂਝੇਦਾਰੀ ਦੀ ਸ਼ੁਰੂਆਤ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਟਾਟਾ ਸੰਨਜ਼ ਦੇ ਚੇਅਰਮੈਨ ਨੇ ਕਿਹਾ ਕਿ ਅਸੀਂ ਏਅਰਬੱਸ ਨਾਲ ਖ਼ਾਸ ਰਿਸਤੇ ਬਣਾਏ ਹਨ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਏਅਰਬੱਸ ਤੋਂ 250 ਜਹਾਜ਼ ਖਰੀਦਣ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਟਾਟਾ ਸਮੂਹ ਦੇ ਮੁਖੀ ਐਨ ਚੰਦਰਸ਼ੇਖਰਨ ਨੇ ਕਿਹਾ ਕਿ ਏਅਰ....
ਸੜਕ ਪਾਰ ਕਰਦੀਆਂ ਔਰਤਾਂ ਨੂੰ ਤੇਜ ਰਫਤਾਰ ਵਾਹਨ ਨੇ ਮਾਰੀ ਟੱਕਰ, 5 ਦੀ ਮੌਤ, 12 ਜ਼ਖ਼ਮੀ
ਪੁਣੇ, 14 ਫ਼ਰਵਰੀ : ਮਹਾਰਾਸ਼ਟਰ ਦੇ ਪੁਣੇ-ਨਾਸਿਕ ਹਾਈਵੇਅ 'ਤੇ ਸੋਮਵਾਰ ਦੇਰ ਰਾਤ ਇਕ ਅਣਪਛਾਤੇ ਵਾਹਨ ਨੇ 17 ਔਰਤਾਂ ਨੂੰ ਦਰੜ ਦਿੱਤਾ, 5 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਜਦੋਂ ਕਿ 12 ਔਰਤਾਂ ਗੰਭੀਰ ਜ਼ਖਮੀ ਹਨ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਵਾਹਨ ਦੀ ਭਾਲ ਕਰ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸਾਰੀਆਂ ਔਰਤਾਂ ਰਸੋਈਏ ਦਾ ਕੰਮ ਕਰਦੀਆਂ ਹਨ। ਉਹ ਰਾਤ ਨੂੰ ਕਿਸੇ ਪ੍ਰੋਗਰਾਮ ਤੋਂ ਆਪਣਾ ਕੰਮ ਖਤਮ ਕਰਕੇ ਘਰ ਪਰਤ ਰਹੀਆਂ ਸਨ। ਔਰਤਾਂ ਪੁਣੇ ਦੀ ਬੱਸ ਤੋਂ ਖਰਪੁੜੀ ਫਟਾ ਵਿਖੇ....
ਪਾਕਿਸਤਾਨ ਭਾਵੇਂ ਸਾਡਾ ਦੁਸ਼ਮਣ ਹੈ, ਪਰ ਸਾਨੂੰ ਦੁਸ਼ਮਣੀ ਇੱਕ ਪਾਸੇ ਰੱਖ ਕੇ ਉਸ ਦੀ ਇਸ ਸੰਕਟ ਵਿੱਚ ਮੱਦਦ ਕਰਨੀ ਚਾਹੀਦੀ ਹੈ : ਜਾਖੜ
ਨਵੀਂ ਦਿੱਲੀ, 13 ਫਰਵਰੀ : ਸਾਬਕਾ ਸਾਂਸਦ ਸੁਨੀਲ ਜਾਖੜ ਨੇ ਪਾਕਿਸਤਾਨ ਦੇ ਹੱਕ ਵਿਚ ਵੱਡਾ ਬਿਆਨ ਦਿੱਤਾ ਹੈ। ਸੁਨੀਲ ਜਾਖੜ ਨੇ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਵਿਚ ਲੱਖਾਂ ਲੋਕਾਂ ਨੂੰ ਭੋਜਨ ਦੀ ਕਮੀ ਹੈ ਅਸਲ ਵਿਚ ਦੀਵਾਲੀਆ ਹੋ ਚੁੱਕੇ ਪਾਕਿਸਤਾਨ ਨੂੰ ਮਦਦ ਦੀ ਸਖਤ ਲੋੜ ਹੈ। ਬੇਸ਼ੱਕ ਪਾਕਿਸਤਾਨ ਸਾਡਾ ਬਹੁਤ ਹੀ ਕੱਟੜ ਦੁਸ਼ਮਣ ਹੈ ਪਰ ਉਸ ਦੀ ਦੁਸ਼ਮਣੀ ਨੂੰ ਇਕ ਪਾਸੇ ਰੱਖ ਕੇ ਭਾਰਤ ਨੂੰ ਸੰਕਟਗ੍ਰਸਤ ਗੁਆਂਢੀ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਲਿਖਿਆ ਕਿ....
ਸੰਸਦ ਵਿਚ ਅਡਾਨੀ ‘ਤੇ ਮੈਂ ਕੁਝ ਗਲਤ ਨਹੀਂ ਬੋਲਿਆ, ਚਾਹੇ ਤਾਂ ਲੋਕ ਗੂਗਲ ਕਰ ਸਕਦੇ ਹਨ : ਰਾਹੁਲ ਗਾਂਧੀ 
ਨਵੀਂ ਦਿੱਲੀ, 13 ਫਰਵਰੀ : ਲੋਕ ਸਭਾ ਵਿਚ ਗੌਤਮ ਅਡਾਨੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ, ਵਿਵਾਦ ਭਖਦਾ ਜਾ ਰਿਹਾ ਹੈ। ਰਾਹੁਲ ਨੂੰ ਲੋਕ ਸਭਾ ਵੱਲੋਂ ਨੋਟਿਸ ਵੀ ਦਿੱਤਾ ਜਾ ਚੁੱਕਾ ਹੈ। ਹੁਣ ਇਸ ਨੋਟਿਸ ‘ਤੇ ਰਾਹੁਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਸਦ ਵਿਚ ਕੁਝ ਵੀ ਗਲਤ ਨਹੀਂ ਬੋਲਿਆ ਹੈ, ਚਾਹੇ ਲੋਕ ਤਾਂ ਗੂਗਲ ਵੀ ਕਰ ਸਕਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਸਦਨ ਵਿਚ....
ਪੰਜਾਬ ਸਿੱਧਾ ਕੋਲਾ ਲਿਆਉਣ ਦੀ ਬਜਾਏ ਲੰਬਾ ਰਸਤਾ ਅਪਣਾਉਣ ਦੇ ਨਿਰਦੇਸ਼ ਦੇ ਕੇ ਅਡਾਨੀ ਸਮੂਹ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ : ਮਨੀਸ਼ ਤਿਵਾੜੀ 
ਨਵੀਂ ਦਿੱਲੀ, 13 ਫਰਵਰੀ : ਕੇਂਦਰ ਸਰਕਾਰ 'ਤੇ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਦੇ ਹੋਏ ਉਦਯੋਗਿਕ ਸਮੂਹ ਅਡਾਨੀ ਦਾ ਪੱਖ ਪੂਰਣ ਦਾ ਦੋਸ਼ ਲਗਾਉਂਦਿਆਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਿਫ਼ਰ ਕਾਲ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੂੰ ਮਹਾਨਦੀ ਕੋਲਫ਼ੀਲਡ ਤੋਂ ਸਿੱਧਾ ਕੋਲਾ ਲਿਆਉਣ ਦੀ ਬਜਾਏ ਲੰਬਾ ਰਸਤਾ ਅਪਣਾਉਣ ਦੇ ਨਿਰਦੇਸ਼ ਦੇ ਕੇ ਅਡਾਨੀ ਸਮੂਹ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, "ਜੇਕਰ ਇਹ ਕੋਲਾ ਮਹਾਨਦੀ ਕੋਲਾ ਖੇਤਰ ਤੋਂ ਰੇਲ ਰਾਹੀਂ ਸਿੱਧਾ ਪੰਜਾਬ ਆਉਂਦਾ....
ਸਦ ਦੇ ਦੋਵੇਂ ਸਦਨਾਂ ਦੀ ਬੈਠਕ ਨੂੰ ਬਜਟ ਸੈਸ਼ਨ ਦੇ ਦੂਜੇ ਪੜਾਅ ਲਈ 13 ਮਾਰਚ ਤੱਕ ਕੀਤਾ ਮੁਲਤਵੀ
ਨਵੀਂ ਦਿੱਲੀ, 13 ਫਰਵਰੀ : ਸੰਸਦ ਦੇ ਦੋਵੇਂ ਸਦਨਾਂ ਦੀ ਬੈਠਕ ਸੋਮਵਾਰ ਨੂੰ ਬਜਟ ਸੈਸ਼ਨ ਦੇ ਦੂਜੇ ਪੜਾਅ ਲਈ 13 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ। ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਨਾਲ ਸ਼ੁਰੂ ਹੋਇਆ ਸੀ, ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ ਸੀ। ਸੈਸ਼ਨ ਦੇ ਪਹਿਲੇ ਪੜਾਅ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ 'ਤੇ....
ਪੰਜ ਸਰਕਾਰੀ ਬੀਮਾ ਕੰਪਨੀਆਂ ਦਾ ਅਡਾਨੀ ਸਮੂਹ ਨਾਲ ਸਬੰਧਤ ਕੰਪਨੀਆਂ ਵਿਚ ਕੁੱਲ 347.64 ਕਰੋੜ ਰੁਪਏ ਦਾ ਨਿਵੇਸ਼
ਨਵੀਂ ਦਿੱਲੀ, 13 ਫਰਵਰੀ : ਵਿੱਤ ਮੰਤਰਾਲੇ ਨੇ ਕਿਹਾ ਕਿ ਪੰਜ ਸਰਕਾਰੀ ਬੀਮਾ ਕੰਪਨੀਆਂ ਦਾ ਅਡਾਨੀ ਸਮੂਹ ਨਾਲ ਸਬੰਧਤ ਕੰਪਨੀਆਂ ਵਿਚ ਕੁੱਲ 347.64 ਕਰੋੜ ਰੁਪਏ ਦਾ ਨਿਵੇਸ਼ ਹੈ, ਜੋ ਉਹਨਾਂ (ਬੀਮਾ ਕੰਪਨੀਆਂ) ਦੀ ਕੁੱਲ ਜਾਇਦਾਦ ਦਾ 0.14 ਫੀਸਦੀ ਹੈ। ਵਿੱਤ ਰਾਜ ਮੰਤਰੀ ਭਗਵਤ ਕਰਾੜ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਹਨਾਂ ਨੂੰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੁਆਰਾ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਚ ਕੀਤੇ ਗਏ ਨਿਵੇਸ਼ ਜਾਂ ਕਰਜ਼ੇ ਦੇ ਸੰਦਰਭ ਵਿਚ ਸਵਾਲ....
ਪ੍ਰਧਾਨ ਮੰਤਰੀ ਮੋਦੀ ਵੱਲੋਂ ਬੈਂਗਲੁਰੂ ਦੇ ਯੇਲਹੰਕਾ ਏਅਰ ਫੋਰਸ ਸਟੇਸ਼ਨ ’ਤੇ ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਦਾ ਉਦਘਾਟਨ
ਬੈਂਗਲੁਰੂ, ਏਜੰਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਂਗਲੁਰੂ ਦੇ ਯੇਲਹੰਕਾ ਏਅਰ ਫੋਰਸ ਸਟੇਸ਼ਨ ’ਤੇ ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਏਅਰੋ ਇੰਡੀਆ 2023 ’ਤੇ ਇਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ। ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਵਿਚ ਪੀਐਮ ਮੋਦੀ ਨੇ ਕਿਹਾ ਕਿ ਰੱਖਿਆ ਇੱਕ ਅਜਿਹਾ ਖੇਤਰ ਹੈ ਜਿਸ ਵਿਚ ਤਕਨਾਲੋਜੀ, ਮਾਰਕੀਟ ਅਤੇ ਚੌਕਸੀ ਸਭ ਤੋਂ ਗੁੰਝਲਦਾਰ ਮੰਨਿਆ ਜਾਂਦੀ ਹੈ। ਸਾਡਾ ਟੀਚਾ 2024-25 ਤਕ ਇਸ ਦੇ ਨਿਰਯਾਤ....
ਜਦੋਂ ਐਬੂਲੈਂਸ ਨਾ ਮਿਲਣ ਕਰਕੇ ਸੱਤ ਸਾਲਾ ਬੇਟਾ ਆਪਣੇ ਪਿਤਾ ਨੂੰ ਇਲਾਜ ਲਈ ਹੱਥ ਰੇਹੜੀ ਤੇ ਪਾ ਕੇ ਲਿਜਾਣ ਲਈ ਹੋਇਆ ਮਜ਼ਬੂਰ
ਸਿੰਗਰੌਲੀ, 12 ਫਰਵਰੀ : ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਸਿਹਤ ਵਿਭਾਗ ਦੀ ਬੇਰੁਖੀ ਦੀ ਇੱਕ ਹੋਰ ਝਲਕ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਇੱਥੇ ਐਂਬੂਲੈਂਸ ਨਾ ਮਿਲਣ ਕਾਰਨ 7 ਸਾਲਦਾ ਬੇਟਾ ਆਪਣੇ ਪਿਤਾ ਨੂੰ ਜ਼ਖਮੀ ਹਾਲਤ 'ਚ ਹਥ ਰੇਹੜੀ 'ਚ ਬਿਠਾ ਕੇ ਹਸਪਤਾਲ ਲਿਜਾਣ ਲਈ ਮਜ਼ਬੂਰ ਹੋਣ ਪਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਏਡੀਐਮ ਡੀਪੀ ਵਰਮਨ ਨੇ ਵੀਡੀਓ ਦੇਖ ਕੇ ਜਾਂਚ ਦੇ ਹੁਕਮ ਦਿੱਤੇ ਹਨ। ਸ਼ੁੱਕਰਵਾਰ ਦੁਪਹਿਰ ਨੂੰ ਦੀਨਦਿਆਲ ਸ਼ਾਹ ਦੀ ਲੱਤ 'ਚ ਅਚਾਨਕ ਦਰਦ....
ਰੇਲਵੇ ਨੇ ਬਜਰੰਗ ਬਲੀ ਨੂੰ ਸੱਤ ਦਿਨਾਂ ‘ਚ ਕਬਜਾ ਹਟਾਉਣ ਲਈ ਜਾਰੀ ਕੀਤਾ ਨੋਟਿਸ
ਝਾਂਸੀ, 12 ਫਰਵਰੀ : ਭਾਰਤੀ ਰੇਲਵੇ ਨੇ ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਇੱਕ ਅਜੀਬ ਨੋਟਿਸ ਜਾਰੀ ਕੀਤਾ ਹੈ। ਰੇਲਵੇ ਨੇ ਮੰਦਰ ‘ਚ ਸਥਿਤ ਭਗਵਾਨ ਬਜਰੰਗ ਬਲੀ ਨੂੰ ਨੋਟਿਸ ਜਾਰੀ ਕੀਤਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਨੋਟਿਸ ਵਿੱਚ ਰੇਲਵੇ ਨੇ ਬਜਰੰਗ ਬਲੀ ਨੂੰ ਕਬਜ਼ਾ ਕਰਨ ਵਾਲਾ ਕਰਾਰ ਦਿੰਦਿਆਂ ਸੱਤ ਦਿਨਾਂ ਵਿੱਚ ਕਬਜ਼ੇ ਹਟਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਰੇਲਵੇ ਵੱਲੋਂ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਇਹ ਕਬਜ਼ੇ ਨਾ ਹਟਾਏ ਗਏ ਤਾਂ ਰੇਲਵੇ ਸਖ਼ਤ ਕਾਰਵਾਈ ਕਰੇਗਾ ਅਤੇ....
ਤੇਜ ਹਵਾਵਾਂ ਚੱਲਣ ਕਾਰਨ ਪਾਰਾ ਚਾਰ ਡਿਗਰੀ ਸੈਲਸੀਅਸ ਡਿੱਗਿਆ, ਸੋਮਵਾਰ ਫਿਰ ਵਧ ਸਕਦਾ ਤਾਪਮਾਨ
ਨਵੀਂ ਦਿੱਲੀ, 12 ਫਰਵਰੀ : ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਕਾਰਨ ਤਾਪਮਾਨ ਵਿੱਚ ਪਿਛਲੇ ਦਿਨ ਦੇ ਮੁਕਾਬਲੇ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਫਿਰ ਵੀ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਇਸ ਕਾਰਨ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਵੀ ਅਸਮਾਨ ਸਾਫ਼ ਰਹੇਗਾ ਅਤੇ ਕਰੀਬ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੇਗੀ। ਵੱਧ ਤੋਂ ਵੱਧ ਤਾਪਮਾਨ 22....
9 ਸਾਲਾਂ ਤੋਂ ਕੇਂਦਰ ਸਰਕਾਰ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਭਾਰੀ ਨਿਵੇਸ਼ ਕਰ ਰਹੀ ਹੈ : ਪੀਐਮ ਮੋਦੀ
ਨਵੀਂ ਦਿੱਲੀ, ਜੇਐੱਨਐੱਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦਿੱਲੀ ਤੋਂ ਜੈਪੁਰ ਜਾਣ ਵਾਲੇ ਲੋਕਾਂ ਨੂੰ ਅੱਜ ਇੱਕ ਖਾਸ ਤੋਹਫਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ 246 ਕਿਲੋਮੀਟਰ ਲੰਬੇ ਦਿੱਲੀ-ਦੌਸਾ-ਲਾਲਸੋਤ ਪੜਾਅ ਦਾ ਉਦਘਾਟਨ ਕੀਤਾ। ਇਸ ਐਕਸਪ੍ਰੈਸ ਵੇਅ ਦੇ ਖੁੱਲ੍ਹਣ ਨਾਲ ਲੋਕ ਹੁਣ ਪੰਜ ਘੰਟੇ ਦੀ ਬਜਾਏ ਸਾਢੇ ਤਿੰਨ ਘੰਟੇ ਵਿੱਚ ਜੈਪੁਰ ਪਹੁੰਚ ਸਕਣਗੇ। ਇਸ ਦੇ ਨਾਲ, ਪ੍ਰਧਾਨ ਮੰਤਰੀ ਨੇ 18,100 ਕਰੋੜ ਰੁਪਏ ਤੋਂ ਵੱਧ ਦੇ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ....
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 13 ਸੂਬਿਆਂ ਦੇ ਰਾਜਪਾਲਾਂ ਅਤੇ ਉਪ ਰਾਜਪਾਲਾਂ ਵਿਚ ਕੀਤਾ ਫੇਰਬਦਲ
ਨਵੀਂ ਦਿੱਲੀ, 12 ਫਰਵਰੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ 13 ਸੂਬਿਆਂ ਦੇ ਰਾਜਪਾਲਾਂ ਅਤੇ ਉਪ ਰਾਜਪਾਲਾਂ ਵਿਚ ਫੇਰਬਦਲ ਕੀਤਾ ਹੈ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਾ ਅਸਤੀਫ਼ਾ ਸਵੀਕਾਰ ਕਰਦੇ ਹੋਏ ਉਨ੍ਹਾਂ ਨੇ ਰਮੇਸ਼ ਬੈਸ ਨੂੰ ਮਹਾਰਾਸ਼ਟਰ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਲੱਦਾਖ ਦੇ LG ਰਾਧਾ ਕ੍ਰਿਸ਼ਨਨ ਮਾਥੁਰ ਦਾ ਅਸਤੀਫ਼ਾ ਵੀ ਸਵੀਕਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਥਾਂ ਅਰੁਣਾਚਲ ਦੇ ਬ੍ਰਿਗੇਡੀਅਰ ਬੀਡੀ ਮਿਸ਼ਰਾ ਨੂੰ ਲੱਦਾਖ ਦਾ ਐਲਜੀ ਬਣਾਇਆ....
ਰਾਜਸਥਾਨ ਦੇ ਬਾਰਾਨ 'ਚ ਹਥਿਆਰਬੰਦ ਬਦਮਾਸ਼ਾਂ ਨੇ ਗਹਿਣਿਆਂ ਦੀ ਦੁਕਾਨ 'ਚ ਕੀਤੀ ਲੁੱਟ, ਇੱਕ ਕਰੋੜ ਦੇ ਲੁੱਟੇ ਗਹਿਣੇ
ਰਾਜਸਥਾਨ, 12 ਫਰਵਰੀ : ਰਾਜਸਥਾਨ ਦੇ ਬਾਰਾਨ 'ਚ ਹਥਿਆਰਬੰਦ ਬਦਮਾਸ਼ਾਂ ਨੇ ਗਹਿਣਿਆਂ ਦੀ ਦੁਕਾਨ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ 100 ਕਿਲੋ ਚਾਂਦੀ, ਕੁਝ ਸੋਨਾ ਅਤੇ ਹੋਰ ਗਹਿਣੇ ਲੈ ਕੇ ਫਰਾਰ ਹੋ ਗਏ। ਲੁੱਟ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਤੋਂ ਇਲਾਵਾ ਆਸਪਾਸ ਦੀਆਂ ਦੁਕਾਨਾਂ 'ਚ ਲੱਗੇ ਸੀਸੀਟੀਵੀ ਫੁਟੇਜ 'ਚ ਲੁਟੇਰੇ ਲੁੱਟ-ਖੋਹ ਕਰਨ ਤੋਂ ਬਾਅਦ ਉੱਥੋਂ ਨਿਕਲਦੇ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਬਦਮਾਸ਼....
ਬਰਫਬਾਰੀ ਕਾਰਨ 196 ਸੜਕਾਂ ਬੰਦ,150 ਟਰਾਂਸਫਾਰਮਰ ਠੱਪ ਹੋਣ ਕਾਰਨ ਬਿਜਲੀ ਸਪਲਾਈ ‘ਚ ਪਿਆ ਵਿਘਨ
ਸ਼ਿਮਲਾ, 12 ਫ਼ਰਵਰੀ : ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਤਿੰਨ ਦਿਨਾਂ ਤੱਕ ਬਰਫਬਾਰੀ ਅਤੇ ਬਾਰਿਸ਼ ਤੋਂ ਬਾਅਦ ਮੌਸਮ ਸਾਫ਼ ਹੋ ਗਿਆ ਹੈ। ਲਾਹੌਲ-ਸਪੀਤੀ 'ਚ ਤਿੰਨ ਦਿਨਾਂ ਦੀ ਬਰਫਬਾਰੀ ਤੋਂ ਬਾਅਦ ਅੱਜ ਐਤਵਾਰ ਨੂੰ ਸੂਰਜ ਨਿਕਲਿਆ ਹੈ। ਹਾਲਾਂਕਿ ਲਾਹੌਲ ਘਾਟੀ ਦੇਸ਼ ਅਤੇ ਦੁਨੀਆ ਤੋਂ ਕੱਟੀ ਹੋਈ ਹੈ ਅਤੇ ਇੱਥੋਂ ਦੀਆਂ ਸੜਕਾਂ ਬਰਫ ਨਾਲ ਢੱਕੀਆਂ ਹੋਈਆਂ ਹਨ। ਫਿਲਹਾਲ ਸੜਕਾਂ ਨੂੰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸ਼ਿਮਲਾ ਸਮੇਤ ਸੂਬੇ ਦੇ ਹੋਰ ਇਲਾਕਿਆਂ 'ਚ ਧੁੱਪ ਨਿਕਲੀ। ਮੌਸਮ ਵਿਭਾਗ....