ਬੈਂਗਲੁਰੂ, ਏਜੰਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਂਗਲੁਰੂ ਦੇ ਯੇਲਹੰਕਾ ਏਅਰ ਫੋਰਸ ਸਟੇਸ਼ਨ ’ਤੇ ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਏਅਰੋ ਇੰਡੀਆ 2023 ’ਤੇ ਇਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ। ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਵਿਚ ਪੀਐਮ ਮੋਦੀ ਨੇ ਕਿਹਾ ਕਿ ਰੱਖਿਆ ਇੱਕ ਅਜਿਹਾ ਖੇਤਰ ਹੈ ਜਿਸ ਵਿਚ ਤਕਨਾਲੋਜੀ, ਮਾਰਕੀਟ ਅਤੇ ਚੌਕਸੀ ਸਭ ਤੋਂ ਗੁੰਝਲਦਾਰ ਮੰਨਿਆ ਜਾਂਦੀ ਹੈ। ਸਾਡਾ ਟੀਚਾ 2024-25 ਤਕ ਇਸ ਦੇ ਨਿਰਯਾਤ ਅੰਕੜੇ ਨੂੰ 1.5 ਬਿਲੀਅਨ ਤੋਂ ਵਧਾ ਕੇ 5 ਬਿਲੀਅਨ ਡਾਲਰ ਕਰਨ ਦਾ ਹੈ।
ਅੱਜ ਦਾ ਭਾਰਤ ਤੇਜ਼ ਤੇ ਦੂਰ ਦੀ ਸੋਚਦਾ ਹੈ
ਪੀਐੱਮ ਮੋਦੀ ਨੇ ਕਿਹਾ ਕਿ ਅੰਮਿ੍ਰਤਕਾਲ ਦਾ ਭਾਰਤ ਇਕ ਲੜਾਕੂ ਪਾਇਲਟ ਵਾਂਗ ਅੱਗੇ ਵੱਧ ਰਿਹਾ ਹੈ, ਜੋ ਉਚਾਈਆਂ ਨੂੰ ਛੂਹਣ ਤੋਂ ਨਹੀਂ ਡਰਦਾ। ਜੋ ਸਭ ਤੋਂ ਉੱਚੀ ਉਡਾਣ ਭਰਨ ਲਈ ਉਤਸ਼ਾਹਿਤ ਹੈ। ਅੱਜ ਦਾ ਭਾਰਤ ਦੂਰ ਦੀ ਸੋਚਦਾ ਹੈ, ਦੂਰ ਤਕ ਸੋਚਦਾ ਹੈ ਅਤੇ ਤੁਰੰਤ ਫ਼ੈਸਲੇ ਲੈਂਦਾ ਹੈ।
ਨਵਾਂ ਭਾਰਤ ਹੁਣ ਨਹੀਂ ਗੁਆਏਗਾ ਕੋਈ ਮੌਕਾ
ਪੀਐੱਮ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਨਵਾਂ ਭਾਰਤ ਨਾ ਤਾਂ ਕੋਈ ਮੌਕਾ ਗੁਆਏਗਾ ਅਤੇ ਨਾ ਹੀ ਸਖ਼ਤ ਮਿਹਨਤ ਕਰਨ ਵਿਚ ਪਿੱਛੇ ਰਹੇਗਾ। ਅਸੀਂ ਤਿਆਰ ਹਾਂ, ਸੁਧਾਰਾਂ ਦੇ ਰਾਹ ’ਤੇ ਅਸੀਂ ਹਰ ਖੇਤਰ ਵਿਚ ਕ੍ਰਾਂਤੀ ਲਿਆ ਰਹੇ ਹਾਂ। ਦਹਾਕਿਆਂ ਤੋਂ ਰੱਖਿਆ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਹੁਣ 75 ਦੇਸ਼ਾਂ ਨੂੰ ਰੱਖਿਆ ਉਪਕਰਨ ਨਿਰਯਾਤ ਕਰਦਾ ਹੈ।
ਨਿਊ ਇੰਡੀਆ ਦੀ ਨਵੀਂ ਸੋਚ ਨੂੰ ਹੈ ਦਰਸਾਉਂਦਾ ਏਅਰੋ ਸ਼ੋਅ
ਪੀਐਮ ਮੋਦੀ ਨੇ ਕਿਹਾ ਕਿ ਏਅਰੋ ਇੰਡੀਆ 2023 ਨਿਊ ਇੰਡੀਆ ਦੀ ਨਵੀਂ ਸੋਚ ਨੂੰ ਦਰਸਾਉਂਦਾ ਹੈ। ਕੋਈ ਸਮਾਂ ਸੀ ਜਦੋਂ ਇਸ ਨੂੰ ਸਿਰਫ ਸ਼ੋਅ ਸਮਝਿਆ ਜਾਂਦਾ ਸੀ। ਪਿਛਲੇ ਕੁਝ ਸਾਲਾਂ ਵਿਚ ਦੇਸ਼ ਨੇ ਇਸ ਧਾਰਨਾ ਨੂੰ ਬਦਲਿਆ ਹੈ। ਅੱਜ ਇਹ ਸਿਰਫ ਦਿਖਾਵਾ ਨਹੀਂ ਹੈ, ਸਗੋਂ ਭਾਰਤ ਦੀ ਤਾਕਤ ਵੀ ਹੈ। ਇਹ ਭਾਰਤੀ ਰੱਖਿਆ ਉਦਯੋਗ ਦੇ ਦਾਇਰੇ ਅਤੇ ਵਿਸ਼ਵਾਸ ’ਤੇ ਕੇਂਦਰਿਤ ਹੈ।
ਪੂਰੀ ਦੁਨੀਆ ਦਾ ਭਾਰਤ ’ਚ ਵਧਿਆ ਵਿਸ਼ਵਾਸ
ਪੀਐੱਮ ਮੋਦੀ ਨੇ ਕਿਹਾ ਕਿ ਏਅਰੋ ਇੰਡੀਆ ਦਾ ਇਹ ਆਯੋਜਨ ਭਾਰਤ ਦੀ ਵਧਦੀ ਸਮਰੱਥਾ ਦੀ ਉਦਾਹਰਨ ਹੈ। ਇਸ ਵਿਚ ਦੁਨੀਆ ਦੇ ਲਗਭਗ 100 ਦੇਸ਼ਾਂ ਦੀ ਮੌਜੂਦਗੀ ਦੱਸਦੀ ਹੈ ਕਿ ਭਾਰਤ ਵਿਚ ਦੁਨੀਆ ਦਾ ਵਿਸ਼ਵਾਸ ਕਿੰਨਾ ਵਧਿਆ ਹੈ।
3 ਲੜਾਕੂ ਜਹਾਜ਼ਾਂ ਨੇ ਨੀਲੇ ਅਸਮਾਨ 'ਚ ਬਣਾਇਆ ਦਿਲ, ਪੀਐੱਮ ਮੋਦੀ ਹੋਏ ਖੁਸ਼
ਬੈਂਗਲੁਰੂ 'ਚ ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ਵਿਚ ਪੀਐੱਮ ਮੋਦੀ ਨੇ ਇਸ ਸ਼ੋਅ ਦਾ ਅੱਜ ਉਦਘਾਟਨ ਕੀਤਾ ਹੈ ਤੇ ਬੈਂਗਲੁਰੂ 'ਚ ਯੇਲਹੰਕਾ ਦੇ ਹਵਾਈ ਫ਼ੌਜ ਸਟੇਸ਼ਨ 'ਚ ਮੌਜੂਦ ਹੋ ਕੇ ਏਅਰੋਬੈਟਿਕ ਪ੍ਰਦਰਸ਼ਨ ਵੀ ਦੇਖਿਆ ਹੈ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਇਹ ਆਲਮੀ ਪੱਧਰ 'ਤੇ ਫ਼ੌਜੀ ਸਾਜ਼ੇ-ਸਾਮਾਨ ਦੇ ਪ੍ਰਮੁੱਖ ਬਰਾਮਦਕਾਰਾਂ 'ਚੋਂ ਇਕ ਬਣਨ ਦੇ ਰਾਹ 'ਤੇ ਹੋਵੇਗਾ। ਇਸ 'ਤੇ ਬੋਲਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਪੰਜ ਦਿਨਾਂ ਪ੍ਰਦਰਸ਼ਨੀ 'ਚ 700ਤੋਂ ਜ਼ਿਆਦਾ ਰੱਖਿਆ ਕੰਪਨੀਆਂ ਤੇ 98 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। 'ਏਅਰੋ ਇੰਡੀਆ' ਦਾ ਇਹ ਐਡੀਸ਼ਨ ਦੇਸ਼ ਨੂੰ ਫ਼ੌਜੀ ਜਹਾਜ਼, ਹੈਲੀਕਾਪਟਰ, ਫ਼ੌਜੀ ਉਪਕਰਨ ਤੇ ਨਵੇਂ ਯੁੱਗ ਦੇ ਏਅਰੋਨਿਕਸ ਦੇ ਨਿਰਮਾਣ ਲਈ ਇਕ ਉਭਰਦੇ ਹੋਏ ਕੇਂਦਰ ਦੇ ਰੂਪ 'ਚ ਪ੍ਰਦਰਸ਼ਿਤ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਏਅਰੋ ਇੰਡੀਆ 2023 ਦਾ 14ਵੇਂ ਐਡੀਸ਼ਨ 'ਚ ਜਾਹਜ਼ਾਂ ਨੇ ਅਸਮਾਨ 'ਚ ਦਿਲ ਦੀ ਆਕ੍ਰਿਤੀ ਬਣਾਈ ਹੈ। ਇਹ ਆਕ੍ਰਿਤੀ ਪੀਐੱਮ ਮੋਦੀ ਸਾਹਮਣੇ ਬਣਾਈ ਗਈ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਨੇ ਤਾੜੀ ਵਜਾ ਕੇ ਇਸ ਦੀ ਤਾਰੀਫ ਵੀ ਕੀਤੀ ਹੈ। ਨਿਊਜ਼ ਏਜੰਸੀ ਵੱਲੋਂ ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਨੀਲੇ ਅਸਮਾਨ 'ਚ ਪਹਿਲਾਂ ਦਿਲ ਦੀ ਆਕ੍ਰਿਤੀ ਬਣਾਈ ਗਈ ਹੈ ਤੇ ਫਿਰ ਦਿਲ ਵਿਚ ਤੀਰ ਮਾਰ ਕੇ ਛੇਕ ਕੀਤਾ ਗਿਆ ਹੈ।