ਓਮਨੀ ਬੱਸ ਤੇ ਟਰੈਕਟਰ ਨਾਲ ਟਕਰਾਈ, 4 ਲੋਕਾਂ ਦੀ ਮੌਤ, 15 ਜ਼ਖਮੀ 

ਤਾਮਿਲਨਾਡੂ, 17 ਮਈ 2025 : ਕਰੂਰ ਜ਼ਿਲ੍ਹੇ ਦੇ ਸੇਮਾਦਾਈ ਨੇੜੇ ਓਮਨੀ ਬੱਸ ਇੱਕ ਟਰੈਕਟਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਹ ਉਲਟ ਦਿਸ਼ਾ ਵਿੱਚ ਜਾ ਰਹੀ ਇੱਕ ਟੂਰਿਸਟ ਵੈਨ ਨਾਲ ਟਕਰਾ ਗਈ। ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 15 ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਵੈਨ ਡਰਾਈਵਰ ਵੀ ਸ਼ਾਮਲ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਓਮਨੀ ਬੱਸ ਬੰਗਲੁਰੂ ਤੋਂ ਨਾਗਰਕੋਇਲ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਓਮਨੀ ਬੱਸ ਕਰੂਰ-ਸਲੇਮ ਹਾਈਵੇਅ 'ਤੇ ਇੱਕ ਟਰੈਕਟਰ ਨਾਲ ਟਕਰਾ ਗਈ ਅਤੇ ਟੱਕਰ ਕਾਰਨ ਬੱਸ ਸੱਜੇ ਪਾਸੇ ਮੁੜ ਗਈ ਡਿਵਾਈਡਰ ਤੋੜ ਦਿੱਤਾ ਅਤੇ ਥੂਥੂਕੁੜੀ ਤੋਂ ਉਲਟ ਦਿਸ਼ਾ ਤੋਂ ਆ ਰਹੀ ਇੱਕ ਟੂਰਿਸਟ ਵੈਨ ਨਾਲ ਟਕਰਾ ਗਈ। ਇਸ ਜ਼ਬਰਦਸਤ ਟੱਕਰ ਕਾਰਨ ਓਮਨੀ ਬੱਸ, ਟਰੈਕਟਰ ਅਤੇ ਵੈਨ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।