ਝਾਂਸੀ, 05 ਅਗਸਤ : ਝਾਂਸੀ ‘ਚ ਪੱਬਜੀ ਗੇਮ ਦੇ ਆਦੀ ਨੌਜਵਾਨ ਨੇ ਆਪਣੇ ਮਾਤਾ-ਪਿਤਾ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ 26 ਸਾਲਾ ਨੌਜਵਾਨ ਨੇ ਆਪਣੀ ਮਾਂ ਤੇ ਪਿਤਾ ਦਾ ਤਵਾ ਮਾਰ ਕੇ ਕਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਨੌਜਵਾਨ ਨਹਾ ਕੇ ਕੱਪੜੇ ਬਦਲ ਕੇ ਆਪਣੇ ਕਮਰੇ ਅੰਦਰ ਜਾ ਬੈਠਾ। ਇਹ ਘਟਨਾਂ ਪਿਚੌਰ ਥਾਣਾ ਨਵਾਬਾਦ ਦੇ ਇਲਾਕੇ ਦੀ ਹੈ, ਕਥਿਤ ਦੋਸ਼ੀ ਦਾ ਨਾਮ ਅੰਕਿਤ ਦੱਸਿਆ ਜਾ ਰਿਹਾ ਹੈ, ਜੋ ਆਪਣੇ ਘਰ ਵਿੱਚ ਹੀ ਮੋਬਾਇਲ ਠੀਕ ਕਰਨ ਦਾ ਕੰਮ ਕਰਦਾ ਸੀ। ਅੰਕਿਤ ਦੀ ਭੈਣ ਨੀਲਮ ਨੇ ਦੱਸਿਆ ਕਿ ਉਸਦਾ ਭਰਾ ਪਬਜੀ ਗੇਮ ਖੇਡਣ ਦਾ ਆਦੀ ਸੀ, ਜਿਸ ਕਾਰਨ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਤੇ ਉਸਦੇ ਪਿਤਾ ਉਸਨੂੰ ਗੇਮ ਖੇਡਣ ਤੋਂ ਰੋਕਦੇ ਸਨ, ਜਿਸ ਕਾਰਨ ਘਰ ਵਿੱਚ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ। ਸ਼ੱਕ ਹੈ ਕਿ ਇਹੀ ਕਾਰਨ ਹੈ ਕਿ ਉਸਨੇ ਆਪਣੀ ਮਾਂ- ਪਿਓ ਨੂੰ ਕਤਲ ਕਰ ਦਿੱਤਾ ਹੈ। ਇਸ ਘਟਨਾਂ ਦੀ ਸੂਚਨਾਂ ਮਿਲਣ ਤੇ ਜਦੋਂ ਪੁਲਿਸ ਪਹੁੰਚੀ ਤਾਂ ਕਥਿਤ ਦੋਸ਼ੀ ਲੜਕਾ ਮੰਜੇ ਤੇ ਬੈਠਾ ਸੀ, ਜਦੋਂ ਪੁਲਿਸ ਨੇ ਪੁੱਛਿਆ ਤਾਂ ਅੰਕਿਤ ਨੇ ਮੰਨਿਆ ਕਿ ਹਾਂ, ਮੈਂ ਮਾਰਿਆ ਹੈ ਆਪਣੇ ਮਾਂ-ਪਿਓ..। ਮ੍ਰਿਤਕਾਂ ਦੀ ਪਹਿਚਾਣ ਲਕਸ਼ਮੀ ਪ੍ਰਸ਼ਾਦ (58) ਤੇ ਵਿਮਲਾ (55) ਵਜੋਂ ਹੋਈ ਹੈ। ਮ੍ਰਿਤਕ ਲਕਸ਼ਮੀ ਪ੍ਰਸ਼ਾਦ ਸਰਕਾਰੀ ਸਕੂਲ ਪਾਲੜਾ ਵਿੱਚ ਪ੍ਰਿੰਸੀਪਲ ਦੇ ਆਹੁਦੇ ਤੇ ਸੀ, ਉਸੇ ਪੁੱਤਰ ਅੰਕਿਤ ਤੋਂ ਇਲਾਵਾ ਤਿੰਨ ਧੀਆਂ ਦੇ ਪਿਤਾ ਸਨ, ਜਿੰਨ੍ਹਾਂ ਵਿੱਚ ਦੋ ਧੀਆਂ ਨੀਲਮ ਤੇ ਸੁੰਦਰੀ ਵਿਆਹੀਆਂ ਹੋਈਆਂ ਹਨ ਤੇ ਸ਼ਿਵਾਨੀ ਪੜ੍ਹਾਰੀ ਕਰ ਰਹੀ ਹੈ। ਭੈਣ ਨੀਲਮ ਨੇ ਦੱਸਿਆ ਕਿ ਉਹ ਰੇਲਵੇ ਹਸਪਤਾਲ ਵਿੱਚ ਕੰਪਾਊਂਡਰ ਸੀ। ਕੋਰੋਨਾ ਦੇ ਸਮੇਂ ਅੰਕਿਤ ਦੀ ਨੌਕਰੀ ਚਲੀ ਗਈ ਸੀ। ਉਹ ਮੋਬਾਈਲ ‘ਤੇ ਬਹੁਤ ਜ਼ਿਆਦਾ ਗੇਮਾਂ ਖੇਡਦਾ ਸੀ। ਛੇ ਮਹੀਨੇ ਤੱਕ ਉਹ ਕਮਰਾ ਤੋਂ ਬਾਹਰ ਨਹੀਂ ਆਇਆ। ਇਸ ਵਿੱਚ ਉਹ ਡਿਸਟਰਬ ਹੋ ਗਿਆ ਸੀ। ਉਸਦਾ ਵਿਹਾਰ ਵੀ ਬਦਲ ਗਿਆ ਸੀ। ਉਹ ਆਪਣੇ ਮਾਪਿਆਂ ਨਾਲ ਵੀ ਲੜਦਾ ਰਹਿੰਦਾ ਸੀ। ਹਰ ਕੋਈ ਉਸ ਬਾਰੇ ਚਿੰਤਤ ਸੀ। ਭੈਣ ਨੀਲਮ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਹ ਪਿਤਾ ਲਕਸ਼ਮੀ ਪ੍ਰਸਾਦ ਨੂੰ ਫੋਨ ਕਰ ਰਹੀ ਸੀ ਪਰ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਗਿਆ। ਇਸ ਤੋਂ ਬਾਅਦ ਗੁਆਂਢ ‘ਚ ਰਹਿਣ ਵਾਲੇ ਕਾਸ਼ੀਰਾਮ ਨੂੰ ਬੁਲਾਇਆ ਫੋਨ ਕੀਤਾ ਤੇ ਉਸ ਨੂੰ ਘਰ ਜਾ ਕੇ ਦੇਖਣ ਲਈ ਕਿਹਾ। ਜਦੋਂ ਕਾਸ਼ੀਰਾਮ ਘਰ ਪਹੁੰਚਿਆ ਤਾਂ ਮੇਨ ਗੇਟ ਖੁੱਲ੍ਹਾ ਸੀ। ਜਿਵੇਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਜ਼ਮੀਨ ‘ਤੇ ਖੂਨ ਸੀ। ਪਿਤਾ ਜੀ ਦਾ ਸਾਹ ਰੁਕ ਗਿਆ ਸੀ। ਜਦੋਂ ਕਿ ਮਾਂ ਵਿਮਲਾ ਤੜਪ ਰਹੀ ਸੀ। ਗੁਆਂਢੀ ਕਾਸ਼ੀਰਾਮ ਨੇ ਨੀਲਮ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ਤੇ ਪਹੁੰਚੀ ਅਤੇ ਵਿਮਲਾ ਨੂੰ ਤੁਰੰਤ ਮੈਡੀਕਲ ਕਾਲਜ ਲੈ ਗਈ। ਉਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਉਸੇ ਸਮੇਂ ਜਦੋਂ ਪੁਲਿਸ ਘਰ ਦੇ ਅੰਦਰ ਪਹੁੰਚੀ ਤਾਂ ਇੱਕ ਕਮਰੇ ਵਿੱਚ ਅੰਕਿਤ ਸੀ। ਇੰਸਪੈਕਟਰ ਸੁਧਾਕਰ ਮਿਸ਼ਰਾ ਨੇ ਦੱਸਿਆ ਕਿ ਅੰਕਿਤ ਨੂੰ ਕਤਲ ਦਾ ਕੋਈ ਪਛਤਾਵਾ ਨਹੀਂ ਸੀ। ਉਹ ਮਾਨਸਿਕ ਤੌਰ ‘ਤੇ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਕਤਲ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ।