ਨਰਵਾਣਾ, 30 ਜੁਲਾਈ : ਹਰਿਆਣਾ ਦੇ ਜਿਲ੍ਹਾ ਜੀਂਦ ਦੇ ਅਧੀਨ ਆਉਂਦੇ ਨਰਵਾਣਾ ‘ਚ ਇੱਕ ਕਾਰ ਸੰਤੁਲਨ ਵਿਗੜਨ ਕਾਰਨ ਵਾਪਰੇ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਤੇ ਇੱਕ ਦੇ ਗੰਭੀਰ ਜਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਰਾਹਗੀਰਾਂ ਨੇ ਕਾਰ ਨੂੰ ਸਿੱਧਾ ਕਰਕੇ ਤਿੰਨੋਂ ਨੌਜਵਾਨਾਂ ਨੁੰ ਗੱਡੀ ਤੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਸੋਨੂੰ ਤੇ ਰੋਹਿਤ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਪ੍ਰਦੀਪ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਹਿਚਾਣ ਸੋਨੂੰ ਅਤੇ ਰੋਹਿਤ ਵਾਸੀ ਘਸੋਂ ਵਜੋਂ ਹੋਈ ਹੈ ਅਤੇ ਪ੍ਰਦੀਪ ਵਾਸੀ ਘਸੋ ਖੁਰਦ ਦਾ ਰਹਿਣ ਵਾਲਾ ਹੈ। ਨੌਜਵਾਨਾਂ ਦੀ ਮੌਤ ਹੋ ਜਾਣ ਦੇ ਕਾਰਨ ਪਿੰਡ ਘਸੋਂ ਵਿੱਚ ਸੋਗ ਦੀ ਲਹਿਰ ਹੈ।